ਇਸ ਵਾਰ ਕਿਸੇ ਵੀ ਖਿਡਾਰੀ ਨੂੰ ਨਹੀਂ ਮਿਲਿਆ ‘ਖੇਲ ਰਤਨ’: 17 ਖਿਡਾਰੀਆਂ ਨੂੰ ਮਿਲੇਗਾ ਅਰਜੁਨ ਪੁਰਸਕਾਰ

Top Trending News ਖੇਡਾਂ ਰਾਸ਼ਟਰੀ

  • ਇਸ ਵਾਰ ਕਿਸੇ ਵੀ ਖਿਡਾਰੀ ਨੂੰ ਨਹੀਂ ਮਿਲਿਆ ‘ਖੇਲ ਰਤਨ’: 17 ਖਿਡਾਰੀਆਂ ਨੂੰ ਮਿਲੇਗਾ ਅਰਜੁਨ ਪੁਰਸਕਾਰ
  • ਫੁੱਟਬਾਲਰ ਅਰੂਮਨਯਗਮ ਨੂੰ ਲਾਈਫਟਾਈਮ ਅਚੀਵਮੈਂਟ ਪੁਰਸਕਾਰ ਮਿਲਿਆ

ਨਵੀਂ ਦਿੱਲੀ, 18 ਅਗਸਤ (ਦੇਸ਼ ਕਲਿੱਕ ਬਿਊਰੋ): ਖੇਡ ਮੰਤਰਾਲੇ ਨੇ ਮੰਗਲਵਾਰ ਨੂੰ ਰਾਸ਼ਟਰੀ ਖੇਡ ਪੁਰਸਕਾਰ 2025 ਦਾ ਐਲਾਨ ਕੀਤਾ। ਇਹ 12 ਸਾਲਾਂ ਵਿੱਚ ਪਹਿਲੀ ਵਾਰ ਹੈ ਜਦੋਂ ਕਿਸੇ ਵੀ ਖਿਡਾਰੀ ਨੂੰ ਖੇਲ ਰਤਨ ਨਹੀਂ ਦਿੱਤਾ ਗਿਆ ਹੈ। ਇਸ ਤੋਂ ਪਹਿਲਾ ਅਜਿਹਾ 2014 ਵਿੱਚ ਹੋਇਆ ਸੀ। ਇਸ ਸਾਲ, 17 ਖਿਡਾਰੀਆਂ ਨੂੰ ਅਰਜੁਨ ਪੁਰਸਕਾਰ ਲਈ ਚੁਣਿਆ ਗਿਆ ਹੈ।

84 ਸਾਲਾ ਫੁੱਟਬਾਲ ਦਿੱਗਜ ਆਈ. ਅਰੂਮਨਯਗਮ ਨੂੰ ਅਰਜੁਨ ਪੁਰਸਕਾਰ ਲਈ ਲਾਈਫਟਾਈਮ ਅਚੀਵਮੈਂਟ ਸ਼੍ਰੇਣੀ ਵਿੱਚ ਚੁਣਿਆ ਗਿਆ ਹੈ। ਉਹ 1962 ਦੀਆਂ ਜਕਾਰਤਾ ਏਸ਼ੀਆਈ ਖੇਡਾਂ ਵਿੱਚ ਸੋਨ ਤਗਮਾ ਜਿੱਤਣ ਵਾਲੀ ਭਾਰਤੀ ਟੀਮ ਦਾ ਹਿੱਸਾ ਸੀ।

ਅਰਜੁਨ ਪੁਰਸਕਾਰ 2025 ਲਈ ਤੇਜਸਵਿਨ ਸ਼ੰਕਰ (ਅਥਲੈਟਿਕਸ), ਮੁਹੰਮਦ ਅਜਮਲ ਵੀ (ਅਥਲੈਟਿਕਸ), ਪ੍ਰਿਯੰਕਾ ਗੋਸਵਾਮੀ (ਅਥਲੈਟਿਕਸ), ਤ੍ਰੀਸਾ ਜੌਲੀ (ਬੈਡਮਿੰਟਨ), ਪੁਲੇਲਾ ਗਾਯਤਰੀ ਗੋਪੀਚੰਦ (ਬੈਡਮਿੰਟਨ), ਨਰੇਂਦਰ (ਬਾਕਸਿੰਗ), ਵਿਦਿਤ ਗੁਜਰਾਤੀ (ਸ਼ਤਰੰਜ), ਦਿਵਿਆ ਦੇਸ਼ਮੁਖ (ਸ਼ਤਰੰਜ), ਧਨੁਸ਼ ਸ਼੍ਰੀਕਾਂਤ (ਬਾਧਿਰ ਸ਼ੂਟਿੰਗ), ਲਾਲਰੇਮਸੀਆਮੀ (ਹਾਕੀ), ਰਾਜਕੁਮਾਰ ਪਾਲ (ਹਾਕੀ), ਸੁਰਜੀਤ (ਕਬੱਡੀ), ਪੂਜਾ (ਕਬੱਡੀ), ਰੁਦ੍ਰਾਂਸ਼ ਖੰਡੇਲਵਾਲ (ਪੈਰਾ-ਸ਼ੂਟਿੰਗ), ਏਕਤਾ ਭਿਆਨ (ਪੈਰਾ ਅਥਲੈਟਿਕਸ), ਅਰਵਿੰਦ ਸਿੰਘ (ਰੋਇੰਗ), ਅਤੇ ਅਖਿਲ ਸ਼ਿਓਰਾਨ (ਸ਼ੂਟਿੰਗ) ਦੇ ਨਾਂ ਚੁਣੇ ਗਏ ਹਨ। ਅਰਜੁਨ ਪੁਰਸਕਾਰ ਖੇਡਾਂ ਦੇ ਖੇਤਰ ਵਿੱਚ ਪਿਛਲੇ ਚਾਰ ਸਾਲਾਂ ਵਿੱਚ ਬਿਹਤਰੀਨ ਪ੍ਰਦਰਸ਼ਨ, ਅਗਵਾਈ, ਖੇਡ-ਭਾਵਨਾ ਅਤੇ ਅਨੁਸ਼ਾਸਨ ਦਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਦਿੱਤਾ ਜਾਂਦਾ ਹੈ।

ਦ੍ਰੋਣਾਚਾਰਿਆ ਐਵਾਰਡ 2025, ਪਰਵੀਰ ਸਿੰਘ (ਅਥਲੈਟਿਕਸ), ਛੋਟੇ ਲਾਲ ਯਾਦਵ (ਬਾਕਸਿੰਗ), ਅਤੇ ਨੇਹਾ ਨੰਦਕੁਮਾਰ ਚਵਾਨ (ਸ਼ੂਟਿੰਗ) ਨੂੰ ਚੁਣਿਆ ਗਿਆ ਹੈ। ਦ੍ਰੋਣਾਚਾਰਿਆ ਐਵਾਰਡ ਉਨ੍ਹਾਂ ਕੋਚਾਂ ਨੂੰ ਦਿੱਤਾ ਜਾਂਦਾ ਹੈ ਜੋ ਲਗਾਤਾਰ ਬਿਹਤਰੀਨ ਅਤੇ ਕਾਬਲੀਅਤ ਭਰਿਆ ਕੰਮ ਕਰਦੇ ਹਨ ਅਤੇ ਖਿਡਾਰੀਆਂ ਨੂੰ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਬਿਹਤਰ ਪ੍ਰਦਰਸ਼ਨ ਕਰਨ ਵਿੱਚ ਮਦਦ ਕਰਦੇ ਹਨ।