ਬੰਗਲਾਦੇਸ਼ ’ਚ ਖਸਰੇ ਦਾ ਕਹਿਰ: 1,280 ਤੋਂ ਵੱਧ ਮੌਤਾਂ, ਸਿਹਤ ਮੰਤਰੀ ਨੇ ਲਈ ਜ਼ਿੰਮੇਵਾਰੀ; ਕਿਹਾ- ਮੈਨੂੰ ਫਾਂਸੀ ਦੇ ਦਿਓ

Top Trending News ਕੌਮਾਂਤਰੀ

 

ਬੰਗਲਾਦੇਸ਼ ’ਚ ਖਸਰੇ ਦਾ ਕਹਿਰ: 1,280 ਤੋਂ ਵੱਧ ਮੌਤਾਂ, ਸਿਹਤ ਮੰਤਰੀ ਨੇ ਲਈ ਜ਼ਿੰਮੇਵਾਰੀ; ਕਿਹਾ- ਮੈਨੂੰ ਫਾਂਸੀ ਦੇ ਦਿਓ

ਢਾਕਾ 10 ਨਵੰਬਰ 2026

ਗੁਆਂਢੀ ਦੇਸ਼ ਬੰਗਲਾਦੇਸ਼ ਵਿੱਚ ਖਸਰੇ ਦੀ ਜਾਨਲੇਵਾ ਮਹਾਮਾਰੀ ਨੇ ਭਿਆਨਕ ਰੂਪ ਧਾਰ ਲਿਆ ਹੈ। ਇਸ ਛੂਤ ਦੀ ਬਿਮਾਰੀ ਕਾਰਨ ਹੁਣ ਤੱਕ 1,280 ਤੋਂ ਵੱਧ ਲੋਕਾਂ ਦੀ ਮੌਤ ਹੋਣ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਹਨ। ਮ੍ਰਿਤਕਾਂ ਵਿੱਚ ਸਭ ਤੋਂ ਵੱਧ ਗਿਣਤੀ ਛੇ ਮਹੀਨਿਆਂ ਤੋਂ ਘੱਟ ਉਮਰ ਦੇ ਮਾਸੂਮ ਬੱਚਿਆਂ ਦੀ ਦੱਸੀ ਜਾ ਰਹੀ ਹੈ। ਮੌਤਾਂ ਦੇ ਵਧਦੇ ਅੰਕੜਿਆਂ ਨੇ ਦੇਸ਼ ਦੀ ਸਿਆਸਤ ਵਿੱਚ ਵੀ ਹਲਚਲ ਮਚਾ ਦਿੱਤੀ ਹੈ।

ਬੰਗਲਾਦੇਸ਼ੀ ਮੀਡੀਆ ਰਿਪੋਰਟਾਂ ਅਨੁਸਾਰ, ਸਿਹਤ ਮੰਤਰੀ ਸਰਦਾਰ ਮੁਹੰਮਦ ਸਖਾਵਤ ਹੁਸੈਨ ਨੇ ਇਸ ਸੰਕਟ ਦੀ ਨੈਤਿਕ ਜ਼ਿੰਮੇਵਾਰੀ ਆਪਣੇ ਸਿਰ ਲੈਂਦਿਆਂ ਇਸ ਨੂੰ ਆਪਣੀ ਨਿੱਜੀ ਨਾਕਾਮੀ ਕਰਾਰ ਦਿੱਤਾ ਹੈ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹ ਭਾਵੁਕ ਹੋ ਗਏ। ਉਨ੍ਹਾਂ ਕਿਹਾ, ”ਇਹ ਮੇਰੀ ਜ਼ਿੰਮੇਵਾਰੀ ਹੈ। ਮੈਨੂੰ ਫਾਂਸੀ ਦੇ ਦਿਓ। ਇਹ ਮੇਰੀ ਨਿੱਜੀ ਨਾਕਾਮੀ ਹੈ, ਹਾਲਾਂਕਿ ਮੈਂ ਹਾਲਾਤ ਸੁਧਾਰਨ ਲਈ ਪੂਰੀ ਕੋਸ਼ਿਸ਼ ਕੀਤੀ ਹੈ। ਇਸ ਵਿੱਚ ਮੇਰੀ ਸਰਕਾਰ ਦਾ ਕੋਈ ਦੋਸ਼ ਨਹੀਂ ਹੈ।”

ਸਿਹਤ ਮੰਤਰੀ ਦੇ ਇਸ ਬਿਆਨ ਨੇ ਦੇਸ਼ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਖਸਰੇ ਕਾਰਨ ਵੱਡੀ ਗਿਣਤੀ ਵਿੱਚ ਬੱਚਿਆਂ ਦੀਆਂ ਹੋ ਰਹੀਆਂ ਮੌਤਾਂ ਨੇ ਸਿਹਤ ਪ੍ਰਬੰਧਾਂ ਅਤੇ ਬਿਮਾਰੀ ਦੀ ਰੋਕਥਾਮ ਲਈ ਕੀਤੇ ਗਏ ਉਪਰਾਲਿਆਂ ’ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ।