ਸੰਯੁਕਤ ਕਿਸਾਨ ਮੋਰਚਾ ਤਹਿਸੀਲ ਪਟਿਆਲਾ ਵੱਲੋਂ ਪਾਵਰਕਾਮ ਦੇ ਸਰਕਲ ਦਫ਼ਤਰ ਅੱਗੇ ਰੋਹ ਭਰਪੂਰ ਧਰਨਾ
ਖੇਤਾਂ ਤੇ ਘਰਾਂ ਦੀ ਪੂਰੀ ਨਿਰਵਿਘਨ ਬਿਜਲੀ ਸਪਲਾਈ ਦੀ ਮੰਗ ਕਰਦ ਹੋਏ ਪੰਜਾਬ ਸਰਕਾਰ ਤੇ ਚੇਅਰਮੈਨ ਮੈਨੇਜਿੰਗ ਡਾਇਰੈਕਟਰ ਦਾ ਕੀਤਾ ਪਿੱਟ ਸਿਆਪਾ
ਪਟਿਆਲਾ 14 ਸਤੰਬਰ2026: ਸੰਯਕਤ ਕਿਸਾਨ ਮੋਰਚਾ ਦੀ ਪਟਿਆਲਾ ਤਹਿਸੀਲ ਪੱਧਰ ਦਾ ਧਰਨਾ ਪਾਵਰਕਾਮ ਐਸ. ਈ. ਤੇ ਐਕਸੀਅਨ ਦੇ ਦਫ਼ਤਰ ਅੱਗੇ ਸੂਬੇ ਕਮੇਟੀ ਦੀ ਦਿਸ਼ਾ ਤਹਿਤ ਰੋਹ-ਭਰਪੂਰ ਧਰਨਾ ਦਿੰਦੇ ਹੋਏ ਜ਼ੋਰਦਾਰ ਪਿੱਟ ਸਿਆਪਾ ਕੀਤਾ ਗਿਆ ।
ਸਮੂਹ ਬੁਲਾਰਿਆਂ ਵੱਲੋਂ ਖੇਤਾਂ ਤੇ ਘਰਾਂ ਦੀ ਬਿਜਲੀ ਸਪਲਾਈ ਦੇ ਨਾਕਸ ਪ੍ਰਬੰਧ ਦੀ ਕਰੜੀ ਆਲੋਚਨਾ ਕਰਦੇ ਹੋਏ ਪੰਜਾਬ ਸਰਕਾਰ ਤੇ ਪਾਵਰਕਾਮ ਦੇ ਚੇਅਰਮੈਨ ਮੈਨੇਜਿੰਗ ਡਾਇਰੈਕਟਰ ਨੂੰ ਜ਼ਿੰਮੇਵਾਰ ਠਹਿਰਾਇਆ । ਕਿਸਾਨ ਆਗੂਆਂ ਵੱਲੋਂ ਕੋਇਲੇ ਦਾ ਸਹੀ ਪ੍ਰਬੰਧ ਨਾ ਕਰਨ ਲਈ ਪੰਜਾਬ ਸਰਕਾਰ ਤੇ ਪਾਵਰਕਾਮ ਨੂੰ ਦੋਸ਼ੀ ਕਰਾਰ ਦਿੱਤਾ ।
ਬੁਲਾਰਿਆਂ ਵੱਲੋਂ ਖੇਤੀਬਾੜੀ ਲਈ ਪੂਰੀ ਸਪਲਾਈ ਨਾ ਹੋਣ ਕਰਕੇ ਝੋਨੇ, ਸਬਜ਼ੀਆਂ ਤੇ ਗੰਨੇ ਦੀ ਫਸਲ ਦਾ ਵੱਡਾ ਨੁਕਸਾਨ ਦੱਸਿਆ ਗਿਆ । ਜਦ ਕਿ ਘਰਾਂ ਦੀ ਸਪਲਾਈ ਲਗਾਤਾਰ ਲੰਬੇ ਕੱਟਾਂ ਕਾਰਨ ਬੱਚਿਆਂ , ਬਜ਼ੁਰਗਾਂ ਤੇ ਬਿਮਾਰਾਂ ਲਈ ਵੱਡ ਸਜ਼ਾ ਦੇਣਾ ਬਣ ਗਿਆ ਹੈ । ਸਾਰੇ ਆਗੂਆਂ ਵੱਲੋਂ ਖੇਤਾਂ ਤੇ ਘਰਾਂ ਦੀ ਪੂਰੀ ਨਿਰਵਿਘਨ ਸਪਲਾਈ ਦੀ ਮੰਗ ਕਰਦੇ ਹੋਏ ਪੰਜਾਬ ਸਰਕਾਰ ਤੇ ਪਾਵਰਕਾਮ ਨੂੰ ਸਖ਼ਤ ਤਾੜਨਾ ਕੀਤੀ ਗਈ ।
ਅੱਜ ਦੇ ਧਰਨੇ ਨੂੰ ਹੋਰਨਾਂ ਤੋ ਇਲਾਵਾ ਧਰਮਪਾਲ ਸੀਲ, ਬੂਟਾ ਸਿੰਘ ਸ਼ਾਦੀਪੁਰ, ਦਵਿੰਦਰ ਸਿੰਘ ਪੂਨੀਆ , ਦਰਸ਼ਨ ਬੇਲੂਮਾਜਰਾ, ਬਲਜੀਤ ਸਿੰਘ, ਗਿਆਨ ਸਿੰਘ , ਸੁਖਵਿੰਦਰ ਸਿੰਘ ਲਾਲੀ, ਜੋਧ ਸਿੰਘ , ਨਰਿੰਦਰ ਸਿੰਘ ਲੇਹਲਾਂ, ਸੁਰਜੀਤ ਸਿੰਘ , ਸੁਰਿੰਦਰ ਸਿੰਘ ਖ਼ਾਲਸਾ, ਗੁਰਚਰਨ ਸਿੰਘ ਪਰੌੜ ਅਤੇ ਕੁਲਵੰਤ ਸਿੰਘ ਸਫੇੜਾ ਨੇ ਸੰਬੋਧਨ ਕੀਤਾ ।







