ਭਾਰਤ ਦੀ ਕੁੱਲ ਆਬਾਦੀ 147.66 ਕਰੋੜ! UNFPA ਦੀ ਰਿਪੋਰਟ ’ਚ ਖੁਲਾਸਾ, ਭਾਰਤ ‘ਚ ਪ੍ਰਤੀ ਔਰਤ ਪ੍ਰਜਨਨ ਦਰ 1.9, ਚੀਨ ਦੂਜੇ ਸਥਾਨ ’ਤੇ

Top Trending News ਦਿੱਲੀ ਰਾਸ਼ਟਰੀ

 

ਭਾਰਤ ਦੀ ਕੁੱਲ ਆਬਾਦੀ 147.66 ਕਰੋੜ! UNFPA ਦੀ ਰਿਪੋਰਟ ’ਚ ਖੁਲਾਸਾ, ਭਾਰਤ ‘ਚ ਪ੍ਰਤੀ ਔਰਤ ਪ੍ਰਜਨਨ ਦਰ 1.9, ਚੀਨ ਦੂਜੇ ਸਥਾਨ ’ਤੇ

ਨਵੀਂ ਦਿੱਲੀ, 20 ਨਵੰਬਰ 2026: ਭਾਰਤ ਦੁਨੀਆ ਦੀ ਸਭ ਤੋਂ ਵੱਡੀ ਆਬਾਦੀ ਵਾਲਾ ਦੇਸ਼ ਹੋਣ ਦੇ ਨਾਲ-ਨਾਲ ਨੌਜਵਾਨਾਂ ਦੀ ਵੱਡੀ ਗਿਣਤੀ ਵਾਲੇ ਮੁਲਕਾਂ ਵਿੱਚ ਵੀ ਸ਼ਾਮਲ ਹੈ।

ਸੰਯੁਕਤ ਰਾਸ਼ਟਰ ਜਨਸੰਖਿਆ ਫੰਡ (UNFPA) ਦੀ ਤਾਜ਼ਾ ਰਿਪੋਰਟ ਅਨੁਸਾਰ ਭਾਰਤ ਦੀ ਕੁੱਲ ਆਬਾਦੀ 147.66 ਕਰੋੜ ਹੋ ਚੁੱਕੀ ਹੈ ਅਤੇ ਦੇਸ਼ ਦੇ ਹਰ ਚਾਰ ਵਿਅਕਤੀਆਂ ਵਿੱਚੋਂ ਇੱਕ ਤੋਂ ਵੱਧ ਦੀ ਉਮਰ 10 ਤੋਂ 24 ਸਾਲ ਦਰਮਿਆਨ ਹੈ।

‘ਸਟੇਟ ਆਫ਼ ਦ ਵਰਲਡ ਪਾਪੂਲੇਸ਼ਨ’ ਰਿਪੋਰਟ ਮੁਤਾਬਕ ਭਾਰਤ ਦੀ ਆਬਾਦੀ ਵਿੱਚ 26 ਫ਼ੀਸਦੀ ਲੋਕ 10-24 ਸਾਲ, 17 ਫ਼ੀਸਦੀ 10-19 ਸਾਲ ਅਤੇ 24 ਫ਼ੀਸਦੀ 0-14 ਸਾਲ ਉਮਰ ਵਰਗ ਨਾਲ ਸਬੰਧਤ ਹਨ। ਇਸ ਦੇ ਨਾਲ ਹੀ 15 ਤੋਂ 64 ਸਾਲ ਉਮਰ ਵਰਗ ਦੀ ਹਿੱਸੇਦਾਰੀ 69 ਫ਼ੀਸਦੀ ਹੈ, ਜਦਕਿ 65 ਸਾਲ ਤੋਂ ਵੱਧ ਉਮਰ ਦੇ ਲੋਕ 8 ਫ਼ੀਸਦੀ ਹਨ।

ਰਿਪੋਰਟ ਵਿੱਚ ਇੱਕ ਹੋਰ ਅਹਿਮ ਤੱਥ ਸਾਹਮਣੇ ਆਇਆ ਹੈ ਕਿ ਭਾਰਤ ਵਿੱਚ ਮਾਤਾ-ਪਿਤਾ ਬਣਨ ਦੀ ਇੱਛਾ ਅਜੇ ਵੀ ਮਜ਼ਬੂਤ ਹੈ। 35 ਤੋਂ 39 ਸਾਲ ਦੀ ਉਮਰ ਦੇ ਲਗਭਗ 85 ਫ਼ੀਸਦੀ ਬੇਔਲਾਦ ਲੋਕਾਂ ਨੇ ਬੱਚੇ ਪੈਦਾ ਕਰਨ ਦੀ ਇੱਛਾ ਜਤਾਈ ਹੈ।

ਭਾਰਤ ਵਿੱਚ ਪ੍ਰਤੀ ਔਰਤ ਪ੍ਰਜਨਨ ਦਰ 1.9 ਦਰਜ ਕੀਤੀ ਗਈ ਹੈ। ਜੀਵਨ ਸੰਭਾਵਨਾ ਪੁਰਸ਼ਾਂ ਲਈ 82 ਅਤੇ ਔਰਤਾਂ ਲਈ 85 ਸਾਲ ਦੱਸੀ ਗਈ ਹੈ। 141.29 ਕਰੋੜ ਦੀ ਆਬਾਦੀ ਨਾਲ ਚੀਨ ਇਸ ਸੂਚੀ ਵਿੱਚ ਦੂਜੇ ਸਥਾਨ ’ਤੇ ਹੈ।