ਭਾਰਤ ’ਚ ਨਹੀਂ ਚੱਲਣਗੇ ਪਾਕਿਸਤਾਨੀ ਡਰਾਮੇ! ਕੇਂਦਰ ਨੇ Netflix ਨੂੰ ਦਿੱਤੇ ਸਖ਼ਤ ਨਿਰਦੇਸ਼

Top Trending News ਰਾਸ਼ਟਰੀ

 

ਭਾਰਤ ’ਚ ਨਹੀਂ ਚੱਲਣਗੇ ਪਾਕਿਸਤਾਨੀ ਡਰਾਮੇ! ਕੇਂਦਰ ਨੇ Netflix ਨੂੰ ਦਿੱਤੇ ਸਖ਼ਤ ਨਿਰਦੇਸ਼

Netflix ’ਤੇ ਭਾਰਤ ਸਰਕਾਰ ਦੀ ਸਖ਼ਤੀ, ਪਾਕਿਸਤਾਨੀ ਵੈੱਬ ਸੀਰੀਜ਼ ਦੀ ਸਟ੍ਰੀਮਿੰਗ ’ਤੇ ਰੋਕ ਲਾਉਣ ਦੇ ਹੁਕਮ

ਪਾਕਿਸਤਾਨੀ ਵੈੱਬ ਸੀਰੀਜ਼ ਦੀ ਭਾਰਤ ’ਚ ਰਿਲੀਜ਼ ’ਤੇ ਵਿਵਾਦ, Netflix ਨੂੰ ਸਰਕਾਰ ਦੀ ਦੋ-ਟੁੱਕ

ਨਵੀਂ ਦਿੱਲੀ, 26 ਨਵੰਬਰ: ਭਾਰਤ ਸਰਕਾਰ ਨੇ ਪਾਕਿਸਤਾਨੀ ਸਮੱਗਰੀ ਦੀ ਭਾਰਤ ਵਿੱਚ ਆਨਲਾਈਨ ਸਟ੍ਰੀਮਿੰਗ ਨੂੰ ਲੈ ਕੇ Netflix ਨੂੰ ਸਖ਼ਤ ਨਿਰਦੇਸ਼ ਜਾਰੀ ਕੀਤੇ ਹਨ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਕੰਪਨੀ ਨੂੰ ਕਿਹਾ ਹੈ ਕਿ ਪਾਕਿਸਤਾਨ ਵਿੱਚ ਤਿਆਰ ਕੀਤੀ ਗਈ ਕੋਈ ਵੀ ਸਮੱਗਰੀ ਭਾਰਤੀ ਦਰਸ਼ਕਾਂ ਲਈ ਉਪਲਬਧ ਨਾ ਕਰਵਾਈ ਜਾਵੇ।

ਸਰਕਾਰੀ ਸੂਤਰਾਂ ਅਨੁਸਾਰ, ਮੰਤਰਾਲੇ ਨੂੰ ਪਾਕਿਸਤਾਨ ਆਧਾਰਿਤ ਵੈੱਬ ਸੀਰੀਜ਼ ‘ਜੋ ਬਚੇ ਹੈਂ ਸੰਗ ਸਮੇਟ ਲੋ’ (Jo Bachay Hain Sang Samait Lo) ਨੂੰ ਭਾਰਤ ਵਿੱਚ ਰਿਲੀਜ਼ ਕੀਤੇ ਜਾਣ ਦੀਆਂ ਸੰਭਾਵਨਾਵਾਂ ਸਬੰਧੀ ਕਈ ਸ਼ਿਕਾਇਤਾਂ ਅਤੇ ਇਤਰਾਜ਼ ਮਿਲੇ ਸਨ। ਇਸ ਤੋਂ ਬਾਅਦ Netflix ਨੂੰ 8 ਮਈ 2025 ਨੂੰ ਜਾਰੀ ਕੀਤੀ ਗਈ ਸਰਕਾਰੀ ਸਲਾਹ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ।

ਜ਼ਿਕਰਯੋਗ ਹੈ ਕਿ ਜੂਨ 2025 ਵਿੱਚ Netflix ਨੇ ਮੰਤਰਾਲੇ ਨੂੰ ਭਰੋਸਾ ਦਿੱਤਾ ਸੀ ਕਿ ਪਾਕਿਸਤਾਨ ਵਿੱਚ ਬਣੀ ਕੋਈ ਵੀ ਫ਼ਿਲਮ ਜਾਂ ਵੈੱਬ ਸੀਰੀਜ਼ ਭਾਰਤ ਵਿੱਚ ਉਪਲਬਧ ਨਹੀਂ ਕਰਵਾਈ ਗਈ। ਹੁਣ ਸਰਕਾਰ ਨੇ ਕੰਪਨੀ ਨੂੰ ਆਪਣੇ ਉਸੇ ਭਰੋਸੇ ’ਤੇ ਕਾਇਮ ਰਹਿਣ ਲਈ ਕਿਹਾ ਹੈ।

ਇਸ ਵੈੱਬ ਸੀਰੀਜ਼ ਦਾ ਟ੍ਰੇਲਰ ਮੰਗਲਵਾਰ ਨੂੰ ਜਾਰੀ ਹੋਇਆ ਸੀ ਅਤੇ ਇਸ ਦੀ ਸਟ੍ਰੀਮਿੰਗ 4 ਦਸੰਬਰ ਤੋਂ ਸ਼ੁਰੂ ਹੋਣੀ ਤੈਅ ਹੈ।