Chandigarh ’ਚ ਅੱਜ ਲੱਗੇਗਾ ‘ਪੈਟਰੋਲ ਦਾ ਲੰਗਰ’, ਵਾਹਨ ਚਾਲਕਾਂ ਨੂੰ ਮਿਲਣਗੇ ਕੂਪਨ

Top Trending News ਚੰਡੀਗੜ੍ਹ

 

Chandigarh ’ਚ ਅੱਜ ਲੱਗੇਗਾ ‘ਪੈਟਰੋਲ ਦਾ ਲੰਗਰ’, ਵਾਹਨ ਚਾਲਕਾਂ ਨੂੰ ਮਿਲਣਗੇ ਕੂਪਨ

ਚੰਡੀਗੜ੍ਹ, 18 ਅਗਸਤ 2026:

ਅੰਮ੍ਰਿਤਸਰ ਵਾਸੀ ਰਾਕੇਸ਼ ਤ੍ਰੇਹਨ, ਜੋ ‘ਰਾਜਾ ਦ ਕਿੰਗ’ ਦੇ ਨਾਂ ਨਾਲ ਜਾਣੇ ਜਾਂਦੇ ਹਨ, ਵੱਲੋਂ ਚੰਡੀਗੜ੍ਹ ਵਿੱਚ ਵਿਲੱਖਣ ‘ਪੈਟਰੋਲ ਲੰਗਰ’ ਲਗਾਉਣ ਦਾ ਐਲਾਨ ਕੀਤਾ ਗਿਆ ਹੈ। ਇਹ ਪੈਟਰੋਲ ਲੰਗਰ 18 ਅਗਸਤ ਨੂੰ ਸੈਕਟਰ-10 ਅਤੇ ਸੈਕਟਰ-7 ਸਥਿਤ ਪੈਟਰੋਲ ਪੰਪਾਂ ਦੇ ਬਾਹਰ ਲਗਾਇਆ ਜਾਵੇਗਾ।

ਰਾਕੇਸ਼ ਤ੍ਰੇਹਨ ਵੱਲੋਂ ਕੀਤੇ ਐਲਾਨ ਅਨੁਸਾਰ ਇਸ ਉਪਰਾਲੇ ਤਹਿਤ ਦੋਪਹੀਆ ਅਤੇ ਤਿੰਨਪਹੀਆ ਵਾਹਨ ਚਾਲਕਾਂ ਨੂੰ 500 ਰੁਪਏ ਦੇ ਪੈਟਰੋਲ ਕੂਪਨ ਦਿੱਤੇ ਜਾਣਗੇ। ਇਸੇ ਤਰ੍ਹਾਂ ਚਾਰਪਹੀਆ ਵਾਹਨ ਚਾਲਕਾਂ ਲਈ 1000 ਰੁਪਏ ਮੁੱਲ ਦੇ ਪੈਟਰੋਲ ਕੂਪਨ ਮੁਹੱਈਆ ਕਰਵਾਏ ਜਾਣਗੇ।

‘ਰਾਜਾ ਦ ਕਿੰਗ’ ਵਜੋਂ ਪ੍ਰਸਿੱਧ ਰਾਕੇਸ਼ ਤ੍ਰੇਹਨ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪੈਟਰੋਲ ਲੰਗਰ ਲਗਾਉਣ ਦਾ ਉਦੇਸ਼ ਲੋਕਾਂ ਨੂੰ ਕੁਝ ਰਾਹਤ ਪ੍ਰਦਾਨ ਕਰਨਾ ਹੈ। ਉਨ੍ਹਾਂ ਵੱਲੋਂ ਵਾਹਨ ਚਾਲਕਾਂ ਨੂੰ ਇਸ ਉਪਰਾਲੇ ਵਿੱਚ ਸ਼ਾਮਲ ਹੋਣ ਦੀ ਅਪੀਲ ਵੀ ਕੀਤੀ ਗਈ ਹੈ।

ਚੰਡੀਗੜ੍ਹ ਵਿੱਚ ਪਹਿਲਾਂ ਵੀ ਵੱਖ-ਵੱਖ ਮੌਕਿਆਂ ’ਤੇ ਲੋਕਾਂ ਵੱਲੋਂ ਲੰਗਰ ਅਤੇ ਸੇਵਾ ਦੇ ਉਪਰਾਲੇ ਕੀਤੇ ਜਾਂਦੇ ਰਹੇ ਹਨ, ਪਰ ਪੈਟਰੋਲ ਕੂਪਨ ਵੰਡਣ ਵਾਲਾ ਇਹ ਉਪਰਾਲਾ ਆਪਣੇ ਆਪ ਵਿੱਚ ਵੱਖਰਾ ਮੰਨਿਆ ਜਾ ਰਿਹਾ ਹੈ। 18 ਅਗਸਤ ਨੂੰ ਸੈਕਟਰ-7 ਅਤੇ ਸੈਕਟਰ-10 ਦੇ ਪੈਟਰੋਲ ਪੰਪਾਂ ਨੇੜੇ ਪੈਟਰੋਲ ਲੰਗਰ ਲਗਾਏ ਜਾਣ ਦੌਰਾਨ ਵਾਹਨ ਚਾਲਕਾਂ ਨੂੰ ਨਿਰਧਾਰਤ ਮੁੱਲ ਦੇ ਕੂਪਨ ਦਿੱਤੇ ਜਾਣਗੇ।