ਵੱਡੀ ਖ਼ਬਰ: Nepal ’ਚ ਹੜ੍ਹਾਂ ਨੇ ਮਚਾਈ ਭਾਰੀ ਤਬਾਹੀ, 160 ਮੌਤਾਂ; 750 ਤੋਂ ਵੱਧ ਲਾਪਤਾ

Top Trending News ਕੌਮਾਂਤਰੀ

ਵੱਡੀ ਖ਼ਬਰ: Nepal ’ਚ ਹੜ੍ਹਾਂ ਨੇ ਮਚਾਈ ਭਾਰੀ ਤਬਾਹੀ, 160 ਮੌਤਾਂ; 750 ਤੋਂ ਵੱਧ ਲਾਪਤਾ

ਨਵੀਂ ਦਿੱਲੀ, 27 ਅਗਸਤ 2026

ਨੇਪਾਲ ਵਿੱਚ ਆਈ ਭਿਆਨਕ ਕੁਦਰਤੀ ਆਫ਼ਤ ਨੇ ਵੱਡੀ ਤਬਾਹੀ ਮਚਾ ਦਿੱਤੀ ਹੈ। 26 ਅਗਸਤ ਦੀ ਸਵੇਰ ਕਰੀਬ 9 ਵਜੇ ਤਿੱਬਤ ਵਿੱਚ ਗਲੇਸ਼ੀਅਰ ਫਟਣ ਅਤੇ ਨੇਪਾਲ ਦੇ ਪਹਾੜੀ ਇਲਾਕਿਆਂ ਵਿੱਚ ਭੂਚਾਲ ਕਾਰਨ ਭੋਟੇਕੋਸ਼ੀ ਦਰਿਆ ਵਿੱਚ ਅਚਾਨਕ ਹੜ੍ਹ ਆ ਗਿਆ। ਪਹਾੜਾਂ ਤੋਂ ਵੱਡੀ ਮਾਤਰਾ ਵਿੱਚ ਪਾਣੀ ਅਤੇ ਮਲਬਾ ਆਉਣ ਕਾਰਨ ਨੇਪਾਲ-ਚੀਨ-ਤਿੱਬਤ ਸਰਹੱਦ ’ਤੇ ਸਥਿਤ ਰਾਸੂਵਾ ਪਿੰਡ ਪੂਰੀ ਤਰ੍ਹਾਂ ਤਬਾਹ ਹੋ ਗਿਆ। ਇਲਾਕੇ ਵਿੱਚ ਹੁਣ ਪਾਣੀ, ਮਲਬੇ ਅਤੇ ਦਲਦਲ ਦਾ ਮੰਜ਼ਰ ਬਣਿਆ ਹੋਇਆ ਹੈ।

ਰਿਪੋਰਟਾਂ ਮੁਤਾਬਕ ਹੁਣ ਤੱਕ 160 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ, ਜਦਕਿ 750 ਤੋਂ ਵੱਧ ਲੋਕ ਲਾਪਤਾ ਹਨ। ਲਾਪਤਾ ਲੋਕਾਂ ਵਿੱਚ 133 ਭਾਰਤੀ ਸ਼ਰਧਾਲੂ ਵੀ ਸ਼ਾਮਲ ਹਨ, ਜੋ ਕੈਲਾਸ਼ ਮਾਨਸਰੋਵਰ ਯਾਤਰਾ ’ਤੇ ਗਏ ਸਨ। ਇਸ ਤੋਂ ਇਲਾਵਾ 37 ਐਨਆਰਆਈ ਵੀ ਲਾਪਤਾ ਦੱਸੇ ਜਾ ਰਹੇ ਹਨ। ਸਦਗੁਰੂ ਦੇ ਈਸ਼ਾ ਫਾਊਂਡੇਸ਼ਨ ਦੇ 77 ਮੈਂਬਰ ਅਤੇ ਕੋਲਕਾਤਾ ਦਾ 32 ਮੈਂਬਰੀ ਤੀਰਥਯਾਤਰੀ ਜਥਾ ਵੀ ਸੰਪਰਕ ਤੋਂ ਬਾਹਰ ਹੈ।

ਹੜ੍ਹ ਕਾਰਨ ਰਾਸੂਵਾ ਖੇਤਰ ਦੇ 35 ਪੁਲ ਅਤੇ 45 ਸਸਪੈਂਸ਼ਨ ਪੁਲ ਵਹਿ ਗਏ ਹਨ, ਜਦਕਿ 13 ਜਲ-ਬਿਜਲੀ ਪ੍ਰਾਜੈਕਟਾਂ ਨੂੰ ਨੁਕਸਾਨ ਪਹੁੰਚਿਆ ਹੈ। ਉੱਧਰ, ਭਾਰਤ ਵਿੱਚ ਗੰਡਕ, ਨਾਰਾਇਣੀ ਅਤੇ ਕੋਸੀ ਦਰਿਆਵਾਂ ਦੇ ਵਧਦੇ ਪਾਣੀ ਕਾਰਨ ਉੱਤਰ ਪ੍ਰਦੇਸ਼ ਅਤੇ ਬਿਹਾਰ ਵਿੱਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ।