BREAKING- 20 ਲੋਕਾਂ ਨਾਲ ਭਰੀ ਕਿਸ਼ਤੀ ਨਦੀ ’ਚ ਪਲਟੀ

Top Trending News ਰਾਸ਼ਟਰੀ

 

BREAKING- 20 ਲੋਕਾਂ ਨਾਲ ਭਰੀ ਕਿਸ਼ਤੀ ਨਦੀ ’ਚ ਪਲਟੀ

ਬੇਗੂਸਰਾਏ, 29 ਅਕਤੂਬਰ 2026: ਬਿਹਾਰ ਦੇ ਬੇਗੂਸਰਾਏ ਜ਼ਿਲ੍ਹੇ ਵਿੱਚ ਵੀਰਵਾਰ ਨੂੰ ਇੱਕ ਵੱਡਾ ਹਾਦਸਾ ਵਾਪਰ ਗਿਆ, ਜਦੋਂ ਗੰਗਾ ਦੀ ਸਹਾਇਕ ਢਾਬ ਨਦੀ ਵਿੱਚ ਲਗਭਗ 20 ਲੋਕਾਂ ਨਾਲ ਭਰੀ ਕਿਸ਼ਤੀ ਅਚਾਨਕ ਪਲਟ ਗਈ। ਇਸ ਹਾਦਸੇ ਤੋਂ ਬਾਅਦ ਇਲਾਕੇ ਵਿੱਚ ਹਫ਼ੜਾ-ਦਫ਼ੜੀ ਮਚ ਗਈ। ਮੁੱਢਲੀ ਜਾਣਕਾਰੀ ਅਨੁਸਾਰ, ਦੋ ਲੋਕ ਲਾਪਤਾ ਹਨ, ਜਦਕਿ ਚਾਰ ਵਿਅਕਤੀ ਜ਼ਖ਼ਮੀ ਹੋ ਗਏ।

ਦੱਸਿਆ ਜਾ ਰਿਹਾ ਹੈ ਕਿ ਕਿਸ਼ਤੀ ਵਿੱਚ ਸਵਾਰ ਲੋਕ ਦਿਆਰਾ ਇਲਾਕੇ ਤੋਂ ਪਰਵਲ ਦੀ ਬੁਣਾਈ ਦਾ ਕੰਮ ਕਰਕੇ ਵਾਪਸ ਪਰਤ ਰਹੇ ਸਨ। ਇਸੇ ਦੌਰਾਨ ਕਿਸ਼ਤੀ ਨਦੀ ਵਿੱਚ ਪਲਟ ਗਈ ਅਤੇ ਸਾਰੇ ਸਵਾਰ ਪਾਣੀ ਵਿੱਚ ਡਿੱਗ ਪਏ। ਹਾਦਸੇ ਤੋਂ ਬਾਅਦ ਕਰੀਬ 18 ਲੋਕ ਕਿਸੇ ਤਰ੍ਹਾਂ ਤੈਰ ਕੇ ਨਦੀ ਵਿੱਚੋਂ ਬਾਹਰ ਨਿਕਲਣ ਵਿੱਚ ਸਫਲ ਰਹੇ।

ਘਟਨਾ ਵਿੱਚ ਜ਼ਖ਼ਮੀ ਹੋਏ ਚਾਰ ਲੋਕਾਂ ਨੂੰ ਇਲਾਜ ਲਈ ਬਛਵਾੜਾ ਦੇ ਪ੍ਰਾਇਮਰੀ ਹੈਲਥ ਸੈਂਟਰ (ਪੀਐੱਚਸੀ) ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਦੂਜੇ ਪਾਸੇ, ਲਾਪਤਾ ਦੋ ਵਿਅਕਤੀਆਂ ਦੀ ਭਾਲ ਨੂੰ ਲੈ ਕੇ ਚਿੰਤਾ ਬਣੀ ਹੋਈ ਹੈ।

ਇਸ ਹਾਦਸੇ ਨੇ ਨਦੀ ਵਿੱਚ ਕਿਸ਼ਤੀਆਂ ਰਾਹੀਂ ਆਵਾਜਾਈ ਦੀ ਸੁਰੱਖਿਆ ’ਤੇ ਮੁੜ ਸਵਾਲ ਖੜ੍ਹੇ ਕਰ ਦਿੱਤੇ ਹਨ। ਲਾਪਤਾ ਲੋਕਾਂ ਬਾਰੇ ਅਗਲੀ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ।