ਵੱਡੀ ਖ਼ਬਰ: ਕੈਨੇਡਾ ਵਿੱਚ ਬਦਮਾਸ਼ੀ ਕਰਨ ਦੇ ਦੋਸ਼ ‘ਚ 5 ਭਾਰਤੀ ਗ੍ਰਿਫ਼ਤਾਰ

Top Trending News ਕੌਮਾਂਤਰੀ ਰਾਸ਼ਟਰੀ

 

ਵੱਡੀ ਖ਼ਬਰ: ਕੈਨੇਡਾ ਵਿੱਚ ਬਦਮਾਸ਼ੀ ਕਰਨ ਦੇ ਦੋਸ਼ ‘ਚ 5 ਭਾਰਤੀ ਗ੍ਰਿਫ਼ਤਾਰ

ਬ੍ਰਿਟਿਸ਼ ਕੋਲੰਬੀਆ ’ਚ ਵਸੂਲੀ, ਗੋਲੀਬਾਰੀ ਤੇ ਅੱਗਜ਼ਨੀ ਮਾਮਲੇ ’ਚ 5 ਗ੍ਰਿਫ਼ਤਾਰ, ਪੁਲਿਸ ਨੇ ਲਾਏ ਗੰਭੀਰ ਦੋਸ਼

ਲੈਂਗਲੀ, ਬ੍ਰਿਟਿਸ਼ ਕੋਲੰਬੀਆ 3 ਅਕਤੂਬਰ 2026

ਬ੍ਰਿਟਿਸ਼ ਕੋਲੰਬੀਆ ਵਿੱਚ ਵਸੂਲੀ, ਗੋਲੀਬਾਰੀ ਅਤੇ ਅੱਗਜ਼ਨੀ ਨਾਲ ਜੁੜੀ ਜਾਂਚ ਦੌਰਾਨ ਲੈਂਗਲੀ ਆਰ.ਸੀ.ਐੱਮ.ਪੀ. ਨੇ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਇਨ੍ਹਾਂ ਸਾਰੇ ਵਿਅਕਤੀਆਂ ਨੂੰ ਵਿਦੇਸ਼ੀ ਨਾਗਰਿਕ ਦੱਸਦਿਆਂ ਉਨ੍ਹਾਂ ਖ਼ਿਲਾਫ਼ ਕਈ ਗੰਭੀਰ ਅਪਰਾਧਿਕ ਦੋਸ਼ ਲਗਾਏ ਹਨ।

ਆਰ.ਸੀ.ਐੱਮ.ਪੀ. ਵੱਲੋਂ ਜਾਰੀ ਜਾਣਕਾਰੀ ਮੁਤਾਬਕ ਵੀਰਵਾਰ ਸਵੇਰੇ ਚਾਰ ਵਿਅਕਤੀਆਂ ਨੂੰ ਸਰੀ, ਬ੍ਰਿਟਿਸ਼ ਕੋਲੰਬੀਆ ਤੋਂ ਗ੍ਰਿਫ਼ਤਾਰ ਕੀਤਾ ਗਿਆ। ਇਸ ਤੋਂ ਇਲਾਵਾ ਪੰਜਵੇਂ ਮੁਲਜ਼ਮ ਨੂੰ ਟੋਰਾਂਟੋ ਦੇ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਪਹੁੰਚਣ ਸਮੇਂ ਪੁਲਿਸ ਨੇ ਕਾਬੂ ਕਰ ਲਿਆ।

ਪੁਲਿਸ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿੱਚ 23 ਸਾਲਾ ਸੰਕੇਤ ਸਿੰਗਲਾ, ਜੋ ਭਾਰਤ ਦਾ ਰਹਿਣ ਵਾਲਾ ਦੱਸਿਆ ਗਿਆ ਹੈ, 24 ਸਾਲਾ ਸਾਹਿਲ, 24 ਸਾਲਾ ਸਿਮਰਨਜੀਤ ਸਿੰਘ, 21 ਸਾਲਾ ਹਰਸ਼ ਅਤੇ 24 ਸਾਲਾ ਜਗਦੀਪ ਸਿੰਘ ਸ਼ਾਮਲ ਹਨ। ਪੁਲਿਸ ਨੇ ਸਾਹਿਲ ਅਤੇ ਹਰਸ਼ ਦੇ ਪੂਰੇ ਨਾਂ ਜਨਤਕ ਨਹੀਂ ਕੀਤੇ ਹਨ।

ਆਰ.ਸੀ.ਐੱਮ.ਪੀ. ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਖ਼ਿਲਾਫ਼ ਲੱਗੇ ਦੋਸ਼ਾਂ ਸਬੰਧੀ ਅਦਾਲਤੀ ਕਾਰਵਾਈ ਅਨੁਸਾਰ ਅਗਲੇ ਕਦਮ ਚੁੱਕੇ ਜਾਣਗੇ।