ਵੱਡੀ ਖ਼ਬਰ: ਲੈਂਡਿੰਗ ਸਮੇਂ ਭਾਰਤੀ ਹਵਾਈ ਸੈਨਾ ਦਾ ਜਹਾਜ਼ ਹੋਇਆ ਕ੍ਰੈਸ਼ (Indian Air Force plane crash), ਲੱਗੀ ਭਿਆਨਕ ਅੱਗ
ਜੋਰਹਾਟ (ਅਸਾਮ):
ਦੇਸ਼ ਵਿੱਚ ਅੱਜ ਇੱਕ ਵੱਡਾ ਹਵਾਈ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਭਾਰਤੀ ਹਵਾਈ ਸੈਨਾ (IAF) ਦਾ ਇੱਕ AN-32 ਟ੍ਰਾਂਸਪੋਰਟ ਏਅਰਕ੍ਰਾਫਟ ਲੈਂਡਿੰਗ ਕਰਦੇ ਸਮੇਂ ਹਾਦਸਾਗ੍ਰਸਤ (ਕ੍ਰੈਸ਼) (Indian Air Force plane crash) ਹੋ ਗਿਆ, ਜਿਸ ਤੋਂ ਤੁਰੰਤ ਬਾਅਦ ਉਸ ਵਿੱਚ ਭਿਆਨਕ ਅੱਗ ਲੱਗ ਗਈ। ਇਹ ਦਰਦਨਾਕ ਹਾਦਸਾ ਅਸਾਮ ਦੇ ਜੋਰਹਾਟ ਏਅਰਬੇਸ ‘ਤੇ ਵਾਪਰਿਆ ਹੈ।
ਮਿਲੀ ਜਾਣਕਾਰੀ ਅਨੁਸਾਰ, ਜਦੋਂ AN-32 ਏਅਰਕ੍ਰਾਫਟ ਜੋਰਹਾਟ ਏਅਰਬੇਸ ‘ਤੇ ਲੈਂਡ ਕਰ ਰਿਹਾ ਸੀ, ਤਾਂ ਉਹ ਅਚਾਨਕ ਸੰਤੁਲਨ ਵਿਗੜਨ ਕਾਰਨ ਕ੍ਰੈਸ਼ ਹੋ ਕੇ ਡਿੱਗ ਗਿਆ ਅਤੇ ਇੱਕ ਜ਼ੋਰਦਾਰ ਧਮਾਕੇ ਦੇ ਨਾਲ ਅੱਗ ਦਾ ਗੋਲਾ ਬਣ ਗਿਆ। ਹਾਦਸਾ ਹੁੰਦੇ ਹੀ ਏਅਰਬੇਸ ‘ਤੇ ਮੌਜੂਦ ਫਾਇਰ ਬ੍ਰਿਗੇਡ ਅਤੇ ਐਮਰਜੈਂਸੀ ਟੀਮਾਂ ਤੁਰੰਤ ਹਰਕਤ ਵਿੱਚ ਆਈਆਂ ਅਤੇ ਮੌਕੇ ‘ਤੇ ਪਹੁੰਚ ਕੇ ਰਾਹਤ ਅਤੇ ਬਚਾਅ ਕਾਰਜ (Rescue Operation) ਸ਼ੁਰੂ ਕਰ ਦਿੱਤੇ।
ਏਅਰਕ੍ਰਾਫਟ ਵਿੱਚ ਸਵਾਰ ਪਾਇਲਟਾਂ ਅਤੇ ਹੋਰ ਸਟਾਫ਼ ਦੀ ਮੌਜੂਦਾ ਸਥਿਤੀ ਬਾਰੇ ਅਜੇ ਤੱਕ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਹਵਾਈ ਸੈਨਾ ਦੇ ਉੱਚ ਅਧਿਕਾਰੀ ਸਥਿਤੀ ਦਾ ਜਾਇਜ਼ਾ ਲੈ ਰਹੇ ਹਨ।



