- ਮਾਨਸਾ ’ਚ ਮਿਊਂਸਪਲ ਰਿਟਾਇਰਡ ਕਰਮਚਾਰੀਆਂ ਦੀ ਸਾਲਾਨਾ ਮਿਲਣੀ, ਸੇਵਾਮੁਕਤ ਮੁਲਾਜ਼ਮਾਂ ਦਾ ਸਨਮਾਨ
ਮਾਨਸਾ, 17 ਨਵੰਬਰ (ਦੇਸ਼ ਕਲਿੱਕ ਬਿਊਰੋ): ਪੰਜਾਬ ਮਿਊਂਸਪਲ ਰਿਹਾਇਰੀ ਫੈਡਰੇਸ਼ਨ ਯੂਨੀਅਨ (ਰਜਿ) ਜਿਲ੍ਹਾ ਮਾਨਸਾ ਵੱਲੋਂ ਹਰ ਸਾਲ ਦੀ ਤਰ੍ਹਾਂ ਮਿਤੀ 14.11.2026 ਨੂੰ ‘ਦੀ ਪਾਲਮ’ ਹੋਟਲ ਸਿਰਸਾ ਰੋਡ, ਮਾਨਸਾ ਵਿਖੇ ਕੁਲਵਿੰਦਰ ਸਿੰਘ ਸਾਬਕਾ ਈ.ਓ. ਜੀ ਦੀ ਸਰਪ੍ਰਸਤੀ ਹੇਠ ਸਲਾਨਾ ਮਿਲਣੀ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਨਗਰ ਕੌਂਸਲ ਪ੍ਰਧਾਨ ਭੂਸ਼ਣ ਮੱਤੀ, ਸਿਕੰਦਰ ਸਿੰਘ ਜਵਾਹਰਕੇ, ਮੇਜਰ ਸਿੰਘ ਜੇ.ਈ. ਨਗਰ ਕੌਂਸਲ ਜੀਰਕਪੁਰ ਵਿਸ਼ੇਸ਼ ਤੌਰ ਤੇ ਪਹੁੰਚੇ।
ਇਸ ਸਮਾਗਮ ਵਿੱਚ 70 ਸਾਲ ਦੀ ਉਮਰ ਦੇ ਸਾਬਕਾ ਕਰਮਚਾਰੀਆਂ ਨੂੰ ਮੋਮੈਂਟੋ ਅਤੇ ਸ਼ਾਲ/ਲੋਈ ਦੇ ਕੇ ਸਨਮਾਨਤ ਕੀਤਾ ਗਿਆ । ਸਟੇਜ ਸਕੱਤਰ ਦੀ ਭੂਮਿਕਾ ਅੰਮ੍ਰਿਤਪਾਲ ਸਾਬਕਾ ਲੇਖਾਕਾਰ, ਨਗਰ ਕੌਂਸਲ ਮਾਨਸਾ ਨੇ ਨਿਭਾਉਂਦੇ ਹੋਏ ਦੱਸਿਆ ਕਿ ਯੂਨੀਅਨ ਵੱਲੋਂ 7 ਰਿਟਾਇਰਡ ਕਰਮਚਾਰੀਆਂ ਨੂੰ 30 ਲੱਖ ਰੁਪਏ ਦਾ ਬਕਾਇਆ ਸ਼੍ਰੀਮਤੀ ਨਰਿੰਦਰ ਕੌਰ ਐਡਵੋਕੇਟ ਜੀ ਦੀ ਅਣਥੱਕ ਮਿਹਨਤ ਨਾਲ ਪ੍ਰਵਾਨਗੀ ਲਈ ਭੇਜ ਦਿੱਤਾ ਗਿਆ ਹੈ।
ਇਸ ਮੌਕੇ ਤੇ ਸ਼੍ਰੀਮਤੀ ਨਰਿੰਦਰ ਕੌਰ ਐਡਵੋਕੇਟ ਅਤੇ ਗੁਰਪ੍ਰੀਤ ਸਿੰਘ ਵਾਲੀਆ, ਨਗਰ ਕੌਂਸਲ ਬੁਢਲਾਡਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਗਿਆ। ਬਲਦੇਵ ਸਿੰਘ ਪ੍ਰਧਾਨ, ਧੂਫ ਸਿੰਘ ਸਕੱਤਰ, ਨਰਿੰਦਰ ਸਿੰਘ ਖਜਾਨਚੀ ਅਤੇ ਕਵਲ ਕੁਮਾਰ ਕਾਰਜਕਾਰੀ ਮੈਂਬਰ ਨੇ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਪੂਰਾ ਯੋਗਦਾਨ ਪਾਇਆ। ਅੰਤ ਵਿੱਚ ਬਲਦੇਵ ਸਿੰਘ ਪ੍ਰਧਾਨ ਨੇ ਆਏ ਹੋਏ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ ਅਤੇ ਅਗਲੇ ਸਾਲ ਮਿਲਣ ਦਾ ਵਾਅਦਾ ਕਰਦੇ ਹੋਏ ਇਹ ਪ੍ਰੋਗਰਾਮ ਵਧੀਆ ਮਾਹੌਲ ਵਿੱਚ ਸਮਾਪਤ ਹੋਇਆ।





