Punjab News: ਸਪੈਸ਼ਲ ਕਾਡਰ ਅਧਿਆਪਕਾਂ ਵਲੋਂ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ
ਸੰਗਰੂਰ 3 ਅਕਤੂਬਰ 2026
ਸਪੈਸ਼ਲ ਕਾਡਰ ਅਧਿਆਪਕ ਫਰੰਟ, ਪੰਜਾਬ ਵਲੋਂ ਅੱਜ ਸੰਗਰੂਰ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦਾ ਘਿਰਾਓ ਕੀਤਾ ਗਿਆ। ਸਪੈਸ਼ਲ ਕਾਡਰ ਅਧਿਆਪਕ ਚਿਰਾਂ ਤੋਂ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਕਰਕੇ ਆਪਣਾ ਸਥਾਈ ਹੱਲ ਚਾਹੁੰਦੇ ਹਨ ਪਰ ਸਰਕਾਰ 12710 ਸਪੈਸ਼ਲ ਕਾਡਰ ਅਧਿਆਪਕਾਂ ਦੇ ਮਸਲੇ ਵਿਚਾਰਨ ਲਈ ਯਤਨਸ਼ੀਲ ਨਹੀਂ ਜਾਪ ਰਹੀ । ਜਿਉਂ- ਜਿਉਂ ਸਰਕਾਰ ਦਾ ਕਾਰਜਕਾਲ ਖਤਮ ਹੋਣ ਵੱਲ ਵਧ ਰਿਹਾ ਹੈ ਨਾਲ-ਨਾਲ 12710 ਅਧਿਆਪਕਾਂ ਦੀਆਂ ਧੜਕਣਾਂ ਤੇਜ ਹੋ ਰਹੀਆਂ ਹਨ।
ਜਥੇਬੰਦੀ ਦੇ ਆਗੁ ਵੀਰਪਾਲ ਕੌਰ ਸਿਧਾਣਾ, ਦਵਿੰਦਰ ਸਿੰਘ ਸੰਧੂ, ਮਨਪ੍ਰੀਤ ਸਿੰਘ ਮੋਗਾ, ਗੁਰਲਾਲ ਸਿੰਘ ਤੂਰ,ਤੇ ਅਨੁਭਵ ਗੁਪਤਾ ਨੇ ਸੰਬੋਧਨ ਸੰਬੋਧਨ ਕਰਦਿਆ ਦੱਸਿਆ ਕਿ ਜੁਲਾਈ 2023 ਵਿੱਚ ਪੰਜਾਬ ਸਰਕਾਰ ਨੇ ਕੀਤੇ ਗਏ ਵਾਅਦੇ ਮੁਤਾਬਿਕ 12710 ਅਧਿਆਪਾਕਾਂ ਨੂੰ ਪੱਕੇ ਕਰਨ ਦਾ ਐਲਾਨ ਕਰ ਦਿੱਤਾ ਨਵੇਂ ਸਿਰੇ ਤੋਂ ਜੁਆਇਨ ਵੀ ਕਰਵਾਇਆ ਗਿਆ ਸੂਬਾ ਪੱਧਰੀ ਤੇ ਜਿਲਾ ਪੱਧਰੀ ਫੰਕਸ਼ਨ ਵੀ ਕੀਤੇ ਗਏ ਕਰੋੜਾਂ ਰੁਪਏ ਖਰਚ ਕਰਕੇ ਫਲੈਕਸ ਵੀ ਲਗਾ ਦਿੱਤੇ ਗਏ ਤੇ ਪੰਜਾਬ ਸਰਕਾਰ ਨੇ ਚੰਗਾ ਰਾਜਨੀਤਿਕ ਲਾਹਾ ਵੀ ਲਿਆ ਗਿਆ।
ਪਰ ਕੱਚੇ ਅਧਿਆਪਕ ਅੱਜ ਵੀ ਕੱਚੇ ਹੀ ਹਨ ਇਨਾਂ ਦਾ ਸਿਰਫ਼ ਤਨਖ਼ਾਹ ਵਾਧਾ ਤੇ ਨਾਲ 5%ਸਾਲਾਨਾ ਇੰਕਰੀਮੈਂਟ ਸੀ ਹੋਰ ਕੁਝ ਵੀ ਨਹੀਂ ਸੀ ਨਾ ਡੀ.ਏ. ਨਾ ਕੋਈ ਮੈਡੀਕਲ ਸਹੂਲਤ ਨਾ ਕੋਈ ਸਰਵਿਸ ਰੂਲ ਨਾ ਕੋਈ ਹੋਰ ਲਾਭ ਜੋ ਇੱਕ ਰੈਗੂਲਰ ਮੁਲਾਜ਼ਮ ਨੂੰ ਦਿੱਤੇ ਜਾਂਦੇ ਹਨ। ਅੱਜ 12710 ਸਪੈਸ਼ਲ ਕਾਡਰ ਅਧਿਆਪਕ ਆਪਣੇ-ਆਪ ਨੂੰ ਠੱਗੇ ਮਹਿਸੂਸ ਕਰ ਰਹੇ ਹਨ…
ਭਾਸ਼ਣ ਦੌਰਾਨ ਆਈ. ਈ.ਏ.ਟੀ. ਆਗੂ ਗੁਰਲਾਲ ਸਿੰਘ ਤੂਰ ਨੇ ਕਿਹਾ ਕਿ ਲਗਭਗ 1000 ਆਈ. ਈ ਏ. ਟੀ. ਕਾਡਰ ਨੂੰ ਡੀ. ਗਰੁੱਪ ਵਿੱਚੋਂ ਕੱਢ ਕੇ ਸੀ ਗਰੁੱਪ ਵਿੱਚ ਸ਼ਾਮਿਲ ਕਰਕੇ ਅਧਿਆਪਾਕਾਂ ਦਾ ਮਾਣ ਸਨਮਾਨ ਬਹਾਲ ਕੀਤਾ ਜਾਵੇ।
ਭਰਾਤਰੀ ਜਥੇਬੰਦੀਆਂ ਦੇ ਆਗੂ ਡੀ.ਟੀ.ਐੱਫ ( ਵਿਕਰਮਦੇਵ) ਰਘਵੀਰ ਸਿੰਘ ਭਵਾਨੀਗੜ੍ਹ ਜੀ.ਟੀ.ਯੂ. ਤੋਂ ਦੇਵੀ ਦਿਆਲ, ਬੱਗਾ ਸਿੰਘ, ਫਕੀਰ ਸਿੰਘ ਟਿੱਬਾ, ਐਸ.ਸੀ. ਬੀ. ਸੀ. ਅਧਿਆਪਕ ਯੂਨੀਅਨ ਤੋਂ ਸਮਸ਼ੇਰ ਸਿੰਘ , ਕੰਪਿਊਟਰ ਟੀਚਰ ਯੂਨੀਅਨ ਤੋਂ ਨਰਦੀਪ ਸ਼ਰਮਾਂ, ਪ.ਸ.ਸ.ਫ.ਪੰਜਾਬ ਤੋਂ ਕਰਮਜੀਤ ਸਿੰਘ ਬੀਹਲਾ ਸਮਾਜ ਸੇਵੀ ਭਾਨਾ ਸਿੱਧੂ ਨੇ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਸਰਕਾਰ ਕੱਚੇ ਅਧਿਆਪਕਾਂ ਨੂੰ ਪੇ-ਸਕੇਲ ਤੇ ਹੋਰ ਸਰਕਾਰੀ ਮੁਲਾਜ਼ਮਾਂ ਵਾਂਗ ਸਹੂਲਤਾਂ ਲਾਗੂ ਕਰਕੇ 12710 ਸਪੈਸ਼ਲ ਕਾਡਰ ਅਧਿਆਪਕਾਂ ਦਾ ਮਾਣ ਸਨਮਾਨ ਬਹਾਲ ਕਰੇ।







