ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ) ਵੱਲੋਂ 30 ਵਿਧਾਨ ਸਭਾ ਹਲਕਿਆਂ ਲਈ ਕੋਆਰਡੀਨੇਟਰ ਨਿਯੁਕਤ
ਚੰਡੀਗੜ੍ਹ, 31 ਅਗਸਤ 2026: ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ) ਨੇ ਪੰਜਾਬ ਦੀ ਸਿਆਸਤ ਵਿੱਚ ਆਪਣੀਆਂ ਸਰਗਰਮੀਆਂ ਤੇਜ਼ ਕਰਦਿਆਂ 30 ਵਿਧਾਨ ਸਭਾ ਹਲਕਿਆਂ ਲਈ ਕੋਆਰਡੀਨੇਟਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਹੈ। ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਸਿਆਸੀ ਮਾਮਲੇ ਕਮੇਟੀ (ਪੀ.ਏ.ਸੀ.) ਅਤੇ ਕੋਰ ਕਮੇਟੀ ਦੇ ਮੈਂਬਰਾਂ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਇਹ ਨਿਯੁਕਤੀਆਂ ਕੀਤੀਆਂ।
ਜਾਰੀ ਕੀਤੀ ਸੂਚੀ ਅਨੁਸਾਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਪੱਟੀ, ਸੁੱਚਾ ਸਿੰਘ ਛੋਟੇਪੁਰ ਨੂੰ ਡੇਰਾ ਬਾਬਾ ਨਾਨਕ, ਜਗੀਰ ਕੌਰ ਨੂੰ ਭੁਲੱਥ, ਡਾ. ਰਤਨ ਸਿੰਘ ਅਜਨਾਲਾ ਨੂੰ ਅਜਨਾਲਾ, ਗੁਰਪ੍ਰਤਾਪ ਸਿੰਘ ਵਡਾਲਾ ਨੂੰ ਨਕੋਦਰ, ਪਰਮਿੰਦਰ ਸਿੰਘ ਢੀਂਡਸਾ ਨੂੰ ਲਹਿਰਾਗਾਗਾ, ਗੋਬਿੰਦ ਸਿੰਘ ਲੋਂਗੋਵਾਲ ਨੂੰ ਸੁਨਾਮ, ਸਰਵਣ ਸਿੰਘ ਫਿਲੌਰ ਨੂੰ ਫਿਲੌਰ, ਗਗਨਜੀਤ ਸਿੰਘ ਬਰਨਾਲਾ ਨੂੰ ਬਰਨਾਲਾ, ਪ੍ਰਕਾਸ਼ ਚੰਦ ਗਰਗ ਨੂੰ ਸੰਗਰੂਰ, ਹਰਿੰਦਰਪਾਲ ਸਿੰਘ ਚੰਦੂਮਾਜਰਾ ਨੂੰ ਸਨੌਰ ਅਤੇ ਜਸਟਿਸ ਨਿਰਮਲ ਸਿੰਘ ਨੂੰ ਬਸੀ ਪਠਾਣਾ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਇਸੇ ਤਰ੍ਹਾਂ ਅਜੈਪਾਲ ਸਿੰਘ ਮੀਰਾਂਕੋਟ ਨੂੰ ਅਟਾਰੀ, ਰਣਜੀਤ ਸਿੰਘ ਛੱਜਲਵੱਡੀ ਨੂੰ ਬਾਬਾ ਬਕਾਲਾ, ਕਰਨੈਲ ਸਿੰਘ ਪੀਰ ਮੁਹੰਮਦ ਨੂੰ ਜ਼ੀਰਾ, ਜਰਨੈਲ ਸਿੰਘ ਗੜ੍ਹਦੀਵਾਲ ਨੂੰ ਆਦਮਪੁਰ, ਮਨਜੀਤ ਸਿੰਘ ਦਸੂਹਾ ਨੂੰ ਟਾਂਡਾ ਉੜਮੁੜ, ਅਮਿਤ ਸੇਠੀ ਥੋਪੀਆ ਨੂੰ ਬਲਾਚੌਰ, ਹਰਜੀਤ ਕੌਰ ਤਲਵੰਡੀ ਨੂੰ ਜਲੰਧਰ ਕੈਂਟ ਅਤੇ ਬਲਤੇਜ ਸਿੰਘ ਮਹਦੂਦਾ ਨੂੰ ਅਮਲੋਹ ਦਾ ਕੋਆਰਡੀਨੇਟਰ ਬਣਾਇਆ ਗਿਆ ਹੈ।
ਇਸ ਤੋਂ ਇਲਾਵਾ ਮਹਿੰਦਰ ਸਿੰਘ ਹੁਸੈਨਪੁਰ ਨੂੰ ਨਵਾਂਸ਼ਹਿਰ, ਅਮਨਿੰਦਰ ਸਿੰਘ ਬੰਨੀ ਬਰਾੜ ਨੂੰ ਫ਼ਰੀਦਕੋਟ, ਭੁਪਿੰਦਰ ਸਿੰਘ ਸ਼ੇਖੂਪੁਰ ਨੂੰ ਘਨੌਰ, ਰਵਿੰਦਰ ਸਿੰਘ ਸ਼ਾਹਪੁਰ ਨੂੰ ਨਾਭਾ, ਚਰਨਜੀਤ ਸਿੰਘ ਮਾਵੀ ਨੂੰ ਸਮਾਣਾ, ਰਣਧੀਰ ਸਿੰਘ ਰੱਖੜਾ ਨੂੰ ਪਟਿਆਲਾ ਦਿਹਾਤੀ, ਰਾਜਿੰਦਰ ਕੌਰ ਨੂੰ ਡੇਰਾਬਸੀ, ਡਾ. ਮੋਹਨ ਸਿੰਘ ਲਾਲਕਾ ਨੂੰ ਫ਼ਿਰੋਜ਼ਪੁਰ ਦਿਹਾਤੀ, ਮਦਨ ਮੋਹਨ ਸਿੰਘ ਨੂੰ ਸ਼ਾਮ ਚੁਰਾਸੀ ਅਤੇ ਮਲਕੀਤ ਸਿੰਘ ਸਮਾਓਂ ਨੂੰ ਬੁਢਲਾਡਾ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।






