ਰੱਖਿਆ ਮੰਤਰਾਲੇ ਦੀ ਸਾਲਾਨਾ ਰਿਪੋਰਟ: ਉੱਤਰੀ ਸਰਹੱਦ ‘ਤੇ ਚੀਨੀ ਫ਼ੌਜ ਦੀ ਗਿਣਤੀ ਘਟੀ, ਜੰਮੂ-ਕਸ਼ਮੀਰ ‘ਚ ਹਿੰਸਾ ‘ਤੇ ਪੂਰੀ ਠੱਲ੍ਹ

Top Trending News ਦਿੱਲੀ ਰਾਸ਼ਟਰੀ

 

ਰੱਖਿਆ ਮੰਤਰਾਲੇ ਦੀ ਸਾਲਾਨਾ ਰਿਪੋਰਟ: ਉੱਤਰੀ ਸਰਹੱਦ ‘ਤੇ ਚੀਨੀ ਫ਼ੌਜ ਦੀ ਗਿਣਤੀ ਘਟੀ, ਜੰਮੂ-ਕਸ਼ਮੀਰ ‘ਚ ਹਿੰਸਾ ‘ਤੇ ਪੂਰੀ ਠੱਲ੍ਹ

ਨਵੀਂ ਦਿੱਲੀ 14 ਸਤੰਬਰ 2026

ਰੱਖਿਆ ਮੰਤਰਾਲੇ ਨੇ ਆਪਣੀ ਸਾਲਾਨਾ ਰਿਪੋਰਟ (2025-26) ਜਾਰੀ ਕਰਦਿਆਂ ਦੱਸਿਆ ਹੈ ਕਿ ਉੱਤਰੀ ਸਰਹੱਦ ‘ਤੇ ਸਥਿਤੀ ਵਿੱਚ ਅਹਿਮ ਸੁਧਾਰ ਦਰਜ ਕੀਤਾ ਗਿਆ ਹੈ। ਰਿਪੋਰਟ ਮੁਤਾਬਕ ਸਾਲ 2025 ਦੌਰਾਨ ਵਾਸਤਵਿਕ ਕੰਟਰੋਲ ਰੇਖਾ (LAC) ਦੇ ਨਾਲ ਲੱਗਦੇ ਖੇਤਰਾਂ ਅਤੇ ਰਵਾਇਤੀ ਅਭਿਆਸ ਖੇਤਰਾਂ ਵਿੱਚ ਚੀਨ ਦੀ ‘ਪੀਪਲਜ਼ ਲਿਬਰੇਸ਼ਨ ਆਰਮੀ’ (PLA) ਦੀ ਤਾਇਨਾਤੀ ਵਿੱਚ ਵੱਡੀ ਕਮੀ ਆਈ ਹੈ।

ਇਸ ਸਮੇਂ ਸਰਹੱਦ ‘ਤੇ ਚੀਨ ਦੀਆਂ ‘ਕੰਬਾਈਨਡ ਆਰਮਜ਼ ਬ੍ਰਿਗੇਡ’ ਦੀਆਂ ਮਾਤਰ 10 ਫ਼ੌਜੀ ਟੁਕੜੀਆਂ ਹੀ ਮੌਜੂਦ ਹਨ। ਮੰਤਰਾਲੇ ਨੇ ਸਪੱਸ਼ਟ ਕੀਤਾ ਕਿ ਭਾਰਤੀ ਫ਼ੌਜ ਦੀ ਤਾਇਨਾਤੀ ਬੇਹੱਦ ਮਜ਼ਬੂਤ ਅਤੇ ਸੁਚੱਜੀ ਹੈ, ਜੋ ਕਿਸੇ ਵੀ ਹੰਗਾਮੀ ਸਥਿਤੀ ਦਾ ਮੂੰਹ-ਤੋੜ ਜਵਾਬ ਦੇਣ ਲਈ ਪੂਰੀ ਤਰ੍ਹਾਂ ਤਿਆਰ ਹੈ।

ਦੂਜੇ ਪਾਸੇ, ਜੰਮੂ-ਕਸ਼ਮੀਰ ਵਿੱਚ ਭਾਰਤੀ ਫ਼ੌਜ ਦੇ ਨਿਰੰਤਰ ਯਤਨਾਂ ਕਰਕੇ ਭਾਰਤੀ ਸੁਰੱਖਿਆ ਵਿਵਸਥਾ ਪੂਰੀ ਤਰ੍ਹਾਂ ਕਾਬੂ ਹੇਠ ਹੈ। ਸੂਬੇ ਵਿੱਚ ਹਿੰਸਕ ਗਤੀਵਿਧੀਆਂ ਅਤੇ ਵਿਰੋਧ ਪ੍ਰਦਰਸ਼ਨਾਂ ਵਿੱਚ ਭਾਰੀ ਗਿਰਾਵਟ ਆਈ ਹੈ।

ਜਦਕਿ ਪੱਥਰਬਾਜ਼ੀ ਦੀ ਇੱਕ ਵੀ ਘਟਨਾ ਦਰਜ ਨਹੀਂ ਕੀਤੀ ਗਈ। ‘ਆਪਰੇਸ਼ਨ ਸੰਧੂਰ’ ਦੌਰਾਨ ਕੰਟਰੋਲ ਰੇਖਾ (LoC) ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਤਣਾਅ ਵਧਿਆ ਸੀ।

ਪਰ 10 ਅਤੇ 12 ਮਈ 2025 ਨੂੰ ਡਾਇਰੈਕਟਰ ਜਨਰਲ ਆਫ਼ ਮਿਲਟਰੀ ਆਪਰੇਸ਼ਨਜ਼ (DGMO) ਪੱਧਰ ਦੀਆਂ ਉੱਚ-ਪੱਧਰੀ ਬੈਠਕਾਂ ਤੋਂ ਬਾਅਦ ਅਨਿਸ਼ਚਿਤਤਾ ਦੇ ਬਾਵਜੂਦ ਅਮਨ-ਅਮਾਨ ਕਾਇਮ ਹੋਇਆ ਹੈ।