ਭਾਖੜਾ ਡੈਮ ਨੂੰ ਕੋਈ ਖ਼ਤਰਾ ਨਹੀਂ, 25 ਵਾਰ ਝੁੱਕ ਕੇ ਮੁੜ ਸਿੱਧਾ ਹੋ ਚੁੱਕੈ: ਬਰਿੰਦਰ ਗੋਇਲ

Top Trending News ਪੰਜਾਬ

 

ਭਾਖੜਾ ਡੈਮ ਨੂੰ ਕੋਈ ਖ਼ਤਰਾ ਨਹੀਂ, 25 ਵਾਰ ਝੁੱਕ ਕੇ ਮੁੜ ਸਿੱਧਾ ਹੋ ਚੁੱਕੈ: ਬਰਿੰਦਰ ਗੋਇਲ

ਚੰਡੀਗੜ੍ਹ, 6 ਅਗਸਤ 2026-ਪੰਜਾਬ ਦੇ ਜਲ ਸਰੋਤ ਅਤੇ ਖਣਨ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਭਾਖੜਾ ਡੈਮ ਦੀ ਸੁਰੱਖਿਆ ਨੂੰ ਲੈ ਕੇ ਚੱਲ ਰਹੀਆਂ ਚਰਚਾਵਾਂ ‘ਤੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਡੈਮ ਦੇ ਝੁਕਣ ਨਾਲ ਪੰਜਾਬ ਜਾਂ ਹੋਰ ਕਿਸੇ ਖੇਤਰ ਨੂੰ ਕੋਈ ਖ਼ਤਰਾ ਨਹੀਂ ਹੈ।

ਉਨ੍ਹਾਂ ਦੱਸਿਆ ਕਿ ਡੈਮ ਦੇ ਨਿਰਮਾਣ ਤੋਂ ਬਾਅਦ ਹੁਣ ਤੱਕ ਪਾਣੀ ਦੇ ਵਧਦੇ ਦਬਾਅ ਕਾਰਨ ਇਹ ਕਰੀਬ 25 ਵਾਰ ਝੁੱਕ ਚੁੱਕਾ ਹੈ, ਪਰ ਜਿਵੇਂ ਹੀ ਪਾਣੀ ਦਾ ਪ੍ਰੈਸ਼ਰ ਘਟਦਾ ਹੈ, ਡੈਮ ਆਪਣੇ ਆਪ ਮੁੜ ਪਹਿਲਾਂ ਵਾਲੀ ਸਥਿਤੀ ਵਿੱਚ ਆ ਜਾਂਦਾ ਹੈ। ਇਸ ਲਈ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਅਫ਼ਵਾਹ ਜਾਂ ਗਲਤ ਜਾਣਕਾਰੀ ਤੋਂ ਪ੍ਰਭਾਵਿਤ ਹੋਣ ਦੀ ਲੋੜ ਨਹੀਂ ਹੈ।

ਮੰਤਰੀ ਬਰਿੰਦਰ ਗੋਇਲ ਨੇ ਖਣਨ ਵਿਭਾਗ ਨਾਲ ਜੁੜੇ ਮੁੱਦਿਆਂ ‘ਤੇ ਵੀ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਾਲ 1986 ਦੌਰਾਨ ਸੋਨੇ ਦੇ ਭੰਡਾਰ ਮਿਲਣ ਦੀ ਪੁਸ਼ਟੀ ਹੋਈ ਸੀ, ਪਰ ਉਸ ਸਮੇਂ ਦੀਆਂ ਸਰਕਾਰਾਂ ਨੇ ਇਸ ਸੰਭਾਵਨਾ ਨੂੰ ਅੱਗੇ ਵਧਾਉਣ ਲਈ ਕੋਈ ਗੰਭੀਰ ਕਦਮ ਨਹੀਂ ਚੁੱਕਿਆ। ਉਨ੍ਹਾਂ ਕਿਹਾ ਕਿ ਜੇਕਰ ਉਸ ਵੇਲੇ ਇਸ ਪਾਸੇ ਧਿਆਨ ਦਿੱਤਾ ਜਾਂਦਾ ਤਾਂ ਸੂਬੇ ਨੂੰ ਆਰਥਿਕ ਪੱਖੋਂ ਵੱਡਾ ਲਾਭ ਮਿਲ ਸਕਦਾ ਸੀ।

ਇਸ ਦੌਰਾਨ ਕੇਂਦਰ ਸਰਕਾਰ ਵੱਲੋਂ ਪੰਜਾਬ ਨਾਲ ਕਥਿਤ ਵਿੱਤੀ ਵਿਤਕਰੇ ਦੇ ਮੁੱਦੇ ‘ਤੇ ਵਿਧਾਨ ਸਭਾ ਵਿੱਚ ਤਿੱਖੀ ਨੋਕ-ਝੋਂਕ ਵੀ ਦੇਖਣ ਨੂੰ ਮਿਲੀ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਭਾਜਪਾ ਦੇ ਇੱਕ ਵਿਧਾਇਕ ਵਿਚਾਲੇ ਇਸ ਮਸਲੇ ਨੂੰ ਲੈ ਕੇ ਤਿੱਖੀ ਬਹਿਸ ਹੋਈ, ਜਿਸ ਕਾਰਨ ਸਦਨ ਦਾ ਮਾਹੌਲ ਕੁਝ ਸਮੇਂ ਲਈ ਗਰਮਾ ਗਿਆ।