ਟਰੰਪ ਦਾ ਹੈਰਾਨੀਜਨਕ ਬਿਆਨ: ‘ਜੇਕਰ ਈਰਾਨ ਨੇ ਮੈਨੂੰ ਮਾਰ ਦਿੱਤਾ ਤਾਂ ਤੁਸੀਂ ਵੀ ਨਹੀਂ ਬਚੋਗੇ’, ਪੱਤਰਕਾਰ ਨੂੰ ਦਿੱਤਾ ਜਵਾਬ ਚਰਚਾ ’ਚ

Top Trending News ਕੌਮਾਂਤਰੀ

 

ਟਰੰਪ ਦਾ ਹੈਰਾਨੀਜਨਕ ਬਿਆਨ: ‘ਜੇਕਰ ਈਰਾਨ ਨੇ ਮੈਨੂੰ ਮਾਰ ਦਿੱਤਾ ਤਾਂ ਤੁਸੀਂ ਵੀ ਨਹੀਂ ਬਚੋਗੇ’, ਪੱਤਰਕਾਰ ਨੂੰ ਦਿੱਤਾ ਜਵਾਬ ਚਰਚਾ ’ਚ

ਵਾਸ਼ਿੰਗਟਨ, 17 ਨਵੰਬਰ 2026: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੇ ਇੱਕ ਬਿਆਨ ਕਾਰਨ ਮੁੜ ਚਰਚਾ ਵਿੱਚ ਆ ਗਏ ਹਨ। ਈਰਾਨੀ ਡਰੋਨ ਹਮਲਿਆਂ ਦੇ ਖ਼ਤਰੇ ਸਬੰਧੀ ਇੱਕ ਪੱਤਰਕਾਰ ਵੱਲੋਂ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਟਰੰਪ ਨੇ ਅਜਿਹੀ ਟਿੱਪਣੀ ਕੀਤੀ, ਜਿਸ ਨੇ ਸਭ ਦਾ ਧਿਆਨ ਖਿੱਚਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੀ ਬਜਾਏ ਪੱਤਰਕਾਰ ਦੀ ਵੱਧ ਚਿੰਤਾ ਹੈ, ਕਿਉਂਕਿ ਜੇਕਰ ਈਰਾਨ ਨੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਤਾਂ ਪੱਤਰਕਾਰ ਵੀ ਨਹੀਂ ਬਚੇਗਾ।

ਜਾਣਕਾਰੀ ਮੁਤਾਬਕ, 16 ਨਵੰਬਰ ਨੂੰ ਵ੍ਹਾਈਟ ਹਾਊਸ ਦੇ ਬਾਹਰ ਮੀਡੀਆ ਨਾਲ ਗੱਲਬਾਤ ਦੌਰਾਨ ਇੱਕ ਪੱਤਰਕਾਰ ਨੇ ਪੁੱਛਿਆ ਕਿ ਕੀ ਉਨ੍ਹਾਂ ਨੂੰ ਈਰਾਨੀ ਡਰੋਨਾਂ ਰਾਹੀਂ ਨਿੱਜੀ ਤੌਰ ’ਤੇ ਨਿਸ਼ਾਨਾ ਬਣਾਏ ਜਾਣ ਦਾ ਡਰ ਹੈ? ਇਸ ’ਤੇ ਟਰੰਪ ਨੇ ਕਿਹਾ, “ਜੇਕਰ ਉਹ ਮੈਨੂੰ ਮਾਰ ਗਏ ਤਾਂ ਤੁਸੀਂ ਵੀ ਨਹੀਂ ਬਚੋਗੇ।” ਉਨ੍ਹਾਂ ਪੱਤਰਕਾਰ ਨੂੰ ਸਾਵਧਾਨ ਰਹਿਣ ਦੀ ਸਲਾਹ ਵੀ ਦਿੱਤੀ।

ਇਹ ਬਿਆਨ ਅਮਰੀਕਾ ਅਤੇ ਈਰਾਨ ਵਿਚਕਾਰ ਵਧਦੇ ਤਣਾਅ ਦੇ ਮਾਹੌਲ ਵਿੱਚ ਆਇਆ ਹੈ। ਦਾਅਵਿਆਂ ਮੁਤਾਬਕ, 15 ਨਵੰਬਰ ਨੂੰ ਈਰਾਨ ਨੇ ਬਹਿਰੀਨ ਵਿੱਚ ਅਮਰੀਕੀ ਹਵਾਈ ਰੱਖਿਆ ਨਾਲ ਜੁੜੇ ਟਿਕਾਣੇ ਨੂੰ ਨਿਸ਼ਾਨਾ ਬਣਾਉਣ ਲਈ ਛੇ ਡਰੋਨ ਭੇਜੇ ਸਨ, ਜਿਨ੍ਹਾਂ ਨੂੰ ਬਹਿਰੀਨ ਦੇ ਅਧਿਕਾਰੀਆਂ ਨੇ ਰਸਤੇ ਵਿੱਚ ਹੀ ਰੋਕਣ ਦੀ ਗੱਲ ਕਹੀ।

ਇਸ ਦੌਰਾਨ ਟਰੰਪ ਨੇ ਚੀਨ ਅਤੇ ਫਿਲੀਪੀਨਜ਼ ਦੀ ਆਪਣੀ ਯਾਤਰਾ ਅਤੇ ਸ਼ੀ ਜਿਨਪਿੰਗ ਤੇ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਬਾਰੇ ਵੀ ਗੱਲਬਾਤ ਕੀਤੀ।