World Breaking- ਜਪਾਨ ’ਚ ਤੜਕਸਾਰ ਭੂਚਾਲ ਦੇ ਤੇਜ਼ ਝਟਕੇ, ਰਿਕਟਰ ਪੈਮਾਨੇ ’ਤੇ 6.0 ਰਹੀ ਤੀਬਰਤਾ

Top Trending News ਕੌਮਾਂਤਰੀ

 

World Breaking- ਜਪਾਨ ’ਚ ਤੜਕਸਾਰ ਭੂਚਾਲ ਦੇ ਤੇਜ਼ ਝਟਕੇ, ਰਿਕਟਰ ਪੈਮਾਨੇ ’ਤੇ 6.0 ਰਹੀ ਤੀਬਰਤਾ

ਜਾਪਾਨ, 1 ਨਵੰਬਰ 2026: ਜਾਪਾਨ ਵਿੱਚ ਐਤਵਾਰ ਸਵੇਰੇ ਤੜਕਸਾਰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ’ਤੇ ਭੂਚਾਲ ਦੀ ਤੀਬਰਤਾ 6.0 ਦਰਜ ਕੀਤੀ ਗਈ। ਅਚਾਨਕ ਆਏ ਇਸ ਭੂਚਾਲ ਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।

ਮੁੱਢਲੀ ਜਾਣਕਾਰੀ ਅਨੁਸਾਰ, ਭੂਚਾਲ ਸਥਾਨਕ ਸਮੇਂ ਮੁਤਾਬਕ ਸਵੇਰੇ 3 ਵੱਜ ਕੇ 45 ਮਿੰਟ ’ਤੇ ਆਇਆ। ਇਸ ਦਾ ਕੇਂਦਰ ਜਾਪਾਨ ਦੇ ਸ਼ਿਮਾ ਤੋਂ 58 ਕਿਲੋਮੀਟਰ ਦੱਖਣ-ਦੱਖਣ-ਪੂਰਬ ਵੱਲ ਸਮੁੰਦਰੀ ਖੇਤਰ ਵਿੱਚ ਦੱਸਿਆ ਗਿਆ ਹੈ। ਫਿਲਹਾਲ ਭੂਚਾਲ ਕਾਰਨ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਪੁਸ਼ਟੀ ਨਹੀਂ ਹੋਈ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 25 ਅਕਤੂਬਰ ਨੂੰ ਵੀ ਜਾਪਾਨ ਵਿੱਚ 6.3 ਤੀਬਰਤਾ ਦਾ ਭੂਚਾਲ ਆਇਆ ਸੀ। ਲਗਾਤਾਰ ਆ ਰਹੇ ਭੂਚਾਲ ਦੇ ਝਟਕਿਆਂ ਨੇ ਇਲਾਕੇ ਵਿੱਚ ਚਿੰਤਾ ਵਧਾ ਦਿੱਤੀ ਹੈ।

ਭੂਗੋਲਿਕ ਪੱਖੋਂ ਜਾਪਾਨ ਪ੍ਰਸ਼ਾਂਤ ਮਹਾਸਾਗਰ ਦੇ ਉਸ ਖੇਤਰ ਵਿੱਚ ਸਥਿਤ ਹੈ, ਜਿੱਥੇ ਕਈ ਟੈਕਟੋਨਿਕ ਪਲੇਟਾਂ ਆਪਸ ਵਿੱਚ ਮਿਲਦੀਆਂ ਹਨ। ਇਸ ਖੇਤਰ ਨੂੰ ਭੂਚਾਲੀ ਗਤੀਵਿਧੀਆਂ ਕਾਰਨ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ। ਇਸੇ ਕਾਰਨ ਜਾਪਾਨ ਅਤੇ ਆਸ-ਪਾਸ ਦੇ ਸਮੁੰਦਰੀ ਇਲਾਕਿਆਂ ਵਿੱਚ ਅਕਸਰ ਭੂਚਾਲ ਆਉਂਦੇ ਰਹਿੰਦੇ ਹਨ। ਫਿਲਹਾਲ ਨੁਕਸਾਨ ਸਬੰਧੀ ਹੋਰ ਵੇਰਵਿਆਂ ਦੀ ਉਡੀਕ ਹੈ।