- ਸੇਵਾਮੁਕਤ ਸਿੱਖਿਆ ਕਰਮਚਾਰੀ ਸੰਗਠਨ
ਚੰਡੀਗੜ੍ਹ, 3 ਅਗਸਤ (ਦੇਸ਼ ਕਲਿੱਕ ਬਿਊਰੋ) : 7 ਅਗਸਤ ਦੀ ਮਹਾਂ ਰੈਲੀ ਦਾਣਾ ਮੰਡੀ ਸੈਕਟਰ 39 ਚੰਡੀਗੜ੍ਹ ਵਿੱਚ ਸੇਵਾਮੁਕਤ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਅਤੇ ਅਧਿਆਪਕਾਂ ਨੇ ਵੱਡੀ ਗਿਣਤੀ ਵਿੱਚ ਸ਼ਾਮਲ ਹੋਣਗੇ। ਸੇਵਾਮੁਕਤ ਸਿੱਖਿਆ ਵਿਭਾਗ ਦੇ ਪੈਨਸ਼ਨਰਜ ਨੇ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਦੀ ਅਦਾਇਗੀ ਤੁਰੰਤ ਕਰਨ,ਪੁਰਾਣੀ ਪੈਨਸ਼ਨ ਲਾਗੂ ਕਰਨ, ਹਰ ਪ੍ਰਕਾਰ ਦੇ ਕੱਚੇ ਮੁਲਾਜ਼ਮ ਦੀਆਂ ਸੇਵਾਵਾਂ ਨੂੰ ਪੂਰੇ ਗ੍ਰੇਡ ਅਤੇ ਭੱਤਿਆਂ ਸਾਹਿਤ ਪੱਕਾ ਕਰਨ, ਬੰਦ ਕੀਤੇ 37 ਭੱਤਿਆਂ ਨੂੰ ਮੁੜ ਚਾਲੂ ਕਰਨ,ਏ ਸੀ ਪੀ ਦਾ ਲਾਭ ਦੇਣ,ਵਿਕਾਸ ਦੇ ਨਾਂ ਹੇਠ ਕੱਟਿਆ 200/-ਰੁਪਏ ਪ੍ਰਤੀ ਮਹੀਨਾ ਬੰਦ ਕਰਨ, ਮੁਲਾਜਮਾਂ ਅਤੇ ਪੈਨਸ਼ਨਰਜ ਦਾ ਬੱਝਵਾਂ ਮੈਡੀਕਲ ਭੱਤਾ 2000/-ਰੁਪਏ ਕਰਨ,ਮੋਬਾਈਲ ਭੱਤਾ ਦੇਣ, ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ ਅਨੁਸਾਰ 2•59ਦੇ ਗੁਣਾਂ ਨਾਲ ਕਰਨ ਆਦਿ ਮੰਗਾਂ ਦਾ ਪੂਰਨ ਤੌਰ ਲਾਗੂ ਕਰਵਾਉਣ ਲਈ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਦੀ ਉਮੀਦ ਹੈ।
ਰੈਲੀ ਵਿੱਚ ਸ਼ਾਮਲ ਹੋਣ ਲਈ ਅਪੀਲ ਕਰਨ ਵਾਲਿਆ ਵਿੱਚ ਸੁਖਦੇਵ ਸਿੰਘ ਰਾਣਾ,ਕੁਲਵਿੰਦਰ ਸਿੰਘ, ਸਿਵ ਪਾਲ ਸੇਵਾਮੁਕਤ ਸਿੱਖਿਆ ਅਧਿਕਾਰੀ, ਨਰਿੰਦਰ ਸਿੰਘ ਗਿੱਲ, ਦੀਪਇੰਦਰ ਸਿੰਘ ਖੈਰਾ,ਬਲਜੀਤ ਸਿੰਘ, ਕੁਲਦੀਪ ਸਿੰਘ, ਕਰਮਜੀਤ ਸਿੰਘ, ਗੁਰਮੀਤ ਸਿੰਘ ਸੇਵਾਮੁਕਤ ਪ੍ਰਿੰਸੀਪਲ, ਜਸਵੀਰ ਸਿੰਘ ਗੋਸਲ, ਬਲਦੇਵ ਸਿੰਘ ,ਦਵਿੰਦਰ ਸਿੰਘ ਬੋਹਾ,ਹਾਕਮ ਸਿੰਘ,ਸੰਜੀਵ ਕੁਮਾਰ, ਜਸਵੀਰ ਸਿੰਘ, ਹਰਜੀਤ ਸਿੰਘ,ਕੁਲਜਿੰਦਰ ਸਿੰਘ, ਮਹਿੰਦਰ ਸਿੰਘ, ਭਾਗ ਸਿੰਘ, ਲਲਿਤ ਕੁਮਾਰ,ਸੁਖਬੀਰ ਸਿੰਘ, ਹਰਪਾਲ ਸਿੰਘ ਸੇਵਾਮੁਕਤ ਲੈਕਚਰਾਰਜ਼,ਜਸਵੀਰ ਸਿੰਘ ਗੜਾਂਗ, ਜਸਵਿੰਦਰ ਸਿੰਘ ਔਲਖ, ਕੁਲਵਿੰਦਰ ਸਿੰਘ, ਪ੍ਰੇਮ ਸਿੰਘ, ਕਿਸ਼ਨ ਸਿੰਘ, ਕੁਲਦੀਪ ਸਿੰਘ ਸੇਵਾਮੁਕਤ ਮੁੱਖ ਆਧਿਆਪਕ ਸ਼ਾਮਲ ਸਨ।



