ਚੰਨੀ ਦੇ ਚੱਲ ਰਹੇ ਨੇ PU ‘ਚ ਪੇਪਰ! ਸਾਹਮਣੇ ਆਈ ਤਸਵੀਰ..! ਕਾਂਗਰਸ ਦੀਆਂ ਮੀਟਿੰਗਾਂ ‘ਚ ਗੈਰਹਾਜ਼ਰ ਚੰਨੀ Exam ਵਿੱਚ ਹਾਜ਼ਰ

Top Trending News ਚੰਡੀਗੜ੍ਹ ਪੰਜਾਬ

 

ਚੰਨੀ ਦੇ ਚੱਲ ਰਹੇ ਨੇ PU ‘ਚ ਪੇਪਰ! ਸਾਹਮਣੇ ਆਈ ਤਸਵੀਰ..! ਕਾਂਗਰਸ ਦੀਆਂ ਮੀਟਿੰਗਾਂ ‘ਚ ਗੈਰਹਾਜ਼ਰ ਚੰਨੀ Exam ਵਿੱਚ ਹਾਜ਼ਰ

ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਪੰਜਾਬ ਯੂਨੀਵਰਸਿਟੀ ਵਿੱਚ ਦਿੱਤੀ ਐੱਮ.ਏ. ਦੀ ਪ੍ਰੀਖਿਆ

ਚੰਡੀਗੜ੍ਹ, 20 ਅਗਸਤ 2026

ਜਿੱਥੇ ਇੱਕ ਪਾਸੇ ਕਾਂਗਰਸ ਹਾਈ ਕਮਾਂਡ ਦੇ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ, ਉੱਥੇ ਹੀ ਇਹਨਾਂ ਮੀਟਿੰਗਾਂ ਵਿੱਚ ਚਰਨਜੀਤ ਚੰਨੀ (ਸਾਬਕਾ ਪੰਜਾਬ ਮੁੱਖ ਮੰਤਰੀ ਅਤੇ ਕਾਂਗਰਸ ਦੇ ਸੰਸਦ ਮੈਂਬਰ) ਨਹੀਂ ਪਹੁੰਚ ਰਹੇ। ਇਸ ਦੀ ਵੱਡੀ ਵਜ੍ਹਾ ਇਹ ਸਾਹਮਣੇ ਇਹ ਆਈ ਹੈ ਕਿ ਚੰਨੀ ਇੰਨੀ ਦਿਨੀ ਪੜ੍ਹਾਈ ਵਿੱਚ ਰੁੱਝੇ ਹੋਏ ਹਨ।

ਚੰਨੀ ਸਿਆਸੀ ਸਰਗਰਮੀਆਂ ਦੇ ਨਾਲ-ਨਾਲ ਆਪਣੀ ਪੜ੍ਹਾਈ ’ਤੇ ਵੀ ਧਿਆਨ ਦੇ ਰਹੇ ਹਨ। ਅੱਜ ਵੀਰਵਾਰ ਨੂੰ ਉਹ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ ਆਪਣੀ ਐੱਮ.ਏ. ਲੋਕ ਪ੍ਰਸ਼ਾਸਨ ਦੀ ਪ੍ਰੀਖਿਆ ਦੇਣ ਲਈ ਪਹੁੰਚੇ।

ਚੰਨੀ ਦੇ ਪ੍ਰੀਖਿਆ ਕੇਂਦਰ ਵਿੱਚ ਬੈਠ ਕੇ ਪੇਪਰ ਦੇਣ ਦੀ ਤਸਵੀਰ ਵੀ ਸਾਹਮਣੇ ਆਈ ਹੈ। ਤਸਵੀਰ ਵਿੱਚ ਉਹ ਹੋਰਨਾਂ ਵਿਦਿਆਰਥੀਆਂ ਵਾਂਗ ਪ੍ਰੀਖਿਆ ਹਾਲ ਵਿੱਚ ਬੈਠੇ ਹੋਏ ਨਜ਼ਰ ਆ ਰਹੇ ਹਨ। ਜਾਣਕਾਰੀ ਅਨੁਸਾਰ ਉਹ ਪੰਜਾਬ ਯੂਨੀਵਰਸਿਟੀ ਤੋਂ ਲੋਕ ਪ੍ਰਸ਼ਾਸਨ ਵਿਸ਼ੇ ਵਿੱਚ ਐੱਮ.ਏ. ਦੀ ਪੜ੍ਹਾਈ ਕਰ ਰਹੇ ਹਨ।

ਖ਼ਾਸ ਗੱਲ ਇਹ ਹੈ ਕਿ ਚੰਨੀ ਨੇ ਸਿਆਸੀ ਰੁਝੇਵਿਆਂ ਦੇ ਬਾਵਜੂਦ ਆਪਣੀ ਪੜ੍ਹਾਈ ਜਾਰੀ ਰੱਖੀ ਹੋਈ ਹੈ। ਜਿੱਥੇ ਇਨ੍ਹੀਂ ਦਿਨੀਂ ਕਾਂਗਰਸ ਦੀਆਂ ਸਿਆਸੀ ਮੀਟਿੰਗਾਂ ਅਤੇ ਸਰਗਰਮੀਆਂ ਵਿੱਚ ਉਨ੍ਹਾਂ ਦੀ ਗੈਰਹਾਜ਼ਰੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਉੱਥੇ ਉਹ ਪ੍ਰੀਖਿਆ ਦੇਣ ਲਈ ਯੂਨੀਵਰਸਿਟੀ ਪਹੁੰਚੇ।

ਚੰਨੀ ਦਾ ਇਸ ਤਰ੍ਹਾਂ ਵਿਦਿਆਰਥੀ ਵਜੋਂ ਪ੍ਰੀਖਿਆ ਦੇਣਾ ਸਿਆਸੀ ਹਲਕਿਆਂ ਦੇ ਨਾਲ-ਨਾਲ ਆਮ ਲੋਕਾਂ ਵਿੱਚ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।