Big Breaking- AAP ਲੀਡਰ ਕਾਂਗਰਸ ‘ਚ ਸ਼ਾਮਲ

Top Trending News ਰਾਸ਼ਟਰੀ

 

Big Breaking- AAP ਲੀਡਰ ਕਾਂਗਰਸ ‘ਚ ਸ਼ਾਮਲ

ਨਵੀਂ ਦਿੱਲੀ/ਚੰਡੀਗੜ੍ਹ, 3 ਅਕਤੂਬਰ 2026- ਆਮ ਆਦਮੀ ਪਾਰਟੀ (AAP) ਨੂੰ ਰਾਸ਼ਟਰੀ ਪੱਧਰ ‘ਤੇ ਇੱਕ ਬਹੁਤ ਵੱਡਾ ਸਿਆਸੀ ਝਟਕਾ ਲੱਗਾ ਹੈ। ਪਾਰਟੀ ਦੀ ਮੁੱਖ ਰਾਸ਼ਟਰੀ ਬੁਲਾਰਾ ਪ੍ਰਿਯੰਕਾ ਕੱਕੜ ਨੇ ਆਮ ਆਦਮੀ ਪਾਰਟੀ ਦਾ ਸਾਥ ਛੱਡ ਕੇ ਕਾਂਗਰਸ ਪਾਰਟੀ ਦਾ ਦਾ ਹੱਥ ਫੜ ਲਿਆ ਹੈ।

ਕਾਂਗਰਸ ‘ਚ ਸ਼ਾਮਲ ਹੋਣ ਤੋਂ ਬਾਅਦ ਆਪਣਾ ਪ੍ਰਤੀਕਰਮ ਦਿੰਦੇ ਹੋਏ ਪ੍ਰਿਯੰਕਾ ਕੱਕੜ ਨੇ ਕਿਹਾ, “ਮੈਂ ਕਾਂਗਰਸ ਪਾਰਟੀ ਇਸ ਲਈ ਜੁਆਇਨ ਕੀਤੀ ਹੈ, ਕਿਉਂਕਿ ਮੈਨੂੰ ਉਹ ਦਿੱਲੀ ਵਾਪਸ ਚਾਹੀਦੀ ਹੈ, ਜਿਸ ਵਿੱਚ ਮੈਂ ਆਪਣੇ ਬਚਪਨ ਤੋਂ ਲੈ ਕੇ ਹੁਣ ਤੱਕ ਪਲੀ ਅਤੇ ਵੱਡੀ ਹੋਈ ਹਾਂ। ਮੈਂ ਇੱਕ ਸਾਫ਼-ਸੁਥਰੀ, ਹਰੀ-ਭਰੀ, ਵਿਕਾਸਸ਼ੀਲ ਅਤੇ ਸੁਰੱਖਿਅਤ ਦਿੱਲੀ ਚਾਹੁੰਦੀ ਹਾਂ।” ਉਨ੍ਹਾਂ ਦੇ ਇਸ ਬਿਆਨ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਦਿੱਲੀ ਦੇ ਮੌਜੂਦਾ ਹਾਲਾਤ ਅਤੇ ਵਿਕਾਸ ਦੀ ਰਫ਼ਤਾਰ ਤੋਂ ਉਹ ਅਸੰਤੁਸ਼ਟ ਸੀ।