Sunday Bank: ਅੱਜ ਐਤਵਾਰ ਨੂੰ ਵੀ ਖੁੱਲ੍ਹੇ ਰਹਿਣਗੇ ਬੈਂਕ; ਬੈਂਕਾਂ ਦੀ ਤਿੰਨ ਦਿਨਾਂ ਹੜਤਾਲ ਤੋਂ ਪਹਿਲਾਂ ਨਬੇੜ ਲਓ ਸਾਰੇ ਕੰਮਕਾਜ਼
ਚੰਡੀਗੜ੍ਹ, 27 ਸਤੰਬਰ 2026: ਬੈਂਕ ਮੁਲਾਜ਼ਮਾਂ ਵੱਲੋਂ 28, 29 ਅਤੇ 30 ਸਤੰਬਰ ਨੂੰ ਦਿੱਤੀ ਗਈ ਤਿੰਨ ਦਿਨਾਂ ਹੜਤਾਲ ਦੇ ਮੱਦੇਨਜ਼ਰ ਰਿਜ਼ਰਵ ਬੈਂਕ ਦੀਆਂ ਹਦਾਇਤਾਂ ਅਨੁਸਾਰ ਅੱਜ ਐਤਵਾਰ ਨੂੰ ਵੀ ਬੈਂਕ ਆਮ ਦਿਨਾਂ ਵਾਂਗ ਖੁੱਲ੍ਹੇ ਰਹਿਣਗੇ।
ਬੈਂਕ ਮੁਲਾਜ਼ਮਾਂ ਦੀ ਹੜਤਾਲ ਦਾ ਮੁੱਖ ਮੁੱਦਾ ਹਫ਼ਤੇ ਵਿੱਚ ਸਿਰਫ਼ ਪੰਜ ਦਿਨ ਕੰਮ ਕਰਨ ਦੀ ਮੰਗ ਹੈ। ਇਸ ਤੋਂ ਇਲਾਵਾ ਤਨਖ਼ਾਹ ਅਤੇ ਪੈਨਸ਼ਨ ਨਾਲ ਸਬੰਧਤ ਹੋਰ ਮੰਗਾਂ ਵੀ ਮੁਲਾਜ਼ਮ ਜਥੇਬੰਦੀਆਂ ਵੱਲੋਂ ਉਠਾਈਆਂ ਜਾ ਰਹੀਆਂ ਹਨ। ਹੜਤਾਲ ਕਾਰਨ 28 ਤੋਂ 30 ਸਤੰਬਰ ਤੱਕ ਬੈਂਕਾਂ ਦੀਆਂ ਆਮ ਸੇਵਾਵਾਂ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ।
ਹੜਤਾਲ ਸ਼ੁਰੂ ਹੋਣ ਤੋਂ ਬਾਅਦ ਇਸ ਦਾ ਆਮ ਲੋਕਾਂ ਅਤੇ ਬੈਂਕਿੰਗ ਕਾਰੋਬਾਰ ’ਤੇ ਪ੍ਰਭਾਵ ਹੋਰ ਸਪੱਸ਼ਟ ਹੋਵੇਗਾ। ਹਾਲਾਂਕਿ ਡਿਜੀਟਲ ਬੈਂਕਿੰਗ ਸੇਵਾਵਾਂ ਜਿਵੇਂ ਨੈੱਟ ਬੈਂਕਿੰਗ, ਯੂਪੀਆਈ ਅਤੇ ਹੋਰ ਆਨਲਾਈਨ ਸੇਵਾਵਾਂ ਜਾਰੀ ਰਹਿਣ ਦੀ ਉਮੀਦ ਹੈ। ਇਸ ਕਾਰਨ ਗਾਹਕਾਂ ਨੂੰ ਰੋਜ਼ਾਨਾ ਦੀਆਂ ਕਈ ਜ਼ਰੂਰੀ ਲੈਣ-ਦੇਣ ਸੇਵਾਵਾਂ ਆਨਲਾਈਨ ਵਰਤਣ ਦੀ ਸਹੂਲਤ ਮਿਲਦੀ ਰਹੇਗੀ।







