NEET (UG) Exam ਅੱਜ: 22.79 ਲੱਖ ਤੋਂ ਵੱਧ ਉਮੀਦਵਾਰ ਦੇਣਗੇ ਪੇਪਰ; ਹਵਾਈ ਫ਼ੌਜ ਦੀ ਮਦਦ ਸਣੇ ਸੁਰੱਖਿਆ ਦੇ ਬੇਮਿਸਾਲ ਪ੍ਰਬੰਧ

Top Trending News ਸਿੱਖਿਆ \ ਤਕਨਾਲੋਜੀ ਹਰਿਆਣਾ ਹਿਮਾਚਲ ਚੰਡੀਗੜ੍ਹ ਟ੍ਰਾਈਸਿਟੀ ਦਿੱਲੀ ਪੰਜਾਬ ਰਾਸ਼ਟਰੀ

 

NEET (UG) Exam Today: 22.79 ਲੱਖ ਤੋਂ ਵੱਧ ਉਮੀਦਵਾਰ ਦੇਣਗੇ ਪੇਪਰ; ਹਵਾਈ ਫ਼ੌਜ ਦੀ ਮਦਦ ਸਣੇ ਸੁਰੱਖਿਆ ਦੇ ਬੇਮਿਸਾਲ ਪ੍ਰਬੰਧ

NEET (UG) Exam Today! ਨਵੀਂ ਦਿੱਲੀ, 21 ਜੂਨ 2026 – ਮੈਡੀਕਲ ਕੋਰਸਾਂ ਵਿੱਚ ਦਾਖ਼ਲੇ ਲਈ ਦੇਸ਼ ਦੀ ਸਭ ਤੋਂ ਵੱਡੀ ਪ੍ਰੀਖਿਆ ਨੀਟ-ਯੂਜੀ (NEET-UG) 2026 ਦੀ ਮੁੜ-ਪ੍ਰੀਖਿਆ ਅੱਜ (ਐਤਵਾਰ) ਨੂੰ ਕਰਵਾਈ ਜਾ ਰਹੀ ਹੈ। ਪੇਪਰ ਲੀਕ ਹੋਣ ਦੇ ਕਥਿਤ ਦੋਸ਼ਾਂ ਕਾਰਨ ਅਸਲ ਪ੍ਰੀਖਿਆ ਰੱਦ ਹੋਣ ਦੇ ਲਗਪਗ ਸੱਤ ਹਫ਼ਤਿਆਂ ਬਾਅਦ ਹੋ ਰਹੀ ਇਸ ਮੁੜ-ਪ੍ਰੀਖਿਆ ਨੂੰ ਪੂਰੀ ਤਰ੍ਹਾਂ ਲੀਕ-ਪ੍ਰੂਫ਼ ਅਤੇ ਪਾਰਦਰਸ਼ੀ ਬਣਾਉਣ ਲਈ ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਸੁਰੱਖਿਆ ਦੇ ਅਜਿਹੇ ਪੁਖ਼ਤਾ ਪ੍ਰਬੰਧ ਕੀਤੇ ਹਨ ਜੋ ਪਹਿਲਾਂ ਕਦੇ ਨਹੀਂ ਦੇਖੇ ਗਏ।

ਪ੍ਰਸ਼ਨ ਪੱਤਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ NTA ਨੇ ਵਧੇਰੇ ਸੁਰੱਖਿਆ ਪ੍ਰਬੰਧਾਂ ਦੇ ਹਿੱਸੇ ਵਜੋਂ, ਪਹਿਲੀ ਵਾਰ ਪ੍ਰਸ਼ਨ ਪੱਤਰਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਲਿਜਾਣ (Transportation) ਲਈ ਭਾਰਤੀ ਹਵਾਈ ਫ਼ੌਜ (IAF) ਦੀ ਮਦਦ ਲਈ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ, ਪੁਲੀਸ ਬਲਾਂ ਅਤੇ ਸੁਰੱਖਿਆ ਦਸਤਿਆਂ ਨੂੰ ਗੁਪਤ ਸਮੱਗਰੀ ਨੂੰ ਸੁਰੱਖਿਅਤ ਢੰਗ ਨਾਲ ਪ੍ਰੀਖਿਆ ਕੇਂਦਰਾਂ ਤੱਕ ਪਹੁੰਚਾਉਣ ਦਾ ਕੰਮ ਸੌਂਪਿਆ ਗਿਆ ਹੈ।

ਕੁੱਲ 22.79 ਲੱਖ ਤੋਂ ਵੱਧ ਮੈਡੀਕਲ ਉਮੀਦਵਾਰ ਇਸ ਪ੍ਰੀਖਿਆ ਵਿੱਚ ਬੈਠਣਗੇ। ਪ੍ਰੀਖਿਆ ਦਾ ਸਮਾਂ ਬਾਅਦ ਦੁਪਹਿਰ 2:00 ਵਜੇ ਤੋਂ ਸ਼ਾਮ 5:15 ਵਜੇ ਤੱਕ, ਵਾਧੂ ਸਮੇਂ ਦੇ ਯੋਗ ਦਿਵਿਆਂਗ ਉਮੀਦਵਾਰਾਂ ਨੂੰ ਸ਼ਾਮ 6:20 ਵਜੇ ਤੱਕ ਪੇਪਰ ਲਿਖਣ ਦੀ ਇਜਾਜ਼ਤ ਹੋਵੇਗੀ। ਇਹ ਪ੍ਰੀਖਿਆ ਭਾਰਤ ਦੇ 551 ਸ਼ਹਿਰਾਂ ਅਤੇ ਵਿਦੇਸ਼ਾਂ ਦੇ 14 ਸ਼ਹਿਰਾਂ ਵਿੱਚ ਕਰਵਾਈ ਜਾ ਰਹੀ ਹੈ। ਇਹ ਪ੍ਰੀਖਿਆ ਅੰਗਰੇਜ਼ੀ ਅਤੇ 12 ਹੋਰ ਭਾਰਤੀ ਭਾਸ਼ਾਵਾਂ ਵਿੱਚ ਲਈ ਜਾ ਰਹੀ ਹੈ।

ਪ੍ਰੀਖਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਸ਼ਨੀਵਾਰ ਨੂੰ ਦੇਸ਼ ਭਰ ਵਿੱਚ ਇੱਕ ਦੇਸ਼ ਵਿਆਪੀ ਮੌਕ ਡਰਿੱਲ (Mock Drill) ਕੀਤੀ ਗਈ। ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਖੁਦ ਸੀਨੀਅਰ ਅਧਿਕਾਰੀਆਂ ਨਾਲ ਕਈ ਉੱਚ-ਪੱਧਰੀ ਸਮੀਖਿਆ ਮੀਟਿੰਗਾਂ ਕਰਕੇ ਤਿਆਰੀਆਂ ਦਾ ਜਾਇਜ਼ਾ ਲਿਆ।

ਇਹ ਮੁੜ-ਪ੍ਰੀਖਿਆ 95,000 ਤੋਂ ਵੱਧ ਪ੍ਰੀਖਿਆ ਰੂਮਾਂ ਵਿੱਚ ਹੋਵੇਗੀ। ਹਰੇਕ ਕਮਰੇ ਦੀ ਨਿਗਰਾਨੀ ਲਈ ਕੁੱਲ 1,38,560 ਸੀਸੀਟੀਵੀ ਕੈਮਰੇ ਲਗਾਏ ਗਏ ਹਨ। ਸ਼ਹਿਰ-ਪੱਧਰ ਦੇ ਕੰਮਕਾਜ ਦੀ ਦੇਖਭਾਲ ਲਈ 674 ਸਿਟੀ ਕੋਆਰਡੀਨੇਟਰ ਅਤੇ ਸੁਤੰਤਰ ਨਿਗਰਾਨੀ ਲਈ 6,669 ਨਿਗਰਾਨ (Observers) ਨਿਯੁਕਤ ਕੀਤੇ ਗਏ ਹਨ। NTA ਅਤੇ ਕੇਂਦਰ ਸਰਕਾਰ ਵੱਲੋਂ ਚੁੱਕੇ ਗਏ ਇਨ੍ਹਾਂ ਸਖ਼ਤ ਕਦਮਾਂ ਤੋਂ ਸਾਫ਼ ਹੈ ਕਿ ਇਸ ਵਾਰ ਪ੍ਰੀਖਿਆ ਦੀ ਪਵਿੱਤਰਤਾ ਨੂੰ ਬਣਾਈ ਰੱਖਣ ਲਈ ਕੋਈ ਕਸਰ ਨਹੀਂ ਛੱਡੀ ਗਈ ਹੈ।

 

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।