ਪੰਜਾਬ ਸਿਵਲ ਸਕੱਤਰੇਤ ਦੇ ਮੁਲਾਜ਼ਮਾਂ ਨੇ ਰੈਲੀ ਕਰਕੇ ਕੀਤੀ ਸੰਘਰਸ਼ ਦੀ ਸ਼ੁਰੂਆਤ

ਪੰਜਾਬ

DA ਤਿੰਨ ਕਿਸ਼ਤਾਂ ਜਾਰੀ ਕਰਨ ਦੀ ਮੰਗ

ਸਰਕਾਰ ਨੇ ਸ਼ੁਰੂ ਕੀਤਾ ਮੀਟਿੰਗਾਂ ਦਾ ਦੌਰ

ਚੰਡੀਗੜ੍ਹ, 18 ਜੂਨ 2025, ਦੇਸ਼ ਕਲਿੱਕ ਬਿਓਰੋ :

ਪੰਜਾਬ ਸਿਵਲ ਸਕੱਤਰੇਤ ਸੈਕਟਰ-1, ਚੰਡੀਗੜ੍ਹ ਦੀ ਕਾਰ ਪਾਰਕਿੰਗ ਵਿਖੇ ਜੁਆਇੰਟ ਐਕਸ਼ਨ ਕਮੇਟੀ ਦੇ ਝੰਡੇ ਹੇਠ ਪੰਜਾਬ ਸਰਕਾਰ ਵਿਰੁੱਧ ਵੱਡਾ ਇਤਿਹਾਸਕ ਇਕੱਠ ਕਰਦੇ ਹੋਏ ਜ਼ੋਰਦਾਰ ਰੈਲੀ ਕੀਤੀ ਗਈ। ਸਕੱਤਰੇਤ ਦੇ ਮੁਲਾਜ਼ਮਾਂ ਦੇ ਪਿੱਛਲੇ ਦਿਨਾਂ ਤੋਂ ਚੱਲ ਰਹੇ ਐਕਸ਼ਨਾਂ ਕਾਰਨ ਸਰਕਾਰ ਕਾਫੀ ਦਬਾਅ ਵਿੱਚ ਸੀ, ਜਿਸ ਕਾਰਨ ਅੱਜ ਦੀ ਰੈਲੀ ਤੋਂ ਪਹਿਲਾ ਸਕੱਤਰੇਤ ਪ੍ਰਸਾਸਨ ਵੱਲੋ ਜੁਆਇੰਟ ਐਕਸ਼ਨ ਕਮੇਟੀ ਨੂੰ ਮੀਟਿੰਗ ਦਾ ਸੱਦਾ ਦਿੱਤਾ ਅਤੇ ਰੈਲੀ ਦੌਰਾਨ ਐਸੋਸੀਏਸ਼ਨ ਨੂੰ ਅਗਲੀ ਪੈਨਲ ਮੀਟਿੰਗ ਦਾ ਪੱਤਰ ਵੀ ਜਾਰੀ ਕਰ ਦਿੱਤਾ ਗਿਆ।

ਗੌਰਤਲਬ ਹੈ ਕਿ ਐਸੋਸੀਏਸ਼ਨ ਦੇ ਦਬਾਅ ਹੇਠ ਸਰਕਾਰ ਵੱਲੋ 2021 ਵਿੱਚ ਪੱਦ ਉਨੱਤ ਹੋਏ ਸੀਨੀਅਰ ਸਹਾਇਕਾ ਨੂੰ ਆਪਸ਼ਨ ਦੇਣ ਦੀ ਸਹਿਮਤੀ (STEP UP) ਸਬੰਧੀ  ਦਾ ਪੱਤਰ ਜਾਰੀ ਕੀਤਾ ਗਿਆ ਅਤੇ ਅੱਜ ਦੀ ਮੀਟਿੰਗ ਵਿੱਚ ਘੱਟੋ ਘੱਟ 5-6 ਮੰਗਾਂ ਤੇ ਜਲਦੀ ਹੀ ਪੱਤਰ ਜਾਰੀ ਕਰਨ ਦੀ ਗੱਲ ਵੀ ਕੀਤੀ ਗਈ। ਅੱਜ ਦੀ ਰੈਲੀ ਦੇ ਵਿੱਚ ਐਸੋਸੀਏਸ਼ਨ ਵੱਲੋ ਮੌਸਲ ਦੇ ਮਿਜਾਜ ਅਤੇ ਗਰਮੀ ਨੂੰ ਮੁੱਖ ਰੱਖਦੇ ਹੋਏ ਵੱਡੇ ਇੰਤਜਾਮਾਤ ਕੀਤੇ ਗਏ। ਸਕੱਤਰੇਤ ਦੀ ਪਾਰਕਿੰਗ ਨੇੜੇ ਵਾਟਰ ਪਰੂਫ ਟੈਂਟ, ਕੂਲਰ-ਪੱਖੇ ਅਤੇ ਛਬੀਲ ਦਾ ਪ੍ਰਬੰਧ ਕੀਤਾ ਗਿਆ ਸਕੱਤਰੇਤ ਦੇ ਮੁਲਾਜ਼ਮਾਂ ਵਿੱਚ ਸਰਕਾਰ ਵਿਰੁੱਧ ਇਨ੍ਹਾ ਰੋਸ ਸੀ ਕੀ ਐਸੋਸੀਏਸ਼ਨ ਦੇ ਪ੍ਰਬੰਧ ਵੀ ਛੋਟੇ ਪੈ ਗਏ। ਮੁਲਾਜ਼ਮ ਦਫਤਰਾ ਵਿੱਚੋਂ ਵੱਡੀ ਗਿਣਤੀ ਵਿੱਚ ਬਾਹਰ ਨਿਕਲ ਕੇ ਰੈਲੀ ਵਿੱਚ ਸ਼ਾਮਿਲ ਹੋਏ।

