- ਪ੍ਰਸ਼ਾਸਨ ਦੀ ਅਣਦੇਖੀ ਤੇ ਸਿਆਸੀ ਖਹਿਬਾਜ਼ੀ ਵਿੱਚ ਸੁਤੰਤਰਤਾ ਸੰਗਰਾਮੀ ਅਜਮੇਰ ਸਿੰਘ ਖਿਆਲੀ ਵਾਲਾ ਨੂੰ ਵਿਸਾਰ ਦੇਣਾ ਮੰਦਭਾਗਾ – ਸੁਖਪਾਲ ਸਿੰਘ
ਗੋਨਿਆਣਾ (ਬਠਿੰਡਾ ) 21 ਅਗਸਤ (ਦੇਸ਼ ਕਲਿੱਕ ਬਿਊਰੋ): ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਆਗੂ ਸੁਖਪਾਲ ਸਿੰਘ ਖਿਆਲੀ ਵਾਲਾ ਨੇ ਪ੍ਰੈੱਸ ਬਿਆਨ ਜਾਰੀ ਕਰਦਿਆ ਦੱਸਿਆ ਕਿ ਆਜ਼ਾਦ ਹਿੰਦ ਫੌਜ ਦੇ ਦਲੇਰ ਸਿਪਾਹੀ ਸੁਤੰਤਰਤਾ ਸੰਗਰਾਮੀ ਅਜਮੇਰ ਸਿੰਘ ਖਿਆਲੀ ਵਾਲਾ ਨੇ ਆਜਾਦੀ ਸੰਗਰਾਮ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਇਆ ਹੈ।ਉਹਨਾਂ ਨੇ ਜੇਲਾਂ ਦੀਆਂ ਕਾਲ ਕੋਠੜੀਆਂ ਵਿੱਚ ਜਿੰਦਗੀ ਦਾ ਕੁਝ ਸਮਾ ਗੁਜਰਿਆ ਹੈ।ਖਿਆਲੀ ਵਾਲੇ ਪਿੰਡ ਲਈ ਇਹ ਮਾਣ ਵਾਲੀ ਗੱਲ ਹੈ।ਸੁਤੰਤਰਤਾ ਸੰਗਰਾਮੀ ਚੰਗੇ ਸਮਾਜ ਦੀ ਨੀਂਹ ਹੁੰਦੇ ਹਨ।ਅਜਮੇਰ ਸਿੰਘ ਜੀ ਨੇ ਆਪਣੇ ਨਿੱਜੀ ਹਿੱਤਾ ਤੋ ਉਪਰ ਉਠ ਕੇ ਆਜ਼ਾਦ ਭਾਰਤ ਲਈ ਸੰਘਰਸ਼ ਵਿਚ ਆਪਣਾ ਬਣਦਾ ਯੋਗਦਾਨ ਪਾਇਆ ।ਉਹ ਲੋਕਾਂ ਦੇ ਮਨਾਂ ਵਿੱਚ ਹਮੇਸ਼ਾ ਜਿਊਦੇ ਰਹਿਣੇ ਚਾਹੀਦੇ ਹਨ।
ਜਿਹੜੀਆਂ ਕੌਮਾਂ ਆਪਣੇ ਯੋਧਿਆਂ ਨੂੰ ਭੁੱਲ ਜਾਂਦੀਆਂ ਹਨ।ਉਹ ਦੁਨੀਆ ਦੇ ਨਕਸ਼ੇ ਤੋ ਮਿੱਟ ਜਾਦੀਆਂ ਹਨ।ਮਜ਼ਦੂਰ ਆਗੂ ਨੇ ਅੱਗੇ ਕਿਹਾਂ ਕਿ ਹਰ ਸਾਲ 15 ਅਗਸਤ ਨੂੰ ਸੁਤੰਤਰਤਾ ਸੰਗਰਾਮੀ ਅਜਮੇਰ ਸਿੰਘ ਨੂੰ ਜਿਲਾ ਪ੍ਰਸ਼ਾਸਨ ਵੱਲੋ ਤੇ ਪਿੰਡ ਦੀ ਪੰਚਾਇਤ ਵੱਲੋ ਉਹਨਾਂ ਦੀ ਯਾਦਗਾਰ ਉਪਰ ਤਿਰੰਗਾ ਝੰਡਾ ਲਹਿਰਾਇਆ ਜਾਦਾ ਹੈ।ਪਰ ਇਸ ਵਾਰ ਪ੍ਰਸ਼ਾਸਨ ਦੀ ਅਣਦੇਖੀ ਤੇ ਸਿਅਸੀ ਖਹਿਬਾਜ਼ੀ ਕਾਰਨ ਉਹਨਾਂ ਨੂੰ ਵਿਸਾਰ ਦਿੱਤਾ ਗਿਆ ਜਿਹੜਾ ਕਿ ਬਹੁਤ ਹੀ ਮੰਦਭਾਗਾ ਹੈ। ਸਾਨੂੰ ਸਾਰਿਆ ਨੂੰ ਪਾਰਟੀਬਾਜ਼ੀ ਤੋ ਉਪਰ ਉਠ ਕੇ ਉਹਨਾਂ ਨੂੰ ਸਨਮਾਨ ਦੇਣਾ ਚਾਹੀਦਾ ਹੈ ।ਮਜ਼ਦੂਰ ਆਗੂ ਨੇ ਮੰਗ ਕੀਤੀ ਕਿ ਸੁਤੰਤਰਤਾ ਸੰਗਰਾਮੀ ਅਜਮੇਰ ਸਿੰਘ ਨੂੰ ਬਣਦਾ ਸਨਮਾਨ ਦਿੱਤਾ ਜਾਵੇ।ਉਹਨਾਂ ਦੀ ਯਾਦਗਾਰ ਛੱਪੜ ਦੇ ਕਿਨਾਰੇ ਤੋ ਚੁੱਕਕੇ ਕਿਸੇ ਢੁੱਕਵੇ ਥਾਂ ਤੇ ਬਣਾਈ ਜਾਵੇ।





