ਆਮ ਆਦਮੀ ਪਾਰਟੀ ਬੱਲੁਆਣਾ ‘ਚ ਹੋਈ ਹੋਰ ਵੀ ਮਜਬੂਤ; ਹਲਕੇ ਦੇ ਵੱਖ-ਵੱਖ ਖੇਤਰਾਂ ਦੀਆਂ ਪ੍ਰਮੁੱਖ ਸ਼ਖਸੀਅਤਾਂ AAP ‘ਚ ਹੋਈ ਸ਼ਾਮਿਲ

Top Trending News ਪੰਜਾਬ

 

Aam Aadmi Party ਬੱਲੁਆਣਾ ‘ਚ ਹੋਈ ਹੋਰ ਵੀ ਮਜਬੂਤ; ਹਲਕੇ ਦੇ ਵੱਖ-ਵੱਖ ਖੇਤਰਾਂ ਦੀਆਂ ਪ੍ਰਮੁੱਖ ਸ਼ਖਸੀਅਤਾਂ AAP ‘ਚ ਹੋਈ ਸ਼ਾਮਿਲ

ਵਿਧਾਇਕ ਸ਼ੈਰੀ ਕਲਸੀ ਨੇ ਸਾਰੇ ਨਵੇਂ ਆਗੂਆਂ ਦਾ ਪਾਰਟੀ ਵਿੱਚ ਕੀਤਾ ਸਵਾਗਤ

ਚੰਡੀਗੜ੍ਹ 10 ਅਕਤੂਬਰ 2026- ਆਮ ਆਦਮੀ ਪਾਰਟੀ (ਆਪ) ਨੂੰ ਬੱਲੁਆਣਾ ਵਿੱਚ ਉਸ ਸਮੇਂ ਵੱਡਾ ਹੁਲਾਰਾ ਮਿਲਿਆ ਜਦੋਂ ਹਲਕੇ ਦੇ ਵੱਖ-ਵੱਖ ਖੇਤਰਾਂ ਦੀ ਪ੍ਰਮੁੱਖ ਸ਼ਖਸੀਅਤਾਂ ਮਾਨ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਅਤੇ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਆਪ ਵਿੱਚ ਸ਼ਾਮਿਲ ਹੋ ਗਈਆਂ। ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੇ ਇਨ੍ਹਾਂ ਸਮੂਹ ਪ੍ਰਮੁੱਖ ਆਗੂਆਂ ਨੂੰ ਰਸਮੀ ਤੌਰ ‘ਤੇ ਪਾਰਟੀ ਵਿੱਚ ਸ਼ਾਮਲ ਕਰਵਾਇਆ।

ਪਾਰਟੀ ਵਿੱਚ ਸ਼ਾਮਲ ਹੋਣ ਵਾਲੀਆਂ ਪ੍ਰਮੁੱਖ ਸ਼ਖਸੀਅਤਾਂ ਵਿੱਚ ਪੀਐੱਨਬੀ ਬੈਂਕ ਦੇ ਸੇਵਾਮੁਕਤ ਸੀਨੀਅਰ ਪ੍ਰਬੰਧਕ ਵਿਕਰਮ ਦੇਹਰਾਨ, ਭਾਜਪਾ ਦੇ ਪੂਰਵ ਮੰਡਲ ਪ੍ਰਧਾਨ ਚਮਕੌਰ, ਬਿਸ਼ਨਪੁਰਾ (ਬੱਲੂਆਣਾ) ਦੇ ਸਰਪੰਚ ਸ਼ਿਵਰਾਜ ਸਿੰਘ, ਅਤੇ ਸੈਯਦਵਾਲਾ ਤੋਂ ਭਾਜਪਾ ਦੇ ਪੂਰਵ ਸਰਕਲ ਪ੍ਰਧਾਨ ਗੌਤਮ ਸੋਖਲ ਸ਼ਾਮਲ ਹਨ।

ਇਸ ਤੋਂ ਇਲਾਵਾ ਕੇਰਾਖੇੜਾ (ਬੱਲੂਆਣਾ) ਦੇ ਪੂਰਵ ਸਰਪੰਚ ਰਾਮਕੁਮਾਰ, ਰਮਨਦੀਪ ਸਿੰਘ, ਅਤੇ ਪੂਰਵ ਪੰਚਾਇਤ ਮੈਂਬਰ ਰਾਮੇਸ਼ਵਰ ਲਾਲ ਵੀ ਪਾਰਟੀ ਵਿੱਚ ਸ਼ਾਮਿਲ ਹੋਏ। ਇਸ ਤੋਂ ਇਲਾਵਾ ਪੰਜਾਬ ਭਾਜਪਾ ਓਬੀਸੀ ਮੋਰਚਾ ਦੇ ਪੂਰਵ ਮਹਾਸਚਿਵ ਜਗਦੀਸ਼ ਸਾਂਗਵਾਲ, ਬੱਲੂਆਣਾ ਦੇ ਪੂਰਵ ਵਿਧਾਇਕ ਗੁਰੀਆਨਾ ਦੇ ਪੀਏ ਸੁਰਿੰਦਰ ਸ਼ਰਮਾ, ਅਤੇ ਬੱਲੂਆਣਾ ਦੇ ਸਰਕਲ ਪ੍ਰਧਾਨ ਸੰਜੀਵ ਕੁਮਾਰ ਨੇ ਵੀ ਆਪ ਦਾ ਪੱਲਾ ਫੜਿਆ।

ਇਸ ਮੌਕੇ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੇ ਸਾਰੇ ਨਵੇਂ ਸ਼ਾਮਲ ਹੋਏ ਆਗੂਆਂ ਦਾ ਪਾਰਟੀ ਵਿੱਚ ਨਿੱਘਾ ਸਵਾਗਤ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਪਾਰਟੀ ਵਿੱਚ ਉਨ੍ਹਾਂ ਨੂੰ ਬਣਦਾ ਪੂਰਾ ਮਾਣ-ਸਤਿਕਾਰ ਦਿੱਤਾ ਜਾਵੇਗਾ।