ਬੁਲਾਰਿਆਂ ਨੇ ਕਿਹਾ ਕੀ ਲੋਕਾ ਵੱਲੋਂ ਚੁਣੇ ਹੋਏ ਨੁਮਾਇੰਦੇ ਜੋ ਆਮ ਲੋਕਾ ਦੇ ਹੱਕਾ ਅਤੇ ਭਲਾਈ ਲਈ ਹੁੰਦੇ ਹਨ, ਉਹ ਪੈਨਸ਼ਨਾਂ ਅਤੇ ਆਮ ਲੋਕਾਂ ਨੂੰ ਦਿਤੇ ਜਾਣ ਵਾਲੇ ਲਾਭ ਖੁਦ ਹੀ ਲੈ ਰਹੇ ਹਨ ਅਤੇ ਉੱਚ ਵਿੱਦਿਆ ਹਾਂਸਿਲ  ਨੌਜਵਾਨਾਂ ਨੂੰ ਬਿਨਾਂ ਪੈਨਸ਼ਨ ਤੋਂ ਨਿਗੂਣੀਆਂ ਤਨਖਾਹਾਂ ਉਤੇ ਸਰਕਾਰੀ ਨੌਕਰੀਆਂ ਵਿਚ ਰੱਖ ਕੇ ਉਹਨਾਂ ਦਾ ਸੋਸ਼ਣ ਕਰ ਰਹੇ ਹਨ ਅਤੇ ਆਪਣੇ ਆਪ ਨੂੰ ਵਿਖਾਵੇ ਲਈ ਆਮ ਆਦਮੀ ਕਹਾਉਂਦੇ ਹਨ। ਜੁਆਇੰਟ ਐਕਸ਼ਨ ਕਮੇਟੀ ਦੇ ਆਗੂਆਂ ਨੇ ਕਿਹਾ ਕੀ ਕਿੰਨੇ ਸ਼ਰਮ ਦੀ ਗੱਲ ਹੈ ਕਿ ਕੇਂਦਰ ਸਰਕਾਰ ਨੂੰ ਭੰਡਣ ਵਾਲੀ ਆਮ ਪਾਰਟੀ ਦੀ ਸਰਕਾਰ ਆਪਣੇ ਮੁਲਾਜਮਾਂ ਦਾ 13 ਪ੍ਰਤੀਸ਼ਤ ਡੀ.ਏ ਦੀਆਂ ਤਿੰਨ ਕਿਸ਼ਤਾਂ ਦੱਬੀ ਬੈਠੀ ਹੈ। ਮੁਲਾਜਮ ਆਗੂ ਸੁਖਚੈਨ ਖਹਿਰਾ ਨੇ ਪ੍ਰੈੱਸ ਨੂੰ ਦੱਸਿਆ ਕੀ 25-06-2025 ਨੂੰ ਸਰਕਾਰ ਨਾਲ ਹੋਣ ਵਾਲੀ ਪੈਨਲ ਮੀਟਿੰਗ ਵਿੱਚ ਜੇਕਰ ਮੰਗਾ ਸਬੰਧੀ ਸਰਕਾਰ ਦੀ ਕੋਈ ਸਾਰਥਕ ਪਹੁੰਚ ਨਾ ਦਿੱਖੀ ਤਾ ਪੰਜਾਬ ਪੱਧਰ ਤੇ ਵੱਡੇ ਐਕਸ਼ਨ ਦਾ ਐਲਾਨ ਕਰ ਦਿੱਤਾ ਜਾਵੇਗਾ। ਇਸ ਦੌਰਾਨ ਪੰਜਾਬ ਸਿਵਲ ਸਕੱਤਰੇਤ ਦੀ ਜੁਆਇੰਟ ਐਕਸ਼ਨ ਕਮੇਟੀ ਦੇ ਅਹੁਦੇਦਾਰਾਂ ਸੁਸ਼ੀਲ ਫੋਜੀ, ਸਾਹਿਲ ਸ਼ਰਮਾ, ਮਿਥੁਨ ਚਾਵਲਾ, ਮਨਜੀਤ ਸਿੰਘ ਰੰਧਾਵਾ, ਜਸਵੀਰ ਕੌਰ,  ਕੁਲਵੰਤ ਸਿੰਘ, ਅਲਕਾ ਚੋਪੜਾ, ਮਲਕੀਤ ਸਿੰਘ ਔਜਲਾ,  ਸੰਦੀਪ , ਨਵਪ੍ਰੀਤ, ਅਮਨ ਕੌਰ, ਕੰਵਲਜੀਤ ਕੌਰ, ਬਲਰਾਜ ਸਿੰਘ ਅਤੇ ਚਰੰਨਿੰਦਰ ਸਿੰਘ ਆਦਿ ਨੇ ਸੰਬੋਧਨ ਕੀਤਾ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।