8.5 ਲੱਖ ਕਿਤਾਬਾਂ ਵਾਲੀ 135 ਸਾਲ ਪੁਰਾਣੀ ਲਾਇਬ੍ਰੇਰੀ, ਤਬਾਦਲੇ ਨੂੰ ਲੈ ਕੇ ਸੁਪਰੀਮ ਕੋਰਟ ਦਾ ਦਖ਼ਲ

Top Trending News ਦਿੱਲੀ ਰਾਸ਼ਟਰੀ

 

8.5 ਲੱਖ ਕਿਤਾਬਾਂ ਵਾਲੀ 135 ਸਾਲ ਪੁਰਾਣੀ ਲਾਇਬ੍ਰੇਰੀ, ਤਬਾਦਲੇ ਨੂੰ ਲੈ ਕੇ ਸੁਪਰੀਮ ਕੋਰਟ ਦਾ ਦਖ਼ਲ

ਨਵੀਂ ਦਿੱਲੀ, 4 ਅਕਤੂਬਰ 2026: ਦਿੱਲੀ ਦੀ 135 ਸਾਲ ਪੁਰਾਣੀ ਸੈਂਟਰਲ ਸਕੱਤਰੇਤ ਲਾਇਬ੍ਰੇਰੀ (CSL) ਨੂੰ ਤਬਦੀਲ ਕਰਨ ਦੀ ਤਜਵੀਜ਼ ’ਤੇ ਸੁਪਰੀਮ ਕੋਰਟ ਨੇ ਖੁਦ ਨੋਟਿਸ ਲਿਆ ਹੈ। ਲਾਇਬ੍ਰੇਰੀ ਵਿੱਚ 8.5 ਲੱਖ ਤੋਂ ਵੱਧ ਕਿਤਾਬਾਂ, ਸਰਕਾਰੀ ਪ੍ਰਕਾਸ਼ਨ ਅਤੇ ਮਹੱਤਵਪੂਰਨ ਦਸਤਾਵੇਜ਼ ਮੌਜੂਦ ਹਨ।

ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਹੈ ਜਦੋਂ ਸੈਂਟਰਲ ਵਿਸਟਾ ਪੁਨਰਵਿਕਾਸ ਯੋਜਨਾ ਤਹਿਤ ਸ਼ਾਸਤਰੀ ਭਵਨ ਨੂੰ ਹਟਾਉਣ ਦੀ ਯੋਜਨਾ ਹੈ, ਜਿੱਥੇ ਇਹ ਲਾਇਬ੍ਰੇਰੀ ਚੱਲ ਰਹੀ ਹੈ। ਲਾਇਬ੍ਰੇਰੀ ਦੇ ਭਵਿੱਖ ਅਤੇ ਇਸ ਦੇ ਵਿਸ਼ਾਲ ਸੰਗ੍ਰਹਿ ਨੂੰ ਰੱਖਣ ਲਈ ਢੁੱਕਵੀਂ ਥਾਂ ਸਬੰਧੀ ਸਵਾਲ ਉੱਠ ਰਹੇ ਹਨ।

ਜਸਟਿਸ ਸੰਜੇ ਕੁਮਾਰ ਅਤੇ ਜਸਟਿਸ ਸੰਜੀਵ ਸਚਦੇਵਾ ਦੀ ਬੈਂਚ ਸੋਮਵਾਰ, 5 ਅਕਤੂਬਰ ਨੂੰ ਮਾਮਲੇ ਦੀ ਸੁਣਵਾਈ ਕਰੇਗੀ। ਇਸ ਦੌਰਾਨ ਆਵਾਸ ਅਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰਾਲੇ ਵੱਲੋਂ ਕਿਹਾ ਗਿਆ ਹੈ ਕਿ ਲਾਇਬ੍ਰੇਰੀ ਲਈ ਕੱਤਵਯ ਪਥ ਪੁਨਰਵਿਕਾਸ ਯੋਜਨਾ ਤਹਿਤ ਥਾਂ ਨਿਰਧਾਰਤ ਕੀਤੀ ਗਈ ਹੈ।

ਕੇਂਦਰੀ ਲੋਕ ਨਿਰਮਾਣ ਵਿਭਾਗ ਅਤੇ ਸਬੰਧਤ ਮੰਤਰਾਲੇ ਵੱਲੋਂ ਲਾਇਬ੍ਰੇਰੀ ਦੇ ਤਬਾਦਲੇ ਲਈ ਢੁੱਕਵੀਂ ਵਿਵਸਥਾ ’ਤੇ ਕੰਮ ਜਾਰੀ ਹੈ।