ਯਾਤਰੀਆਂ ਨੂੰ ਵੱਡੀ ਰਾਹਤ! ਅੰਮ੍ਰਿਤਸਰ ਏਅਰਪੋਰਟ ‘ਤੇ ਉਡਾਣਾਂ ਦੇ ਸਮੇਂ ‘ਤੇ ਲੱਗੀ ਪਾਬੰਦੀ ਹਟੀ

Top Trending News ਪੰਜਾਬ

 

ਯਾਤਰੀਆਂ ਨੂੰ ਵੱਡੀ ਰਾਹਤ! ਅੰਮ੍ਰਿਤਸਰ ਏਅਰਪੋਰਟ ‘ਤੇ ਉਡਾਣਾਂ ਦੇ ਸਮੇਂ ‘ਤੇ ਲੱਗੀ ਪਾਬੰਦੀ ਹਟੀ

ਅੰਮ੍ਰਿਤਸਰ 2 ਅਕਤੂਬਰ 2026

ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਉਡਾਣਾਂ ਦੀ ਆਵਾਜਾਈ ਨੂੰ ਲੈ ਕੇ ਯਾਤਰੀਆਂ ਲਈ ਰਾਹਤ ਦੀ ਖ਼ਬਰ ਹੈ। ਹਵਾਈ ਅੱਡੇ ਦੇ ਰਨਵੇਅ ਦੀ ਰੀ-ਕਾਰਪੇਟਿੰਗ ਅਤੇ ਆਧੁਨਿਕ ਐੱਲਈਡੀ ਲਾਈਟਾਂ ਲਗਾਉਣ ਦੇ ਕੰਮ ਕਾਰਨ ਦੁਪਹਿਰ 2 ਵਜੇ ਤੋਂ ਰਾਤ 10 ਵਜੇ ਤੱਕ ਉਡਾਣਾਂ ’ਤੇ ਲਗਾਈ ਗਈ ਪਾਬੰਦੀ ਹੁਣ ਹਟਾ ਦਿੱਤੀ ਗਈ ਹੈ।

ਹਾਲਾਂਕਿ ਪਾਬੰਦੀ ਹਟਾਏ ਜਾਣ ਦੇ ਬਾਵਜੂਦ ਏਅਰਲਾਈਨਜ਼ ਵੱਲੋਂ ਫਿਲਹਾਲ ਇਸ ਸਮੇਂ ਦੌਰਾਨ ਉਡਾਣਾਂ ਦਾ ਸੰਚਾਲਨ ਮੁੜ ਸ਼ੁਰੂ ਨਹੀਂ ਕੀਤਾ ਗਿਆ। ਇਸ ਕਾਰਨ ਯਾਤਰੀਆਂ ਨੂੰ ਅਜੇ ਕੁਝ ਹੋਰ ਸਮੇਂ ਤੱਕ ਉਡਾਣਾਂ ਦੇ ਸ਼ਡਿਊਲ ਵਿੱਚ ਬਦਲਾਅ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਜਾਣਕਾਰੀ ਮੁਤਾਬਕ 25 ਅਕਤੂਬਰ ਤੋਂ ਹਵਾਈ ਉਡਾਣਾਂ ਦਾ ਵਿੰਟਰ ਸ਼ਡਿਊਲ ਲਾਗੂ ਹੋਣ ਜਾ ਰਿਹਾ ਹੈ। ਇਸ ਤੋਂ ਬਾਅਦ ਦੁਪਹਿਰ 2 ਵਜੇ ਤੋਂ ਰਾਤ 10 ਵਜੇ ਤੱਕ ਦੇ ਸਮੇਂ ਵਿੱਚ ਵੀ ਉਡਾਣਾਂ ਦੀ ਆਵਾਜਾਈ ਪਹਿਲਾਂ ਵਾਂਗ ਆਮ ਹੋਣ ਦੀ ਉਮੀਦ ਹੈ।

ਰਨਵੇਅ ਦੀ ਰੀ-ਕਾਰਪੇਟਿੰਗ ਅਤੇ ਨਵੀਆਂ ਐੱਲਈਡੀ ਲਾਈਟਾਂ ਲਗਾਉਣ ਦਾ ਕੰਮ ਹਵਾਈ ਅੱਡੇ ਦੀਆਂ ਸਹੂਲਤਾਂ ਅਤੇ ਰਾਤ ਸਮੇਂ ਉਡਾਣਾਂ ਦੇ ਸੰਚਾਲਨ ਨੂੰ ਹੋਰ ਬਿਹਤਰ ਬਣਾਉਣ ਦੇ ਉਦੇਸ਼ ਨਾਲ ਕੀਤਾ ਗਿਆ ਹੈ। ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਯਾਤਰਾ ਤੋਂ ਪਹਿਲਾਂ ਆਪਣੀ ਏਅਰਲਾਈਨ ਤੋਂ ਉਡਾਣ ਦਾ ਤਾਜ਼ਾ ਸ਼ਡਿਊਲ ਜ਼ਰੂਰ ਚੈੱਕ ਕਰਨ।