ਨਵੀਂ ਦਿੱਲੀ, 18 ਜੂਨ, ਦੇਸ਼ ਕਲਿੱਕ ਬਿਓਰੋ :
ਕਾਰ, ਜੀਪ ਚਲਾਉਣ ਵਾਲਿਆਂ ਲਈ ਇਹ ਜ਼ਰੂਰੀ ਖਬਰ ਹੈ। ਛੇਤੀ ਹੀ FASTag ਨੂੰ ਲੈ ਕੇ ਨਿਯਮ ਬਦਲ ਜਾਣਗੇ। ਇਨ੍ਹਾਂ ਨਿਯਮਾਂ ਦੇ ਬਦਲ ਸਬੰਧੀ ਜਾਣਕਾਰੀ ਕੇਂਦਰੀ ਸੜਕ ਤੇ ਪਰਿਵਾਹਨ ਮੰਤਰੀ ਨਿਤਿਨ ਗਡਕਰੀ ਨੇ ਦਿੱਤੀ ਹੈ। ਕੇਂਦਰ ਸਰਕਾਰ ਆਉਣ ਵਾਲੀ 15 ਅਗਸਤ ਤੋਂ ਫਾਸਟੈਗ ਦੇ ਨਿਯਮ ਬਦਲਣ ਜਾ ਰਹਿੇ ਹੈ। ਇਸ ਤਹਿਤ 15 ਅਗਸਤ 2025 ਤੋਂ 3,000 ਰੁਪਏ ਦੀ ਕੀਮਤ ਵਾਲਾ ਫਾਸਟੈਗ ਆਧਾਰਿਕ ਸਾਲਾਨਾ ਪਾਸ ਸ਼ੁਰੂ ਕੀਤਾ ਜਾ ਰਿਹਾ ਹੈ।
ਇਹ ਪਾਸ ਸ਼ੁਰੂ ਹੋਣ ਦੀ ਮਿਤੀ ਤੋਂ ਲੈ ਕੇ ਇਕ ਸਾਲ ਤੱਕ ਜਾਂ 200 ਯਾਤਰਾਵਾਂ ਤੱਕ, ਜੋ ਵੀ ਪਹਿਲਾਂ ਹੋਵੇ ਤੱਕ ਯੋਗ ਰਹੇਗਾ। ਕੇਂਦਰੀ ਮੰਤਰੀ ਨੇ ਕਿਹਾ ਕਿ ਇਹ ਪਾਸ ਕੇਵਲ ਗੈਰ ਵਾਪਰਿਕ ਨਿੱਜੀ ਵਾਹਨਾਂ (ਕਾਰ, ਜੀਪ, ਵੈਨ ਆਦਿ) ਲਈ ਵਿਸ਼ੇਸ਼ ਤੌਰ ਉਤੇ ਤਿਆਰ ਕੀਤਾ ਗਿਆ ਹੈ ਅਤੇ ਇਹ ਦੇਸ਼ ਭਰ ਵਿਚ ਰਾਸ਼ਟਰੀ ਰਾਜ ਮਾਰਗਾਂ ਉਤੇ ਯਾਤਰਾ ਨੂੰ ਸੌਖਾ ਬਣਾਏਗਾ।
ਕੇਂਦਰੀ ਮੰਤਰੀ ਨੇ ਇਹ ਵੀ ਦੱਸਿਆ ਕਿ ਸਾਲਾਨਾ ਪਾਸ ਲਈ ਐਕਟੀਵੇਸ਼ਨ ਦਾ ਰਿਨਿਊ ਲਈ ਛੇਤੀ ਹੀ ਰਾਜਮਾਰਗ ਯਾਤਰਾ ਐਪ ਅਤੇ NHAI/MoRTH ਦੀ ਵੈਬਸਾਈਟ ਉਤੇ ਇਕ ਅਲੱਗ ਲਿੰਕ ਉਪਲੱਬਧ ਕਰਵਾਇਆ ਜਾਵੇਗਾ, ਜਿਸ ਨਾਲ ਪ੍ਰਕਿਰਿਆ ਸੌਖੀ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਨੀਤੀ 60 ਕਿਲੋਮੀਟਰ ਦੇ ਦਾਇਰੇ ਵਿੱਚ ਸਥਿਤ ਟੋਲ ਪਲਾਜਾ ਨੂੰ ਲੈ ਕੇ ਲੰਬੇ ਸਮੇਂ ਤੋਂ ਚਲੀਆਂ ਆ ਰਹੀਆਂ ਚਿੰਤਾਵਾਂ ਨੂੰ ਘੱਟ ਕਰੇਗੀ ਅਤੇ ਇਕ ਹੀ ਆਸਾਨ ਟ੍ਰਾਂਜੈਕਸ਼ਨ ਰਾਹੀਂ ਟੋਲ ਪੇਮੈਂਟ ਨੂੰ ਸੌਖਾ ਬਣਾਏਗੀ।