Big Breaking: ਪਟਾਕਿਆਂ ਦੀ ਦੁਕਾਨ ’ਚ ਜ਼ਬਰਦਸਤ ਧਮਾਕਾ, ਛੱਤ ਡਿੱਗਣ ਕਾਰਨ 16 ਸਾਲਾ ਨਾਬਾਲਗ ਦੀ ਮੌਤ

Top Trending News ਰਾਸ਼ਟਰੀ

 

Big Breaking: ਪਟਾਕਿਆਂ ਦੀ ਦੁਕਾਨ ’ਚ ਜ਼ਬਰਦਸਤ ਧਮਾਕਾ, ਛੱਤ ਡਿੱਗਣ ਕਾਰਨ 16 ਸਾਲਾ ਨਾਬਾਲਗ ਦੀ ਮੌਤ

ਮੁੰਬਈ, 10 ਨਵੰਬਰ 2026: ਮੁੰਬਈ ਦੇ ਮਲਾਡ ਇਲਾਕੇ ਵਿੱਚ ਪਟਾਕਿਆਂ ਦੀ ਇੱਕ ਦੁਕਾਨ ਵਿੱਚ ਹੋਏ ਜ਼ਬਰਦਸਤ ਧਮਾਕੇ ਨੇ ਦਰਦਨਾਕ ਹਾਦਸੇ ਦਾ ਰੂਪ ਧਾਰ ਲਿਆ। ਇਸ ਘਟਨਾ ਵਿੱਚ 16 ਸਾਲਾ ਨਾਬਾਲਗ ਦੀ ਮੌਤ ਹੋ ਗਈ। ਧਮਾਕਾ ਇੰਨਾ ਭਿਆਨਕ ਸੀ ਕਿ ਦੁਕਾਨ ਦੀ ਛੱਤ ਦਾ ਸਲੈਬ ਢਹਿ ਗਿਆ ਅਤੇ ਇਮਾਰਤ ਵਿੱਚ ਅੱਗ ਵੀ ਲੱਗ ਗਈ।

ਅਧਿਕਾਰੀਆਂ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇਹ ਹਾਦਸਾ ਸੋਮਵਾਰ ਰਾਤ ਕਰੀਬ 9 ਵੱਜ ਕੇ 56 ਮਿੰਟ ’ਤੇ ਮਾਲਵਣੀ ਇਲਾਕੇ ਦੇ ਅਬਦੁਲ ਹਮੀਦ ਮਾਰਗ ’ਤੇ ਸਥਿਤ ਪਟਾਕਿਆਂ ਦੀ ਦੁਕਾਨ ਵਿੱਚ ਵਾਪਰਿਆ। ਦੁਕਾਨ ਅੰਦਰ ਰੱਖੇ ਪਟਾਕਿਆਂ ਵਿੱਚ ਅਚਾਨਕ ਧਮਾਕਾ ਹੋਣ ਕਾਰਨ ਛੱਤ ਦਾ ਹਿੱਸਾ ਹੇਠਾਂ ਡਿੱਗ ਪਿਆ ਅਤੇ ਅੱਗ ਲੱਗ ਗਈ।

ਨਗਰ ਨਿਗਮ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਧਮਾਕੇ ਤੋਂ ਬਾਅਦ ਦੁਕਾਨ ਦਾ ਸਲੈਬ ਡਿੱਗਣ ਕਾਰਨ ਹਾਲਾਤ ਗੰਭੀਰ ਹੋ ਗਏ। ਇਸ ਹਾਦਸੇ ਵਿੱਚ 16 ਸਾਲਾ ਲੜਕੇ ਦੀ ਜਾਨ ਚਲੀ ਗਈ।

ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਪਟਾਕਿਆਂ ਦੀ ਦੁਕਾਨ ਵਿੱਚ ਹੋਏ ਇਸ ਧਮਾਕੇ ਨੇ ਸੁਰੱਖਿਆ ਪ੍ਰਬੰਧਾਂ ਅਤੇ ਜਲਣਸ਼ੀਲ ਸਮੱਗਰੀ ਦੇ ਭੰਡਾਰਨ ਨੂੰ ਲੈ ਕੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ।