Haryana Assembly Election Result 2024 : ਵਿਨੇਸ਼ ਫੋਗਾਟ ਅੱਗੇ

ਚੋਣਾਂ ਰਾਸ਼ਟਰੀ

ਚੰਡੀਗੜ੍ਹ, 8 ਅਕਤੂਬਰ, ਦੇਸ਼ ਕਲਿੱਕ ਬਿਓਰੋ :

ਹਰਿਆਣਾ ਵਿਧਾਨ ਸਭਾ ਦੇ ਆ ਰਹੇ ਸ਼ੁਰੂਆਤ ਰੁਝਾਨਾਂ ਵਿੱਚ ਕਾਂਗਰਸ ਅੱਗੇ ਚੱਲ ਰਹੇ ਹਨ। ਹਰਿਆਣਾ ਵਿੱਚ ਕਾਂਗਰਸ ਦੀ ਸਰਕਾਰ ਬਣਦੀ ਦਿਖਾਈ ਦੇ ਰਹੀ ਹੈ। ਜੁਲਾਨਾ ਸੀਟ ਨੂੰ ਅਹਿਮ ਸੀਟ ਮੰਨਿਆ ਜਾ ਰਿਹਾ ਸੀ। ਇਸ ਸੀਟ ਤੋਂ ਪਹਿਲਵਾਨ ਤੋਂ ਸਿਆਸਤ ਵਿੱਚ ਆਈ ਵਿਨੇਸ਼ ਫੋਗਾਟ ਚੋਣ ਮੈਦਾਨ ਵਿੱਚ ਹੈ। ਵਿਨੇਸ਼ ਫੋਗਾਟ ਕਾਂਗਰਸ ਵੱਲੋਂ  ਚੋਣ ਮੈਦਾਨ ਵਿੱਚ ਉਤਾਰੀ ਗਈ ਹੈ, ਜਿਸ ਦਾ ਮੁਕਾਬਲਾ ਭਾਜਪਾ ਨਾਲ ਹੈ। ਆ ਰਹੇ ਰੁਝਾਨਾ ਮੁਕਾਬਕ ਵਿਨੇਸ਼ ਫੋਗਾਟ ਭਾਜਪਾ ਦੇ ਉਮੀਦਵਾਰ ਨੂੰ ਚਿੱਤ ਕਰਦੀ ਦਿਖਾਈ ਦੇ ਰਹੀ ਹੈ। ਵਿਨੇਸ਼ ਫੋਗਾਟ ਭਾਜਪਾ ਦੇ ਉਮੀਦਵਾਰ ਯੋਗੇਸ਼ ਬੈਰਾਗੀ ਤੋਂ ਅੱਗੇ ਚੱਲ ਰਹੀ ਹੈ।

 

 

 

 

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।