- ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ਼ ਯੂਨੀਅਨ ਬ੍ਰਾਂਚ ਮਲੋਟ ਅਤੇ ਗਿੱਦੜਬਾਹਾ ਦਾ ਚੋਣ ਇਜਲਾਸ ਹੋਇਆ
- ਓਮਕਾਰ ਯਾਦਵ ਨੂੰ ਪ੍ਰਧਾਨ , ਸੁਖਦੇਵ ਸਿੰਘ ਜਰਨਲ ਸਕੱਤਰ ਚੁਣੇ ਗਏ
ਮਲੋਟ,26, ਅਗਸਤ (ਮਲਾਗਰ ਖਮਾਣੋ) ਪੀ ਡਬਲਿਊ ਡੀ ਜਲ ਸਪਲਾਈ ਅਤੇ ਸੈਨੀਟੇਸ਼ਨ ,ਭਵਨ ਤੇ ਮਾਰਗ ਸਿੰਚਾਈ ਤੇ ਸੀਵਰੇਜ ਬੋਰਡ ਦੇ ਫੀਲਡ ਮੁਲਾਜ਼ਮਾਂ ਦੀ ਜਥੇਬੰਦੀ ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ਼ ਯੂਨੀਅਨ (ਰਜਿ) ਬਰਾਂਚ ਗਿੱਦੜਵਾਹਾ ਤੇ ਮਲੋਟ ਦਾ ਚੋਣ ਇਜਲਾਸ ਸੁਰਜੀਤ ਸਿੰਘ ਗਿੱਲ,ਜੁਗਿੰਦਰ ਸਿੰਘ ਸਮਾਘ ਅਤੇ ਬਹਾਦਰ ਸਿੰਘ ਲੁਹਾਰਾ ਦੀ ਪ੍ਰਧਾਨਗੀ ਹੇਠ ਯੂਨੀਅਨ ਦਫ਼ਤਰ ਮਲੋਟ ਵਿਖੇ ਹੋਇਆ। ਇਜਲਾਸ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆ ਸੁਰਜੀਤ ਗਿੱਲ ਨੇ ਦੱਸਿਆ ਕਿ ਇਜਲਾਸ ਦੋਰਾਨ ਬ੍ਰਾਂਚ ਮਲੋਟ ਅਤੇ ਗਿੱਦੜਬਾਹਾ ਦੇ ਪ੍ਰਧਾਨ ਓਮਕਾਰ ਯਾਦਵ , ਜਨਰਲ ਸਕੱਤਰ ਸੁਖਦੇਵ ਸਿੰਘ , ਕੈਸ਼ੀਅਰ ਹਰਕੀਰਤ ਸਿੰਘ, ਸੀਨੀਅਰ ਮੀਤ ਪ੍ਰਧਾਨ ਸਮਰਪਾਲ ਸਿੰਘ, ਜੁਆਇੰਟ ਸਕੱਤਰ ਮਨਪ੍ਰੀਤ ਸਿੰਘ, ਮੀਤ ਪ੍ਰਧਾਨ ਜਸਵਿੰਦਰਪਾਲ ਸਿੰਘ,ਕੁਲਵਿੰਦਰ ਸਿੰਘ, ਜਸਵੀਰ ਸਿੰਘ, ਪ੍ਰਚਾਰ ਸਕੱਤਰ ਮੁਕੇਸ਼ ਕੁਮਾਰ,ਗੁਰਮੇਲ ਸਿੰਘ, ਗਿਆਨ ਸਿੰਘ,ਐਗਜੈਕਟਿਵ ਮੈਂਬਰ ਗਿਆਨ ਸਿੰਘ,ਸਰਪ੍ਰਸਤ ਨਛੱਤਰ ਸਿੰਘ,ਆਰਗੇਨਾਈਜਰ ਜਸਪਾਲ ਸ਼ਰਮਾ , ਨੂੰ ਸਰਬ ਸੰਮਤੀ ਨਾਲ ਚੁਣਿਆ ਗਿਆ।
ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਭੱਖਦੀਆਂ ਮੰਗਾਂ ਬਾਰੇ ਬੋਲਦਿਆਂ ਐਲਾਨ ਕੀਤਾ ਕਿ ਮਿਤੀ 27ਅਗਸਤ ਨੂੰ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਜ਼ਿਲ੍ਹਾ ਪੱਧਰ ਤੇ ਕੀਤੀ ਜਾਣ ਵਾਲੀ ਰੈਲੀ ਵਿੱਚ ਪੀ ਡਬਲਿਊ ਡੀ ਪੈਨਸ਼ਨਰ ਐਸੋਸੀਏਸ਼ਨ ਪੰਜਾਬ ਅਤੇ ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ਼ ਯੂਨੀਅਨ ਬ੍ਰਾਂਚ ਮਲੋਟ ਗਿੱਦੜਬਾਹਾ ਦੇ ਆਗੂ ਅਤੇ ਵਰਕਰ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨਗੇ ਇਸ ਮੌਕੇ ਮੱਖਣਸਿੰਘ,ਜੱਸੜ,ਰਾਮ ਸਿੰਘ ਪੰਜੂ, ਜਸਵਿੰਦਰ ਸਿੰਘ ਵਾਲੀਆ,ਬਲਵਿੰਦਰ ਸਿੰਘ ਠਾਕਨ,ਓਮ ਪ੍ਰਕਾਸ਼,ਹਰਪਾਲ ਸਿੰਘ ਖਾਲਸਾ,ਮੰਗਲ ਸਿੰਘ ਮੋਹਲਾਂ,ਹਰਪਾਲ ਸਿੰਘ ਸਿੱਧੂ ਯੂਨੀਅਨ ਦੇ ਮੈਂਬਰਾਂ ਤੋਂ ਇਲਾਵਾ ਸੀਨੀਅਰ ਆਗੂ ਪੀ ਡਬਲਿਊ ਡੀ ਪੈਨਸ਼ਨਰ ਐਸੋਸੀਏਸ਼ਨ ਪੰਜਾਬ ਦੇ ਆਗੂ ਹਾਜ਼ਰ ਸਨ l





