Private school principal shot dead! BREAKING- ਨਿੱਜੀ ਸਕੂਲ ਦੀ ਮਾਲਕਣ ਦਾ ਗੋਲੀਆਂ ਮਾਰ ਕੇ ਕਤਲ
Private school principal shot dead! ਸਨਸਨੀਖੇਜ਼: ਸ਼ਿਮਲਾ ‘ਚ ‘ਸਰਸਵਤੀ ਪੈਰਾਡਾਈਜ਼ ਸਕੂਲ’ ਦੀ ਸੰਚਾਲਿਕਾ ਮੀਨਾਕਸ਼ੀ ਮਿੱਤਲ ਦਾ ਗੋਲੀਆਂ ਮਾਰ ਕੇ ਕਤਲ
Private school principal shot dead! ਸ਼ਿਮਲਾ, 14 ਜੂਨ 2026 – ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਦੇ ਸੰਜੌਲੀ ਸਥਿਤ ਹਾਊਸਿੰਗ ਬੋਰਡ ਕਲੋਨੀ ਵਿੱਚ ਸ਼ਨੀਵਾਰ ਸ਼ਾਮ ਨੂੰ ਇੱਕ ਦਿਲ ਦਹਿਲਾਉਣ ਵਾਲੀ ਵਾਰਦਾਤ ਸਾਹਮਣੇ ਆਈ ਹੈ। ਇੱਥੇ ਸਥਿਤ ਇੱਕ ਨਿੱਜੀ ‘ਸਰਸਵਤੀ ਪੈਰਾਡਾਈਜ਼ ਸਕੂਲ’ ਵਿੱਚ ਵੜ ਕੇ ਅਣਪਛਾਤੇ ਹਮਲਾਵਰਾਂ ਨੇ ਸਕੂਲ ਦੀ ਸੰਚਾਲਿਕਾ (ਮਾਲਕਣ) ਦੀ ਤਾਬੜਤੋੜ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਇਸ ਖੂਨੀ ਖੇਡ ਤੋਂ ਬਾਅਦ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਜਾਣਕਾਰੀ ਅਨੁਸਾਰ ਮ੍ਰਿਤਕਾ ਦੀ ਪਛਾਣ ਮੀਨਾਕਸ਼ੀ ਮਿੱਤਲ ਵਜੋਂ ਹੋਈ ਹੈ।
ਸੂਤਰਾਂ ਮੁਤਾਬਕ ਇਹ ਵਾਰਦਾਤ ਸ਼ਨੀਵਾਰ ਸ਼ਾਮ ਕਰੀਬ ਸਾਢੇ 7 ਵਜੇ ਦੀ ਹੈ। ਵਾਰਦਾਤ ਤੋਂ ਕੁਝ ਦੇਰ ਪਹਿਲਾਂ ਮੀਨਾਕਸ਼ੀ ਨੇੜੇ ਦੀ ਹੀ ਇਕ ਦੁਕਾਨ ਤੋਂ ਮੈਗੀ ਅਤੇ ਹੋਰ ਘਰੇਲੂ ਸਾਮਾਨ ਲੈ ਕੇ ਪਰਤੀ ਸੀ। ਜਿਵੇਂ ਹੀ ਉਹ ਸਕੂਲ ਦੇ ਗੇਟ ਦੇ ਨੇੜੇ ਪਹੁੰਚੀ, ਉਦੋਂ ਹੀ ਉੱਥੇ ਪੰਜਾਬ ਨੰਬਰ ਦੀ ਇੱਕ ਗੱਡੀ ਵਿੱਚ ਸਵਾਰ ਹੋ ਕੇ ਆਏ ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ ‘ਤੇ ਫਾਇਰਿੰਗ ਕਰ ਦਿੱਤੀ। ਮੀਨਾਕਸ਼ੀ ਮਿੱਤਲ ਨੂੰ 3 ਗੋਲੀਆਂ ਲੱਗੀਆਂ, ਜਿਸ ਕਾਰਨ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਗੱਡੀ ਸਮੇਤ ਮੌਕੇ ਤੋਂ ਫਰਾਰ ਹੋ ਗਏ।
ਮੁੱਢਲੀ ਜਾਂਚ ਅਤੇ ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਕਤਲ ਪਿੱਛੇ ਪਰਿਵਾਰਕ ਜਾਇਦਾਦ (ਪ੍ਰਾਪਰਟੀ) ਦੇ ਵਿਵਾਦ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕਾ ਦਾ ਆਪਣੇ ਭਰਾ ਨਾਲ ਪ੍ਰਾਪਰਟੀ ਨੂੰ ਲੈ ਕੇ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ। ਹਾਲਾਂਕਿ, ਪੁਲਿਸ ਪ੍ਰਸ਼ਾਸਨ ਨੇ ਅਜੇ ਤੱਕ ਕਤਲ ਦੇ ਸਹੀ ਕਾਰਨਾਂ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਹੈ ਅਤੇ ਮਾਮਲੇ ਨੂੰ ਹਰ ਐਂਗਲ ਤੋਂ ਖੰਗਾਲਿਆ ਜਾ ਰਿਹਾ ਹੈ।



