ਕਾਰੋਬਾਰੀ ਦੇ ਘਰੋਂ ਸੋਨਾ ਅਤੇ 55 ਲੱਖ ਦੀ ਚੋਰੀ ਕਰਨ ਵਾਲੇ ਚੋਰ ਪੁਲਿਸ ਵੱਲੋਂ ਸੋਨੇ ਅਤੇ ਨਕਦੀ ਸਮੇਤ ਗ੍ਰਿਫਤਾਰ

Published on: November 16, 2024 7:22 pm

ਪੰਜਾਬ

ਬਟਾਲਾ: 16 ਨਵੰਬਰ, ਨਰੇਸ਼ ਕੁਮਾਰ

ਬਟਾਲਾ ਚ ਬੀਤੇ ਮਹੀਨੇ ਇਕ ਵੱਡੇ ਕਾਰੋਬਾਰੀ ਦੇ ਘਰ ਚੋਰਾਂ ਵਲੋਂ ਉਸ ਸਮੇਂ ਚੋਰੀ ਕੀਤੀ ਗਈ ਜਦ ਪੂਰਾ ਪਰਿਵਾਰ ਰੱਖੜੀ ਦੇ ਤਿਉਹਾਰ ਨੂੰ ਲੈਕੇ ਆਪਣੇ ਰਿਸ਼ਤੇਦਾਰਾਂ ਕੋਲੋ ਦਿੱਲੀ ਗਿਆ ਸੀ। ਪੁਲਿਸ ਲਈ ਵੀ ਇਹ ਵੱਡਾ ਚੈਲੰਜ ਸੀ ਇਸ ਚੋਰੀ ਦੀ ਵਾਰਦਾਤ ਨੂੰ ਹੱਲ ਕਰਨਾ। ਕਿਉਕਿ ਚੋਰਾਂ ਵਲੋਂ ਕੋਠੀ ਦੇ ਤਾਲੇ ਤੋੜ ਸੇਫ ‘ਚ ਰੱਖੇ ਕਰੀਬ 3 ਕਿਲੋ ਸੋਨੇ ਦੇ ਗਹਿਣੇ ਅਤੇ ਕਰੀਬ 55 ਲੱਖ ਰੁਪਏ ਚੋਰੀ ਕਰ ਫ਼ਰਾਰ ਹੋ ਗਏ ਸਨ।

ਡੀ ਐਸ ਪੀ ਸਿਟੀ ਬਟਾਲਾ ਪੁਲਿਸ ਸੰਜੀਵ ਕੁਮਾਰ ਨੇ ਦੱਸਿਆ ਇਸ ਚੋਰੀ ਦੀ ਵਾਰਦਾਤ ਚ ਕਾਰੋਬਾਰੀ ਦਾ ਡਰਾਈਵਰ ਵੀ ਸ਼ਾਮਲ ਸੀ ਅਤੇ ਜੋ ਦੂਸਰੇ ਦੋ ਨੌਜਵਾਨ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਉਹ ਅੰਮ੍ਰਿਤਸਰ ਦੇ ਰਹਿਣ ਵਾਲੇ ਸਨ। ਬਟਾਲਾ ਪੁਲਿਸ ਵਲੋ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨ ਚੋਰਾ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ ਉਹਨਾਂ ਕੋਲੋ ਨਕਦੀ ਅਤੇ ਸੋਨੇ ਦੇ ਗਹਿਣੇ ਵੀ ਬਰਾਮਦ ਕੀਤੇ ਗਏ ਹਨ । ਪੁਲਿਸ ਵਲੋਂ ਵੱਖ ਵੱਖ ਪਹਿਲੂਆਂ ਤੇ ਤਫਤੀਸ਼ ਕਰਦੇ ਹੋਏ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨਾਂ ਚੋਰਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ ਉਹਨਾਂ ਕੋਲੋ ਚੋਰੀ ਕੀਤੇ ਗਹਿਣੇ ਅਤੇ ਨਕਦੀ ਵੀ ਬਰਾਮਦ ਕੀਤੀ ਜਾ ਚੁੱਕੀ ਹੈ ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।