2027 ਦੀ ਜਨਗਣਨਾ ’ਚ ਇਨ੍ਹਾਂ ਲੋਕਾਂ ਦਾ ਨਹੀਂ ਇਕੱਠਾ ਕੀਤਾ ਜਾਵੇਗਾ ਡਾਟਾ

Top Trending News ਦਿੱਲੀ ਰਾਸ਼ਟਰੀ

 

2027 ਦੀ ਜਨਗਣਨਾ ’ਚ ਇਨ੍ਹਾਂ ਲੋਕਾਂ ਦਾ ਨਹੀਂ ਇਕੱਠਾ ਕੀਤਾ ਜਾਵੇਗਾ ਡਾਟਾ

ਨਵੀਂ ਦਿੱਲੀ 26 ਅਗਸਤ 2026

ਭਾਰਤ ਵਿੱਚ ਸਾਲ 2027 ਦੌਰਾਨ ਹੋਣ ਵਾਲੀ ਜਨਗਣਨਾ ਵਿੱਚ ਪਹਿਲੀ ਵਾਰ ਭਿਖਾਰੀਆਂ ਅਤੇ ਬੇਘਰ ਲੋਕਾਂ ਦਾ ਵੱਖਰਾ ਅੰਕੜਾ ਇਕੱਠਾ ਨਹੀਂ ਕੀਤਾ ਜਾਵੇਗਾ। ਕੇਂਦਰ ਸਰਕਾਰ ਵੱਲੋਂ ਇਸ ਸਬੰਧੀ ਅਧਿਸੂਚਨਾ ਜਾਰੀ ਕਰ ਦਿੱਤੀ ਗਈ ਹੈ। ਜਨਗਣਨਾ ਲਈ ਤਿਆਰ ਕੀਤੇ ਗਏ ਪ੍ਰਸ਼ਨਾਵਲੀ ਪੱਤਰ ਵਿੱਚੋਂ ਭਿਖਾਰੀਆਂ ਅਤੇ ਬੇਘਰ ਲੋਕਾਂ ਦੀ ਸ਼੍ਰੇਣੀ ਹਟਾ ਦਿੱਤੀ ਗਈ ਹੈ।

ਇਸ ਫ਼ੈਸਲੇ ਦਾ ਮੁੱਖ ਕਾਰਨ 2011 ਦੀ ਪਿਛਲੀ ਜਨਗਣਨਾ ਦੌਰਾਨ ਇਸ ਸ਼੍ਰੇਣੀ ਨਾਲ ਸਬੰਧਤ ਮਿਲੇ ਬਹੁਤ ਘੱਟ ਅੰਕੜੇ ਦੱਸੇ ਜਾ ਰਹੇ ਹਨ। 2011 ਵਿੱਚ ਸਿਰਫ਼ ਲਗਭਗ 3.8 ਲੱਖ ਲੋਕਾਂ ਨੇ ਆਪਣੇ ਆਪ ਨੂੰ ਭਿਖਾਰੀ ਜਾਂ ਬੇਘਰ ਵਜੋਂ ਦਰਜ ਕਰਵਾਇਆ ਸੀ। ਸਰਕਾਰ ਦਾ ਮੰਨਣਾ ਹੈ ਕਿ ਇਹ ਅੰਕੜਾ ਇਸ ਵਰਗ ਦੀ ਅਸਲ ਗਿਣਤੀ ਨੂੰ ਸਹੀ ਢੰਗ ਨਾਲ ਦਰਸਾਉਣ ਲਈ ਕਾਫ਼ੀ ਨਹੀਂ ਸੀ।

ਇਸ ਕਾਰਨ 2027 ਦੀ ਜਨਗਣਨਾ ਵਿੱਚ ਇਸ ਸ਼੍ਰੇਣੀ ਲਈ ਵੱਖਰੇ ਤੌਰ ’ਤੇ ਜਾਣਕਾਰੀ ਇਕੱਠੀ ਕਰਨ ਦੀ ਪ੍ਰਕਿਰਿਆ ਨਹੀਂ ਹੋਵੇਗੀ। ਨਵੇਂ ਪ੍ਰਬੰਧ ਤਹਿਤ ਭਿਖਾਰੀਆਂ ਅਤੇ ਬੇਘਰ ਲੋਕਾਂ ਦੇ ਅੰਕੜੇ ਜਨਗਣਨਾ ਦੇ ਰਿਕਾਰਡ ਵਿੱਚ ਵੱਖਰੀ ਸ਼੍ਰੇਣੀ ਵਜੋਂ ਦਰਜ ਨਹੀਂ ਕੀਤੇ ਜਾਣਗੇ। ਸਰਕਾਰ ਦੇ ਇਸ ਫ਼ੈਸਲੇ ਨਾਲ ਦੇਸ਼ ਵਿੱਚ ਬੇਘਰ ਅਤੇ ਭਿਖਾਰੀ ਵਰਗ ਦੀ ਅਸਲ ਗਿਣਤੀ ਸਬੰਧੀ ਸਰਕਾਰੀ ਅੰਕੜਿਆਂ ਦੀ ਉਪਲਬਧਤਾ ’ਤੇ ਵੀ ਅਸਰ ਪੈ ਸਕਦਾ ਹੈ।