RCB Victory Parade: ਭਗਦੜ ਕਾਰਨ 11 ਲੋਕਾਂ ਦੀ ਮੌਤ, 10 ਗੰਭੀਰ ਜ਼ਖਮੀ

Top Trending News

ਬੈਂਗਲੁਰੂ: 4 ਜੂਨ, ਦੇਸ਼ ਕਲਿੱਕ ਬਿਓਰੋ
Stampede: ਰਾਇਲ ਚੈਲੇਂਜਰਜ਼ ਬੰਗਲੁਰੂ (ਆਰਸੀਬੀ) ਦੀ ਜਿੱਤ ਪਰੇਡ ਅਤੇ ਜਸ਼ਨਾਂ ਵਿੱਚ ਖਟਾਸ ਆ ਗਈ ਹੈ, ਬੰਗਲੁਰੂ ਦੇ ਐਮ. ਚਿੰਨਾਸਵਾਮੀ ਸਟੇਡੀਅਮ ਦੇ ਨੇੜੇ ਭਗਦੜ (stampede) ਤੋਂ ਬਾਅਦ 7 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ।

ਆਰਸੀਬੀ ਨੇ ਮੰਗਲਵਾਰ ਨੂੰ ਆਈਪੀਐਲ 2025 ਦੇ ਫਾਈਨਲ ਵਿੱਚ ਪੰਜਾਬ ਕਿੰਗਜ਼ ‘ਤੇ ਜਿੱਤ ਨਾਲ ਆਪਣਾ ਪਹਿਲਾ ਇੰਡੀਅਨ ਪ੍ਰੀਮੀਅਰ ਲੀਗ ਖਿਤਾਬ ਜਿੱਤਿਆ। RCB Victory Parade ਲਈ ਸ਼ਾਨਦਾਰ ਜਸ਼ਨਾਂ ਦੀ ਯੋਜਨਾ ਬਣਾਈ ਗਈ ਹੈ, ਜਿਸ ਵਿੱਚ ਖਿਡਾਰੀ ਚਿੰਨਾਸਵਾਮੀ ਸਟੇਡੀਅਮ ਪਹੁੰਚ ਰਹੇ ਹਨ।ਜ਼ਿਕਰਯੋਗ ਹੈ ਕਿ ਰਾਇਲ ਚੈਲੇਂਜਰਜ਼ ਬੰਗਲੁਰੂ ਦੀ ਟੀਮ ਦੀ ਜਿੱਤ ਦੀ ਖੁਸ਼ੀ ਦੇ ਜ਼ਸ਼ਨਾਂ ਦੀ ਇੱਕ ਝਲਕ ਪਾਉਣ ਲਈ ਪਹੁੰਚੇ ਲੋਕਾਂ ਦੀ ਜ਼ਿਆਦਾ ਭੀੜ ਹੋਣ ਕਾਰਨ ਲੋਕਾਂ ਵਿੱਚ ਜਿਉਂ ਹੀ ਭਗਦੜ ਮੱਚੀ ਦਾ ਇੱਥੋਂ ਤੱਕ ਕੇ ਲੋਕਾਂ ਨੇ ਕਾਰ ਉੱਪਰ ਦੀ ਛਾਲਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਉਹ ਕਾਰ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ।

ਸਥਾਨਕ ਮੀਡੀਆ ਦੇ ਅਨੁਸਾਰ ਇਸ ਪਰੇਡ ‘ਚ 50 ਹਜ਼ਾਰ ਤੋਂ ਵੱਧ ਲੋਕ ਮੌਜੂਦ ਸਨ।
ਭਗਦੜ (stampede) ਵਿੱਚ 15 ਲੋਕ ਜ਼ਖਮੀ ਹੋਏ ਹਨ। ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਭੀੜ ਵਿੱਚ ਇੱਕ ਬੱਚਾ ਵੀ ਬੇਹੋਸ਼ ਹੋ ਗਿਆ, ਜਿਸਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਇਹ ਘਟਨਾ ਚਿੰਨਾਸਵਾਮੀ ਸਟੇਡੀਅਮ ਦੇ ਬਾਹਰ ਵਾਪਰੀ।
ਜਦੋਂ ਟੀਮ ਹਵਾਈ ਅੱਡੇ ‘ਤੇ ਪਹੁੰਚੀ ਤਾਂ ਹਜ਼ਾਰਾਂ ਲੋਕ ਉੱਥੇ ਮੌਜੂਦ ਸਨ। ਟੀਮ ਹੋਟਲ ਤੋਂ ਵਿਧਾਨ ਸਭਾ ਲਈ ਰਵਾਨਾ ਹੋਈ। ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਨੇ ਵਿਧਾਨ ਸਭਾ ਵਿੱਚ ਟੀਮ ਦੇ ਖਿਡਾਰੀਆਂ ਨਾਲ ਮੁਲਾਕਾਤ ਕੀਤੀ। ਟੀਮ ਵਿਧਾਨ ਸਭਾ ਪਹੁੰਚ ਗਈ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।