ਪੰਜਾਬ ‘ਚ ਟੋਲ਼ ਪਲਾਜ਼ਾ ‘ਤੇ ਰੋਕਣ ਉੱਤੇ ਕਾਰ ਸਵਾਰਾਂ ਨੇ ਚਲਾਈਆਂ ਗੋਲ਼ੀਆਂ

ਪੰਜਾਬ

ਕਪੂਰਥਲਾ, 26 ਜੂਨ, ਦੇਸ਼ ਕਲਿਕ ਬਿਊਰੋ :
ਕਪੂਰਥਲਾ ਦੇ ਇੱਕ ਟੋਲ ਪਲਾਜ਼ਾ ‘ਤੇ ਇੱਕ ਚਿੱਟੇ ਰੰਗ ਦੀ ਬਿਨਾਂ ਨੰਬਰ ਪਲੇਟ ਵਾਲੀ ਕ੍ਰੇਟਾ ਕਾਰ ਵਿੱਚ ਸਵਾਰ ਚਾਰ ਨੌਜਵਾਨਾਂ ਨੇ ਟੋਲ ਕਰਮਚਾਰੀ ‘ਤੇ ਗੋਲੀਆਂ ਚਲਾ ਦਿੱਤੀਆਂ। ਇਹ ਘਟਨਾ 25 ਜੂਨ ਨੂੰ ਢਿਲਵਾਂ ਟੋਲ ਪਲਾਜ਼ਾ ‘ਤੇ ਰਾਤ 12:33 ਵਜੇ ਦੇ ਕਰੀਬ ਵਾਪਰੀ। ਟੋਲ ਕਰਮਚਾਰੀ ਜੁਗਰਾਜ ਸਿੰਘ ਨੇ ਦੱਸਿਆ ਕਿ ਜਲੰਧਰ ਤੋਂ ਆ ਰਹੀ ਕ੍ਰੇਟਾ ਕਾਰ ਦੇ ਸਵਾਰਾਂ ਨੇ ਟੋਲ ਪਰਚੀ ਨਹੀਂ ਕਟਵਾਈ।
ਜਦੋਂ ਉਨ੍ਹਾਂ ਨੇ ਕਾਰ ਰੋਕੀ ਤਾਂ ਡਰਾਈਵਰ ਨੇ ਭੱਜਾਉਣ ਦੀ ਕੋਸ਼ਿਸ਼ ਕੀਤੀ। ਬੈਰੀਕੇਡ ਲਗਾਉਣ ‘ਤੇ ਕਾਰ ਰੁਕੀ ਅਤੇ ਚਾਰੇ ਨੌਜਵਾਨ ਬਾਹਰ ਨਿਕਲੇ। ਇਨ੍ਹਾਂ ਨੌਜਵਾਨਾਂ ਵਿੱਚੋਂ ਇੱਕ ਨੇ ਟੋਲ ਪਲਾਜ਼ਾ ਵੱਲ 3-4 ਗੋਲੀਆਂ ਚਲਾਈਆਂ। ਇਸ ਤੋਂ ਬਾਅਦ ਬਦਮਾਸ਼ ਬਿਆਸ ਵੱਲ ਭੱਜ ਗਏ। ਇਹ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਢਿਲਵਾਂ ਥਾਣਾ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਸੀਸੀਟੀਵੀ ਫੁਟੇਜ ਆਪਣੇ ਕਬਜ਼ੇ ਵਿੱਚ ਲੈ ਲਈ ਹੈ।
ਐਸਐਚਓ ਦਲਵਿੰਦਰਬੀਰ ਸਿੰਘ ਨੇ ਦੱਸਿਆ ਕਿ ਟੋਲ ਪਲਾਜ਼ਾ ਦੇ ਨਾਈਟ ਸ਼ਿਫਟ ਇੰਚਾਰਜ ਦੀ ਸ਼ਿਕਾਇਤ ‘ਤੇ ਚਾਰ ਕਾਰ ਸਵਾਰਾਂ ਵਿਰੁੱਧ ਐਫਆਈਆਰ ਦਰਜ ਕਰ ਲਈ ਗਈ ਹੈ। ਪੁਲਿਸ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਬਦਮਾਸ਼ਾਂ ਦੀ ਪਛਾਣ ਕਰਨ ਵਿੱਚ ਲੱਗੀ ਹੋਈ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।