Big Breaking- FBI ਵੱਲੋਂ ਭਾਰਤੀ ਨਾਗਰਿਕ ਮੇਜਰ ਸਿੰਘ ਖ਼ਿਲਾਫ਼ ਵਾਂਟਿਡ ਨੋਟਿਸ ਜਾਰੀ
ਚੰਡੀਗੜ੍ਹ, 20 ਅਗਸਤ 2026:
ਅਮਰੀਕਾ ਦੀ ਸੰਘੀ ਜਾਂਚ ਏਜੰਸੀ (FBI) ਨੇ ਭਾਰਤੀ ਨਾਗਰਿਕ ਮੇਜਰ ਸਿੰਘ ਖ਼ਿਲਾਫ਼ ਵਾਂਟਿਡ ਨੋਟਿਸ ਜਾਰੀ ਕੀਤਾ ਹੈ। ਅਮਰੀਕੀ ਅਧਿਕਾਰੀਆਂ ਅਨੁਸਾਰ ਮੇਜਰ ਸਿੰਘ ਪੰਜਾਬ ਨਾਲ ਸਬੰਧਤ ਜੱਗੂ ਭਗਵਾਨਪੁਰੀਆ ਦੇ ਸੰਗਠਿਤ ਅਪਰਾਧਕ ਗਿਰੋਹ ਦਾ ਕਥਿਤ ਸਾਥੀ ਹੈ।
ਅਮਰੀਕੀ ਜਾਂਚ ਅਧਿਕਾਰੀਆਂ ਮੁਤਾਬਕ ਇਸ ਗਿਰੋਹ ਉੱਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ, ਗੈਰ-ਕਾਨੂੰਨੀ ਹਥਿਆਰਾਂ ਦੀ ਖ਼ਰੀਦ-ਫ਼ਰੋਖ਼ਤ ਅਤੇ ਹੋਰ ਗੰਭੀਰ ਅਪਰਾਧਕ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਦੋਸ਼ ਹਨ। ਐਫਬੀਆਈ ਵੱਲੋਂ ਜਾਰੀ ਕੀਤੇ ਵਾਂਟਿਡ ਨੋਟਿਸ ਵਿੱਚ ਮੇਜਰ ਸਿੰਘ ਨੂੰ ਗਿਰੋਹ ਨਾਲ ਜੁੜਿਆ ਵਿਅਕਤੀ ਦੱਸਦਿਆਂ ਉਸ ਦੀ ਭਾਲ ਲਈ ਲੋਕਾਂ ਤੋਂ ਸਹਿਯੋਗ ਮੰਗਿਆ ਗਿਆ ਹੈ।
ਅਮਰੀਕੀ ਅਧਿਕਾਰੀਆਂ ਨੇ ਕਿਹਾ ਹੈ ਕਿ ਮੇਜਰ ਸਿੰਘ ਦੀ ਗਿਰੋਹ ਨਾਲ ਕਥਿਤ ਸਾਂਝ ਅਤੇ ਉਸ ਦੀਆਂ ਅਪਰਾਧਕ ਗਤੀਵਿਧੀਆਂ ਬਾਰੇ ਜਾਂਚ ਜਾਰੀ ਹੈ। FBI ਨੇ ਉਸ ਸਬੰਧੀ ਜਾਣਕਾਰੀ ਰੱਖਣ ਵਾਲੇ ਲੋਕਾਂ ਨੂੰ ਅਧਿਕਾਰੀਆਂ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਹੈ। ਹਾਲਾਂਕਿ, ਨੋਟਿਸ ਵਿੱਚ ਲਾਏ ਗਏ ਦੋਸ਼ਾਂ ਦੀ ਅਦਾਲਤੀ ਪੁਸ਼ਟੀ ਹੋਣੀ ਹਾਲੇ ਬਾਕੀ ਹੈ।





