- 30 ਅਗਸਤ ਨੂੰ ਜੰਗਲਾਤ ਮੰਤਰੀ ਦੀ ਰਿਹਾਇਸ਼ ਅੱਗੇ ਦਿੱਤਾ ਜਾਵੇਗਾ ਸੂਬਾ ਪੱਧਰੀ ਧਰਨਾ – ਡੈਮੋਕ੍ਰੇਟਿਕ ਜੰਗਲਾਤ ਮੁਲਾਜਮ ਯੂਨੀਅਨ ਪੰਜਾਬ
ਫ਼ਤਹਿਗੜ੍ਹ ਸਾਹਿਬ,25, ਅਗਸਤ (ਮਲਾਗਰ ਖਮਾਣੋ) ਡੈਮੋਕ੍ਰੇਟਿਕ ਜੰਗਲਾਤ ਮੁਲਾਜਮ ਯੂਨੀਅਨ ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਰਛਪਾਲ ਸਿੰਘ ਜੋਧਾ ਨਗਰੀ ਦੀ ਪ੍ਰਧਾਨਗੀ ਹੇਠ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਹੋਈ । ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਸੂਬਾ ਜਨਰਲ ਸਕੱਤਰ ਬਲਵੀਰ ਸਿੰਘ ਸਿਵਿਆ ਨੇ ਦੱਸਿਆ ਕਿ ਜੰਗਲਾਤ ਵਿਭਾਗ ਵਿੱਚ ਲੰਮੇ ਸਮੇਂ ਤੋਂ ਕੰਮ ਕਰਦੇ ਆ ਰਹੇ ਵਰਕਰਾਂ ਨੂੰ 16 ਮਈ ਦੀ ਪਾਲਿਸੀ ਅਨੁਸਾਰ ਕੁਝ ਵਰਕਰਾਂ ਦੇ ਰਿਕਾਰਡ ਵਿੱਚ ਤਰੁਟੀਆਂ ਅਫ਼ਸਰਸ਼ਾਹੀ ਵਲੋਂ ਰਿਕਾਰਡ ਵਿੱਚ ਗੈਪਦਰਜ ਕੀਤੇ ਗਏ ਹਨ। ਲੰਮੇ ਸਮੇਂ ਤੋਂ ਲਗਾਤਾਰ ਕੰਮ ਕਰਦੇ ਵਰਕਰ ਰੈਗੂਲਰ ਹੋਣ ਤੋਂ ਰਹਿ ਗਏ ਅਤੇ ਉਨ੍ਹਾਂ ਨੂੰ ਕੋਈ ਵਿੱਤੀ ਲਾਭ ਵੀ ਨਹੀਂ ਦਿੱਤਾ ਗਿਆ। ਜੰਗਲਾਤ ਮੰਤਰੀ ਨਾਲ ਕਈ ਵਾਰ ਪੈਨਲ ਮੀਟਿੰਗਾਂ ਕਰਨ ਤੇ ਵੀ ਕੋਈ ਵੀ ਹੱਲ ਨਹੀਂ ਕੀਤਾ ਗਿਆ ।
ਸਕਰੀਨਿੰਗ ਰਿਵਿਊ ਕਮੇਟੀ ਦੇ ਚੇਅਰਮੈਨ ਨਾਲ ਵੀ ਮੀਟਿੰਗਾਂ ਕੀਤੀਆਂ ਪਰ ਕਿਸੇ ਵੀ ਵਰਕਰ ਦੀ ਤਰੁਟੀ ਨੂੰ ਦੂਰ ਨਹੀ ਕੀਤਾ ਗਿਆ , ਸਗੋਂ ਵਿਭਾਗ ਦੇ ਕੈਬਨਿਟ ਮੰਤਰੀ ਅਤੇ ਸਕਰੀਨਿੰਗ ਕਮੇਟੀ ਦੇ ਅਧਿਕਾਰੀਆਂ ਵੱਲੋਂ ਟਾਲ ਪਟਰੋਲ ਦੀ ਨੀਤੀ ਹੀ ਅਪਣਾਈ ਜਾ ਰਹੀ ਹੈ ।ਇਸ ਮੌਕੇ ਕਿਹਾ ਕਿ ਜੋ ਪੰਜਾਬ ਸਰਕਾਰ ਨੇ 16 ਮਈ ਦੀ ਪਾਲਿਸੀ ਲਿਆਂਦੀ ਇਹ ਪਾਲਿਸੀ ਖੋਖਲੀ ਪਾਲਿਸੀ ਹੈ। ਇਸ ਪਾਲਿਸੀ ਨਾਲ ਰੈਗੂਲਰ ਕਰਨ ਦੇ ਨਾਮ ਤੇ ਮਜ਼ਦੂਰਾਂ ਅਤੇ ਲੋਕਾਂ ਨੂੰ ਗੁਮਰਾਹ ਕੀਤਾ ਗਿਆ ਹੈ ਰੈਗੂਲਰ ਕੀਤੇ ਗਏ ਵਰਕਰਾਂ ਨੂੰ ਤਨਖਾਹ 15000/ਮਾਸਿਕ ਦਿੱਤੀ ਜਾ ਰਹੀ ਹੈ ਅਤੇ ਹੋਰ ਵੀ ਕੋਈ ਵਿੱਤੀ ਲਾਭ ਨਹੀਂ ਦਿੱਤਾ ਜਾ ਰਿਹਾ। ਮੀਟਿੰਗ ਦੌਰਾਨ ਇਨ੍ਹਾਂ ਆਗੂਆਂ ਨੇ ਮੰਗ ਕੀਤੀ ਕਿ ਮਾਨਯੋਗ ਸੁਪਰੀਮ ਕੋਰਟ ਦੇ ਫੈਸਲੇ ਅਨੁਸਾਰ ਬਰਾਬਰ ਕੰਮ ਬਰਾਬਰ ਤਨਖਾਹ ਦੇਣਾ ਬਣਦਾ ਹੈ ਅਤੇ ਜਿਨਾਂ ਕਾਮਿਆਂ ਨੂੰ 2026 ਤੱਕ 10 ਸਾਲ ਪੂਰੇ ਹੋਣ ਤੇ ਜੋ ਸੀਨੀਆਰਤਾ ਸੂਚੀ ਤਿਆਰ ਕੀਤੀ ਗਈ ਹੈ ਉਸ ਵਿੱਚ ਬਹੁਤ ਜ਼ਿਆਦਾ ਤਰੁਟੀਆਂ ਹਨ ਅਤੇ ਤਰੁਟੀਆਂ ਨੂੰ ਦੂਰ ਕਰਨ ਉਪਰੰਤ ਚੈਅਰਮੈਨ ਅਤੇ ਮੈਂਬਰ ਦੇ ਹਸਤਾਖਰਾ ਨਾਲ ਜਾਰੀ ਕੀਤਾ ਜਾਵੇ ਅਤੇ ਇਸ ਦੀ ਇੱਕ ਕਾਪੀ ਜਥੇਬੰਦੀ ਨੂੰ ਦਿੱਤੀ ਜਾਵੇ । ਅਤੇ ਰੈਗੂਲਰ ਕੀਤੇ ਦਰਜਾ ਚਾਰ ਮੁਲਾਜ਼ਮਾਂ ਦੀ ਉਮਰ ਹੱਦ 58 ਸਾਲ ਦੀ ਬਜਾਏ 60ਸਾਲ ਕੀਤੀ ਜਾਵੇ ।
ਜਦ ਕਿ ਹਰੇਕ ਵਿਭਾਗ ਵਿੱਚ ਦਰਜਾ ਚਾਰ ਮੁਲਾਜ਼ਮਾਂ ਦੀ ਉਮਰ ਹੱਦ 60ਸਾਲ ਹੈ ਅਤੇ ਵਰਕਰਾਂ ਨੂੰ ਕ਼ਰੀਬ 4ਮਹੀਨੇ ਮਹੀਨੇ ਤੋਂ ਵੱਧ ਸਮਾਂ ਬੀਤ ਜਾਣ ਤੇ ਤਨਖਾਹਾਂ ਨਹੀਂ ਦਿਤੀਆਂ ਗਈਆਂ ।ਤਨਖਾਹਾਂ ਨਾ ਕਰਕੇ ਮਿਲਣ ਕਾਰਨ ਮੁਲਾਜ਼ਮਾਂ ਨੂੰ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਕੁਝ ਵਰਕਰਾਂ ਦੀ ਉਮਰ ਹੱਦ 58 ਸਾਲ ਹੋ ਜਾਣ ਤੇ ਉਹਨਾਂ ਨੂੰ ਰੈਗੂਲਰ ਨਹੀਂ ਕੀਤਾ ਗਿਆ ਅਤੇ ਕੁਝ ਵਰਕਰਾਂ ਦੀ ਉਮਰ ਹੱਦ 59 ਸਾਲ ਹੋਣ ਤੇ ਵੀ ਰੈਗੂਲਰ ਕੀਤਾ ਗਿਆ। ਜੰਗਲਾਤ ਵਿਭਾਗ ਦੋਹਰੇ ਮਾਪਦੰਡ ਅਪਣਾਉਣ ਦੀ ਨਿੰਦਾ ਕੀਤੀ ਗਈ 2004 ਤੋਂ ਪਹਿਲਾਂ ਨੋਕਰੀ ਤੇ ਆਏ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਦੇ ਘੇਰੇ ਵਿੱਚ ਲਿਆਂਦਾ ਜਾਵੇ 16/5/23 ਦੀ ਪਾਲਿਸੀ ਵਿਚ ਸੋਧ ਕਰਕੇ ਤਿੰਨ ਸਾਲ ਦੀ ਸੇਵਾ ਪੂਰੀ ਕਰ ਚੁੱਕੇ ਵਰਕਰਾਂ ਨੂੰ ਰੈਗੂਲਰ ਕੀਤਾ ਜਾਵੇ ਅਤੇ ਵਿਭਾਗ ਵਿੱਚ ਠੇਕੇਦਾਰੀ ਪ੍ਰਥਾ ਨੂੰ ਲਾਗੂ ਨਾ ਕੀਤਾ ਜਾਵੇ ਡਿਊਟੀ ਦੌਰਾਨ ਕੱਚੇ ਵਰਕਰ ਤੇ ਰੈਗੂਲਰ ਮੁਲਾਜਮ ਦੇ ਪਰਿਵਾਰ ਦੇ ਇਕ ਜੀਅ ਨੂੰ ਨੌਕਰੀ ਤੇ ਪੂਰੇ ਵਿੱਤੀ ਲਾਭ ਦਿੱਤੇ ਜਾਣ ਸੀਨੀਆਰਤਾ ਸੂਚੀ ਨੂੰ 2026ਤੱਕ ਤਿਆਰ ਕਰਕੇ ਤਿੰਨ ਸਾਲ ਦੀ ਸੈਵਾ ਪੂਰੀ ਕਰ ਚੁੱਕੇ ਵਰਕਰਾਂ ਨੂੰ ਰੈਗੂਲਰ ਕੀਤਾ ਜਾਵੇ ਅਤੇ ਸੀਨੀਆਰਤਾ ਸੂਚੀ ਨੂੰ ਤਿਆਰ ਕਰਦੇ ਸਮੇਂ ਐਤਵਾਰ ਦੇ ਦਿਨਾਂ ਨੂੰ ਗਿਣਿਆ ਜਾਵੇ ਤਾਂ ਵਰਕਰਾਂ ਦੇ ਰਿਕਾਰਡ ਵਿੱਚ ਤਰੁਟੀ ਨਾ ਰਹਿ ਜਾਵੇ ਅਤੇ ਹਰੇਕ ਸਾਲ ਵਿੱਚ 240ਦਿਨਾ ਦੀ ਬਜਾਏ 10 ਸਾਲਾ ਵਿੱਚ 2400 ਦਿਨਾਂ ਦੀ ਗਿਣਤੀ ਕੀਤੀ ਜਾਵੇ।
ਮੀਟਿੰਗ ਵਿੱਚ ਫੈਸਲਾ ਕੀਤਾ ਕਿ ਜੇਕਰ ਪੰਜਾਬ ਸਰਕਾਰ ਨੇ ਜੰਗਲਾਤ ਵਿਭਾਗ ਦੇ ਕਾਮਿਆਂ ਦੀਆਂ ਮੰਗਾਂ ਦਾ ਨਿਪਟਾਰਾ ਨਾ ਕੀਤਾ ਤਾਂ 30 ਅਗਸਤ ਨੂੰ ਜੰਗਲਾਤ ਵਿਭਾਗ ਦੇ ਕੈਬਨਿਟ ਮੰਤਰੀ ਦੀ ਰਿਹਾਇਸ਼ ਅੱਗੇ ਸੂਬਾ ਪੱਧਰੀ ਧਰਨਾ ਦਿੱਤਾ ਜਾਵੇਗਾ। ਜਿਸ ਦੀ ਜਿੰਮੇਵਾਰੀ ਕੈਬਨਿਟ ਮੰਤਰੀ ਦੀ ਹੋਵੇਗੀ। ਇਸ ਮੌਕੇ , ਬਲਵੀਰ ਸਿੰਘ ਗਿੱਲ ਗੁਰਪ੍ਰੀਤ ਸਿੰਘ ਮੋਗਾ ਸ਼ਿਵ ਦਿਆਲ ਮੁਕੇਰੀਆ ਜਗੀਰ ਸਿੰਘ ਦਸੂਹਾ ਬਲਜਿੰਦਰ ਸਿੰਘ ਮਿੰਟੂ ਬਲਕਾਰ ਸਿੰਘ ਭਖੜਾ, ਗੁਰਵਿੰਦਰ ਸਿੰਘ ਮਚਾਕੀ ਹਰਿੰਦਰ ਕੁਮਾਰ ਐਮਾ ਤੇ ਦਵਿੰਦਰ ਸਿੰਘ ਕਾਦੀਆਂ ਜਤਿੰਦਰ ਸਿੰਘ ਮਲੋਟ ਬਲਵਿੰਦਰ ਸਿੰਘ ਗੰਡੀਵਿੰਡ ਸੁਖਾ ਸਿੰਘ ਲੋਹਗੜ ਆਦਿ ਆਗੂ ਤੇ ਵਰਕਰ ਹਾਜਰ ਸਨ।





