India-Sri Lanka Test match: ਭਾਰਤ ਦੀਆਂ ਨਜ਼ਰਾਂ 2-0 ਦੀ ਜਿੱਤ ’ਤੇ, ਗਿੱਲ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਚੁਣੀ

Top Trending News ਕੌਮਾਂਤਰੀ ਖੇਡਾਂ ਰਾਸ਼ਟਰੀ

 

India-Sri Lanka Test match: ਭਾਰਤ ਦੀਆਂ ਨਜ਼ਰਾਂ 2-0 ਦੀ ਜਿੱਤ ’ਤੇ, ਗਿੱਲ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਚੁਣੀ

ਕੋਲੰਬੋ, 23 ਅਗਸਤ 2026: ਭਾਰਤ ਅਤੇ ਸ੍ਰੀਲੰਕਾ ਵਿਚਾਲੇ ਦੋ ਟੈਸਟ ਮੈਚਾਂ ਦੀ ਲੜੀ ਦਾ ਦੂਜਾ ਅਤੇ ਆਖਰੀ ਮੁਕਾਬਲਾ ਐਤਵਾਰ ਨੂੰ ਕੋਲੰਬੋ ਦੇ ਸਿੰਹਲੀਜ਼ ਸਪੋਰਟਸ ਕਲੱਬ ਮੈਦਾਨ ’ਚ ਸ਼ੁਰੂ ਹੋ ਗਿਆ। ਭਾਰਤੀ ਕਪਤਾਨ ਸ਼ੁਭਮਨ ਗਿੱਲ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ।

ਭਾਰਤੀ ਟੀਮ ਪਹਿਲਾ ਟੈਸਟ 165 ਦੌੜਾਂ ਨਾਲ ਜਿੱਤ ਕੇ ਦੋ ਮੈਚਾਂ ਦੀ ਲੜੀ ਵਿੱਚ 1-0 ਨਾਲ ਅੱਗੇ ਹੈ। ਹੁਣ ਟੀਮ ਦੀਆਂ ਨਜ਼ਰਾਂ ਕੋਲੰਬੋ ਟੈਸਟ ਜਿੱਤ ਕੇ ਲੜੀ ’ਚ 2-0 ਦੀ ਕਲੀਨ ਸਵੀਪ ਕਰਨ ’ਤੇ ਹਨ। ਪਹਿਲੇ ਟੈਸਟ ਵਿੱਚ ਭਾਰਤ ਲਈ ਦੇਵਦੱਤ ਪਡਿਕਲ, ਕੇ.ਐੱਲ. ਰਾਹੁਲ, ਰਿਸ਼ਭ ਪੰਤ ਅਤੇ ਖੱਬੇ ਹੱਥ ਦੇ ਸਪਿਨਰ ਮਾਨਵ ਸੁਥਾਰ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ।

ਭਾਰਤ ਨੇ ਦੂਜੇ ਟੈਸਟ ਲਈ ਇੱਕ ਬਦਲਾਅ ਕੀਤਾ ਹੈ। ਸਪਿਨਰ ਕੁਲਦੀਪ ਯਾਦਵ ਦੀ ਜਗ੍ਹਾ ਆਫ਼-ਸਪਿਨ ਆਲਰਾਊਂਡਰ ਸਰਾਂਸ਼ ਜੈਨ ਨੂੰ ਟੈਸਟ ਡੈਬਿਊ ਦਾ ਮੌਕਾ ਦਿੱਤਾ ਗਿਆ ਹੈ। ਕੁਲਦੀਪ ਇਨਫੈਕਸ਼ਨ ਕਾਰਨ ਚੋਣ ਲਈ ਉਪਲਬਧ ਨਹੀਂ ਸਨ।

ਦੂਜੇ ਪਾਸੇ ਸ੍ਰੀਲੰਕਾ ਲਈ ਇਹ ਮੁਕਾਬਲਾ ਕਰੋ ਜਾਂ ਮਰੋ ਵਾਲਾ ਹੈ। ਮੇਜ਼ਬਾਨ ਟੀਮ ਜਿੱਤ ਦਰਜ ਕਰਕੇ ਲੜੀ 1-1 ਨਾਲ ਬਰਾਬਰ ਕਰਨ ਦੀ ਕੋਸ਼ਿਸ਼ ਕਰੇਗੀ। ਸ੍ਰੀਲੰਕਾ ਨੂੰ ਕੁਝ ਅਹਿਮ ਖਿਡਾਰੀਆਂ ਦੀ ਗੈਰਹਾਜ਼ਰੀ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ।