Solar Eclipse: 12 ਅਗਸਤ ਨੂੰ ਲੱਗੇਗਾ ਸੂਰਜ ਗ੍ਰਹਿਣ

Top Trending News ਦਿੱਲੀ ਰਾਸ਼ਟਰੀ

 

Solar Eclipse: 12 ਅਗਸਤ ਨੂੰ ਲੱਗੇਗਾ ਸੂਰਜ ਗ੍ਰਹਿਣ

ਨਵੀਂ ਦਿੱਲੀ, 9 ਅਗਸਤ 2026- 12 ਅਗਸਤ 2026 ਦਾ ਦਿਨ ਦੁਨੀਆ ਭਰ ਦੇ ਖਗੋਲ ਪ੍ਰੇਮੀਆਂ ਲਈ ਬੇਹੱਦ ਖਾਸ ਰਹਿਣ ਵਾਲਾ ਹੈ। ਇਸ ਦਿਨ ਅਸਮਾਨ ’ਚ ਇੱਕੋ ਸਮੇਂ ਕਈ ਦੁਰਲੱਭ ਖਗੋਲੀ ਘਟਨਾਵਾਂ ਵਾਪਰਨਗੀਆਂ। ਸਵੇਰੇ ਸੂਰਜ ਚੜ੍ਹਨ ਤੋਂ ਕਰੀਬ 45 ਤੋਂ 75 ਮਿੰਟ ਪਹਿਲਾਂ ਬੁੱਧ, ਮੰਗਲ, ਬ੍ਰਹਿਸਪਤੀ, ਸ਼ਨੀ, ਯੂਰੇਨਸ ਅਤੇ ਨੇਪਚਿਊਨ ਛੇ ਗ੍ਰਹਿ ਇੱਕ ਕਤਾਰ ’ਚ ਦਿਖਾਈ ਦੇਣਗੇ। ਇਨ੍ਹਾਂ ’ਚੋਂ ਮੰਗਲ, ਬ੍ਰਹਿਸਪਤੀ ਅਤੇ ਸ਼ਨੀ ਨੂੰ ਨੰਗੀ ਅੱਖ ਨਾਲ ਵੀ ਪਛਾਣਿਆ ਜਾ ਸਕੇਗਾ।

ਇਸੇ ਦਿਨ ਸਾਲ ਦਾ ਮਹੱਤਵਪੂਰਨ ਪੂਰਨ ਸੂਰਜ ਗ੍ਰਹਿਣ ਵੀ ਲੱਗੇਗਾ। ਪੂਰਨ ਗ੍ਰਹਿਣ ਉੱਤਰੀ ਰੂਸ, ਗ੍ਰੀਨਲੈਂਡ, ਆਈਸਲੈਂਡ, ਸਪੇਨ ਅਤੇ ਪੁਰਤਗਾਲ ਦੇ ਕੁਝ ਹਿੱਸਿਆਂ ’ਚ ਦਿਖਾਈ ਦੇਵੇਗਾ। ਉੱਤਰੀ ਅਮਰੀਕਾ, ਕੈਨੇਡਾ, ਉੱਤਰ-ਪੱਛਮੀ ਅਫਰੀਕਾ ਅਤੇ ਯੂਰਪ ਦੇ ਕਈ ਖੇਤਰਾਂ ’ਚ ਇਸ ਦਾ ਅੰਸ਼ਕ ਰੂਪ ਨਜ਼ਰ ਆਵੇਗਾ। ਸਪੇਨ ਦੇ ਕੁਝ ਇਲਾਕਿਆਂ ’ਚ ਦਿਨ ਦੌਰਾਨ ਕੁਝ ਸਮੇਂ ਲਈ ਹਨੇਰਾ ਛਾ ਜਾਣ ਵਰਗਾ ਦ੍ਰਿਸ਼ ਵੀ ਬਣ ਸਕਦਾ ਹੈ।

ਭਾਰਤੀ ਸਮੇਂ ਮੁਤਾਬਕ ਗ੍ਰਹਿਣ 12 ਅਗਸਤ ਦੀ ਰਾਤ ਕਰੀਬ 9:05 ਵਜੇ ਸ਼ੁਰੂ ਹੋਵੇਗਾ ਅਤੇ ਇਸ ਦੀ ਪੂਰਨ ਅਵਸਥਾ ਰਾਤ 10:29 ਵਜੇ ਤੋਂ 13 ਅਗਸਤ ਰਾਤ 12:05 ਵਜੇ ਤੱਕ ਰਹੇਗੀ। ਭਾਰਤ ’ਚ ਇਸ ਸਮੇਂ ਰਾਤ ਹੋਣ ਕਾਰਨ ਗ੍ਰਹਿਣ ਦਿਖਾਈ ਨਹੀਂ ਦੇਵੇਗਾ। ਇਸ ਤੋਂ ਇਲਾਵਾ ਪਰਸੀਡ ਉਲਕਾ ਵਰਖਾ ਵੀ ਸਿਖਰ ’ਤੇ ਹੋਵੇਗੀ। ਮੱਸਿਆ ਦੇ ਹਨੇਰੇ ਕਾਰਨ ਆਕਾਸ਼ ’ਚ ‘ਟੁੱਟਦੇ ਤਾਰਿਆਂ’ ਦਾ ਨਜ਼ਾਰਾ ਹੋਰ ਸਾਫ਼ ਦਿਖਾਈ ਦੇਣ ਦੀ ਉਮੀਦ ਹੈ।