ਲਾਲ ਕਿਲ੍ਹਾ ਧਮਾਕੇ ਦੀ ਪਹਿਲੀ ਬਰਸੀ ਅੱਜ: ਕਾਰ ਬੰਬ ਧਮਾਕੇ ’ਚ 15 ਲੋਕਾਂ ਦੀ ਹੋਈ ਸੀ ਮੌਤ, 20 ਹੋਏ ਸਨ ਜ਼ਖ਼ਮੀ

Top Trending News ਦਿੱਲੀ ਰਾਸ਼ਟਰੀ

 

ਲਾਲ ਕਿਲ੍ਹਾ ਧਮਾਕੇ ਦੀ ਪਹਿਲੀ ਬਰਸੀ ਅੱਜ: ਕਾਰ ਬੰਬ ਧਮਾਕੇ ’ਚ 15 ਲੋਕਾਂ ਦੀ ਹੋਈ ਸੀ ਮੌਤ, 20 ਹੋਏ ਸਨ ਜ਼ਖ਼ਮੀ

ਨਵੀਂ ਦਿੱਲੀ, 10 ਨਵੰਬਰ 2026: ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਲਾਲ ਕਿਲ੍ਹਾ ਮੈਟਰੋ ਸਟੇਸ਼ਨ ਨੇੜੇ ਹੋਏ ਭਿਆਨਕ ਕਾਰ ਬੰਬ ਧਮਾਕੇ ਨੂੰ ਅੱਜ ਇੱਕ ਸਾਲ ਪੂਰਾ ਹੋ ਗਿਆ ਹੈ। 10 ਨਵੰਬਰ 2025 ਨੂੰ ਵਾਪਰੀ ਇਸ ਦਹਿਸ਼ਤਨਾਕ ਘਟਨਾ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ। ਇਸ ਧਮਾਕੇ ਵਿੱਚ 15 ਲੋਕਾਂ ਦੀ ਜਾਨ ਚਲੀ ਗਈ ਸੀ, ਜਦਕਿ 20 ਹੋਰ ਜ਼ਖ਼ਮੀ ਹੋ ਗਏ ਸਨ।

ਮਾਮਲੇ ਦੀ ਜਾਂਚ ਕਰ ਰਹੀ ਕੌਮੀ ਜਾਂਚ ਏਜੰਸੀ (ਐਨਆਈਏ) ਨੇ ਕਾਰ ਚਾਲਕ ਦੀ ਪਛਾਣ ਉਮਰ ਉਨ ਨਬੀ ਵਜੋਂ ਕੀਤੀ ਸੀ। ਉਹ ਜੰਮੂ-ਕਸ਼ਮੀਰ ਦੇ ਪੁਲਵਾਮਾ ਦਾ ਰਹਿਣ ਵਾਲਾ ਸੀ ਅਤੇ ਹਰਿਆਣਾ ਦੇ ਫਰੀਦਾਬਾਦ ਸਥਿਤ ਅਲ-ਫਲਾਹ ਯੂਨੀਵਰਸਿਟੀ ਵਿੱਚ ਮੈਡੀਕਲ ਵਿਸ਼ੇ ਦਾ ਸਹਾਇਕ ਪ੍ਰੋਫੈਸਰ ਸੀ।

ਜਾਂਚ ਏਜੰਸੀ ਮੁਤਾਬਕ ਧਮਾਕੇ ਸਮੇਂ ਉਮਰ ਕਾਰ ਦੇ ਅੰਦਰ ਮੌਜੂਦ ਸੀ ਅਤੇ ਉਸ ਨੇ ਖੁਦ ਵਿਸਫੋਟਕ ਯੰਤਰ ਨੂੰ ਸਰਗਰਮ ਕੀਤਾ ਸੀ। ਕਾਰ ਵਿੱਚ ਮੌਜੂਦ ਵਿਅਕਤੀ ਦੀ ਪਛਾਣ ਡੀਐਨਏ ਜਾਂਚ ਰਾਹੀਂ ਵੀ ਪੱਕੀ ਕੀਤੀ ਗਈ ਸੀ।

ਇਸ ਹਮਲੇ ਦੇ ਇੱਕ ਸਾਲ ਬਾਅਦ ਵੀ ਮਾਮਲੇ ਦੀ ਜਾਂਚ ਜਾਰੀ ਹੈ। ਇਸ ਘਟਨਾ ਨੇ ਸੁਰੱਖਿਆ ਪ੍ਰਬੰਧਾਂ ਅਤੇ ਅੱਤਵਾਦੀ ਗਤੀਵਿਧੀਆਂ ਨੂੰ ਲੈ ਕੇ ਕਈ ਗੰਭੀਰ ਸਵਾਲ ਖੜ੍ਹੇ ਕੀਤੇ ਸਨ।