- ਭਾਰਤ ਨੇ ਜਿੱਤਿਆ ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫੀ 2026 ਦਾ ਖਿਤਾਬ, ਛੇਵੀਂ ਵਾਰ ਬਣਿਆ ਚੈਂਪੀਅਨ
ਮੋਹਾਲੀ: 5 ਨਵੰਬਰ (ਦੇਸ਼ ਕਲਿੱਕ ਬਿਊਰੋ): ਭਾਰਤੀ ਹਾਕੀ ਟੀਮ ਨੇ ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫੀ 2026 ਦਾ ਖਿਤਾਬ ਆਪਣੇ ਨਾਂ ਕਰ ਲਿਆ ਹੈ। ਵੀਰਵਾਰ ਨੂੰ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਇੰਟਰਨੈਸ਼ਨਲ ਹਾਕੀ ਸਟੇਡੀਅਮ ਵਿੱਚ ਖੇਡੇ ਗਏ ਫਾਈਨਲ ਮੁਕਾਬਲੇ ਵਿੱਚ ਭਾਰਤ ਨੇ ਜਾਪਾਨ ਨੂੰ ਹਰਾ ਕੇ ਛੇਵੀਂ ਵਾਰ ਇਸ ਟੂਰਨਾਮੈਂਟ ਦੀ ਟਰਾਫੀ ਜਿੱਤੀ।
ਮੁਕਾਬਲੇ ਦੇ ਤੀਜੇ ਕੁਆਰਟਰ ਵਿੱਚ ਭਾਰਤ ਨੇ ਪਹਿਲਾ ਗੋਲ ਕਰਕੇ ਬੜ੍ਹਤ ਬਣਾਈ। ਇਸ ਤੋਂ ਬਾਅਦ ਚੌਥੇ ਕੁਆਰਟਰ ਵਿੱਚ ਦੂਜਾ ਗੋਲ ਕਰਕੇ ਸਕੋਰ 2-1 ਕਰ ਦਿੱਤਾ। ਮੈਚ ਖ਼ਤਮ ਹੋਣ ਤੋਂ 8 ਮਿੰਟ ਪਹਿਲਾਂ ਭਾਰਤ ਨੇ ਤੀਜਾ ਗੋਲ ਦਾਗਿਆ ਅਤੇ ਇਸ ਤੋਂ ਬਾਅਦ ਚੌਥਾ ਗੋਲ ਕਰਕੇ ਜਿੱਤ ਯਕੀਨੀ ਬਣਾਈ।
ਫਾਈਨਲ ਮੁਕਾਬਲਾ ਦੇਖਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੀ ਸਟੇਡੀਅਮ ਪਹੁੰਚੇ। ਮੈਚ ਸ਼ੁਰੂ ਹੋਣ ਤੋਂ ਪਹਿਲਾਂ ਦੋਵਾਂ ਨੇ ਖਿਡਾਰੀਆਂ ਨਾਲ ਹੱਥ ਮਿਲਾ ਕੇ ਜਾਣ-ਪਛਾਣ ਕੀਤੀ। ਜ਼ਿਕਰਯੋਗ ਹੈ ਕਿ ਭਾਰਤੀ ਟੀਮ ਨੇ ਸੈਮੀਫਾਈਨਲ ਵਿੱਚ ਦੱਖਣੀ ਕੋਰੀਆ ਨੂੰ 8-1 ਨਾਲ ਕਰਾਰੀ ਹਾਰ ਦੇ ਕੇ ਫਾਈਨਲ ਵਿੱਚ ਜਗ੍ਹਾ ਬਣਾਈ ਸੀ।




