ਲੰਡਨ ‘ਚ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਦੀ ਕਾਰ ਦੇ ਸ਼ੀਸ਼ੇ ਤੋੜ ਕੇ ਕੀਮਤੀ ਸਾਮਾਨ ਚੋਰੀ

Punjab

ਚੰਡੀਗੜ੍ਹ, 6 ਜੂਨ, ਦੇਸ਼ ਕਲਿਕ ਬਿਊਰੋ :
ਲੰਡਨ ‘ਚ ਅੱਜ ਪੰਜਾਬੀ ਗਾਇਕਾ ਤੇ ਅਦਾਕਾਰਾ ਸੁਨੰਦਾ ਸ਼ਰਮਾ ਦੀ ਕਾਰ ਦੀ ਚੋਰਾਂ ਨੇ ਭੰਨਤੋੜ ਕੀਤੀ ਅਤੇ ਲੱਖਾਂ ਰੁਪਏ ਦਾ ਸਾਮਾਨ ਅਤੇ ਉਨ੍ਹਾਂ ਦੇ ਦੋ ਮਹਿੰਗੇ ਲੂਈਸ ਵਿਟਨ ਬੈਗ ਚੋਰੀ ਕਰ ਕੇ ਲੈ ਗਏ। ਜਿਕਰਯੋਗ ਹੈ ਕਿ ਪੰਜਾਬੀ ਗਾਇਕਾ ਅਤੇ ਅਦਾਕਾਰਾ ਸੁਨੰਦਾ ਸ਼ਰਮਾ ਇਨ੍ਹੀਂ ਦਿਨੀਂ ਕਿਸੇ ਕੰਮ ਲਈ ਲੰਡਨ, ਯੂਕੇ ਪਹੁੰਚੀ ਹੋਈ ਹੈ। ਜਿੱਥੇ ਅੱਜ ਸਵੇਰੇ ਉਨ੍ਹਾਂ ਨਾਲ ਇਹ ਘਟਨਾ ਵਾਪਰੀ। ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨੇ ਖੁਦ ਇਸ ਪੂਰੇ ਮਾਮਲੇ ਦੀ ਜਾਣਕਾਰੀ ਸਾਂਝੀ ਕੀਤੀ ਹੈ। ਗਾਇਕਾ ਸੁਨੰਦਾ ਸ਼ਰਮਾ ਨੇ ਕਿਹਾ ਕਿ ਮੈਂ ਇਸ ਸਮੇਂ ਲੰਡਨ ਵਿੱਚ ਹਾਂ ਅਤੇ ਮੇਰੀ ਕਾਰ ਦੀ ਇਹ ਹਾਲਤ ਹੈ। ਗਾਇਕਾ ਸੁਨੰਦਾ ਸ਼ਰਮਾ ਦੀ ਜੈਗੁਆਰ ਕਾਰ ਦਾ ਪਿਛਲਾ ਸ਼ੀਸ਼ਾ ਅਤੇ ਪਿਛਲੀ ਸੀਟ ਦਾ ਸ਼ੀਸ਼ਾ ਟੁੱਟਿਆ ਹੋਇਆ ਸੀ। ਸ਼ੀਸ਼ੇ ਦੇ ਟੁਕੜੇ ਬਾਹਰ ਖਿੰਡੇ ਹੋਏ ਸਨ। ਸੁਨੰਦਾ ਸ਼ਰਮਾ ਨੇ ਉਕਤ ਸ਼ੀਸ਼ਾ ਦਿਖਾਉਂਦੇ ਹੋਏ ਕਿਹਾ ਕਿ ਸ਼ਰਾਰਤੀ ਅਨਸਰਾਂ ਨੇ ਲੰਡਨ ਵਿੱਚ ਉਸਦਾ ਬੈਗ ਚੋਰੀ ਕਰ ਲਿਆ ਹੈ। ਸੁਨੰਦਾ ਨੇ ਅੱਗੇ ਕਿਹਾ ਕਿ ਮੇਰੀ ਮਿਹਨਤ ਨਾਲ ਕਮਾਏ ਮੇਰੇ ਦੋ ਕੀਮਤੀ ਲੂਈਸ ਵਿਟਨ ਬੈਗ, ਇੱਕ ਬ੍ਰੀਫਕੇਸ ਅਤੇ ਇੱਕ ਲੂਈਸ ਵਿਟਨ ਹੈਂਡਬੈਗ ਚੋਰੀ ਹੋ ਗਏ ਹਨ। ਦੋਵੇਂ ਬੈਗ ਮੇਰੇ ਮਨਪਸੰਦ ਸਨ, ਜੋ ਚੋਰ ਆਪਣੇ ਨਾਲ ਲੈ ਗਏ। ਉਨ੍ਹਾਂ ਨੇ ਮੇਰੀ ਕਾਰ ਦਾ ਕੀ ਕੀਤਾ? ਮੇਰਾ ਬਹੁਤ ਕੁਝ ਚਲਾ ਗਿਆ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।