ਟੋਲ ਪਲਾਜ਼ਾ ਨੇੜੇ ਰਹਿਣ ਵਾਲਿਆਂ ਨੂੰ ਵੱਡੀ ਰਾਹਤ: 1 ਨਵੰਬਰ ਤੋਂ ਸਾਲਾਨਾ ਲੋਕਲ ਪਾਸ ਲਾਗੂ, ਹੁਣ ਵਾਰ-ਵਾਰ ਰੀਨਿਊ ਕਰਵਾਉਣ ਦੀ ਲੋੜ ਨਹੀਂ

Top Trending News ਰਾਸ਼ਟਰੀ

 

ਟੋਲ ਪਲਾਜ਼ਾ ਨੇੜੇ ਰਹਿਣ ਵਾਲਿਆਂ ਨੂੰ ਵੱਡੀ ਰਾਹਤ: 1 ਨਵੰਬਰ ਤੋਂ ਸਾਲਾਨਾ ਲੋਕਲ ਪਾਸ ਲਾਗੂ, ਹੁਣ ਵਾਰ-ਵਾਰ ਰੀਨਿਊ ਕਰਵਾਉਣ ਦੀ ਲੋੜ ਨਹੀਂ

ਚੰਡੀਗੜ੍ਹ, 31 ਅਕਤੂਬਰ 2026: ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਨੇ ਟੋਲ ਪਲਾਜ਼ਿਆਂ ਦੇ ਨੇੜੇ ਰਹਿਣ ਵਾਲੇ ਲੋਕਾਂ ਨੂੰ ਵੱਡੀ ਰਾਹਤ ਦੇਣ ਦਾ ਫੈਸਲਾ ਕੀਤਾ ਹੈ। ਨਵੀਂ ਵਿਵਸਥਾ ਤਹਿਤ 1 ਨਵੰਬਰ 2026 ਤੋਂ ਕਨਸੈਸ਼ਨਲ ਐਨੂਅਲ ਲੋਕਲ ਪਾਸ ਲਾਗੂ ਕੀਤਾ ਜਾ ਰਿਹਾ ਹੈ। ਇਸ ਨਾਲ ਸਥਾਨਕ ਵਾਹਨ ਚਾਲਕਾਂ ਨੂੰ ਵਾਰ-ਵਾਰ ਪਾਸ ਰੀਨਿਊ ਕਰਵਾਉਣ ਦੀ ਪਰੇਸ਼ਾਨੀ ਤੋਂ ਛੁਟਕਾਰਾ ਮਿਲੇਗਾ।

NHAI ਦੇ ਅਨੁਸਾਰ, ਟੋਲ ਪਲਾਜ਼ੇ ਦੇ 20 ਕਿਲੋਮੀਟਰ ਦੇ ਘੇਰੇ ਵਿੱਚ ਰਹਿਣ ਵਾਲੇ ਨਿੱਜੀ ਅਤੇ ਗੈਰ-ਵਪਾਰਕ ਵਾਹਨਾਂ ਦੇ ਮਾਲਕ ਇਸ ਸਾਲਾਨਾ ਪਾਸ ਦੀ ਸਹੂਲਤ ਲੈ ਸਕਣਗੇ। ਇਸ ਲਈ ਪੇਂਡੂ ਅਤੇ ਕਸਬਾਈ ਖੇਤਰਾਂ ਦੇ ਟੋਲ ਪਲਾਜ਼ਿਆਂ ਲਈ 1,500 ਰੁਪਏ ਸਾਲਾਨਾ ਫੀਸ ਨਿਰਧਾਰਤ ਕੀਤੀ ਗਈ ਹੈ, ਜਦਕਿ ਸ਼ਹਿਰੀ ਟੋਲ ਪਲਾਜ਼ਿਆਂ ਲਈ ਇਹ ਫੀਸ 3,000 ਰੁਪਏ ਹੋਵੇਗੀ।

ਇਸ ਨਵੇਂ ਪਾਸ ਦਾ ਇੱਕ ਹੋਰ ਵੱਡਾ ਫਾਇਦਾ ਮਲਟੀ-ਲੇਨ ਫ੍ਰੀ ਫਲੋ ਟੋਲਿੰਗ ਸਿਸਟਮ ਨਾਲ ਜੁੜਿਆ ਹੈ। ਇਸ ਤਹਿਤ ਗਲਤੀ ਨਾਲ ਕੱਟਣ ਵਾਲੇ ਈ-ਨੋਟਿਸਾਂ ਅਤੇ ਦੁੱਗਣੇ ਜੁਰਮਾਨਿਆਂ ਦੀ ਸਮੱਸਿਆ ਤੋਂ ਵੀ ਰਾਹਤ ਮਿਲਣ ਦੀ ਉਮੀਦ ਹੈ। ਇਸ ਫੈਸਲੇ ਨਾਲ ਟੋਲ ਪਲਾਜ਼ਿਆਂ ਦੇ ਆਸ-ਪਾਸ ਰਹਿਣ ਵਾਲੇ ਲੋਕਾਂ ਦਾ ਸਮਾਂ ਅਤੇ ਪੈਸਾ ਦੋਵੇਂ ਬਚਣਗੇ।