ਯੂਕਰੇਨ-ਪੋਲੈਂਡ ਸੀਮਾ ਨੇੜੇ ਰੂਸੀ ਡਰੋਨ ਹਮਲਾ, ਵਿਦੇਸ਼ੀ ਲੀਡਰਾਂ ਦੀ ਟ੍ਰੇਨ ਬਾਲ-ਬਾਲ ਬਚੀ

Top Trending News ਕੌਮਾਂਤਰੀ

 

ਯੂਕਰੇਨ-ਪੋਲੈਂਡ ਸੀਮਾ ਨੇੜੇ ਰੂਸੀ ਡਰੋਨ ਹਮਲਾ, ਵਿਦੇਸ਼ੀ ਲੀਡਰਾਂ ਦੀ ਟ੍ਰੇਨ ਬਾਲ-ਬਾਲ ਬਚੀ

ਨਵੀਂ ਦਿੱਲੀ 14 ਸਤੰਬਰ 2026

ਯੂਕਰੇਨ ਦੇ ਸਰਕਾਰੀ ਰੇਲ ਸੰਚਾਲਕ ਮੁਤਾਬਕ ਐਤਵਾਰ ਨੂੰ ਰੂਸ ਦੇ ਇੱਕ ਡਰੋਨ ਨੇ ਯੂਕਰੇਨ-ਪੋਲੈਂਡ ਸੀਮਾ ਦੇ ਨੇੜੇ ਇੱਕ ਰੇਲਵੇ ਸਟੇਸ਼ਨ ਨੂੰ ਨਿਸ਼ਾਨਾ ਬਣਾਇਆ। ਇਹ ਹਮਲਾ ਉਸ ਸਮੇਂ ਹੋਇਆ ਜਦੋਂ ਕੁਝ ਹੀ ਦੇਰ ਪਹਿਲਾਂ ਬ੍ਰਿਟੇਨ ