Breaking: ਭਾਰਤ ਦੇ ਤਿੰਨ ਸੂਬਿਆਂ ’ਚ ਭੂਚਾਲ ਦੇ ਝਟਕੇ

Top Trending News ਕੌਮਾਂਤਰੀ ਰਾਸ਼ਟਰੀ

 

Breaking: ਭਾਰਤ ਦੇ ਤਿੰਨ ਸੂਬਿਆਂ ’ਚ ਭੂਚਾਲ ਦੇ ਝਟਕੇ, ਜੰਮੂ-ਕਸ਼ਮੀਰ ’ਚ 5.1 ਰਹੀ ਤੀਬਰਤਾ; ਚੀਨ ਵੀ ਭੂਚਾਲ ਨਾਲ ਕੰਬਿਆ

ਨਵੀਂ ਦਿੱਲੀ, 6 ਨਵੰਬਰ 2026: ਭਾਰਤ ਅਤੇ ਚੀਨ ਵਿੱਚ ਭੂਚਾਲ ਦੇ ਝਟਕਿਆਂ ਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਭਾਰਤ ਦੇ ਤਿੰਨ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਵਿੱਚ ਅੱਜ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਦੇ ਨਾਲ ਹੀ ਚੀਨ ਵਿੱਚ ਵੀ ਬੀਤੀ ਰਾਤ ਭੂਚਾਲ ਆਉਣ ਦੀ ਖ਼ਬਰ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ, ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿੱਚ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ’ਤੇ 3.2 ਦਰਜ ਕੀਤੀ ਗਈ। ਇਸੇ ਤਰ੍ਹਾਂ ਤੇਲੰਗਾਨਾ ਵਿੱਚ ਵੀ ਸਵੇਰੇ ਭੂਚਾਲ ਦੇ ਝਟਕੇ ਲੱਗੇ, ਜਿਨ੍ਹਾਂ ਦੀ ਤੀਬਰਤਾ 2.5 ਮਾਪੀ ਗਈ।

ਜੰਮੂ-ਕਸ਼ਮੀਰ ਦੇ ਕਈ ਇਲਾਕਿਆਂ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇੱਥੇ ਭੂਚਾਲ ਦੀ ਤੀਬਰਤਾ 5.1 ਦਰਜ ਕੀਤੀ ਗਈ, ਜੋ ਬਾਕੀ ਇਲਾਕਿਆਂ ਦੇ ਮੁਕਾਬਲੇ ਵੱਧ ਸੀ।

ਦੂਜੇ ਪਾਸੇ, ਚੀਨ ਵਿੱਚ ਬੀਤੀ ਰਾਤ ਆਏ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ’ਤੇ 5.0 ਦਰਜ ਕੀਤੀ ਗਈ। ਲਗਾਤਾਰ ਵੱਖ-ਵੱਖ ਖੇਤਰਾਂ ਵਿੱਚ ਆਏ ਇਨ੍ਹਾਂ ਭੂਚਾਲਾਂ ਨੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਹਾਲਾਂਕਿ, ਜਾਨੀ ਜਾਂ ਮਾਲੀ ਨੁਕਸਾਨ ਸਬੰਧੀ ਫਿਲਹਾਲ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ।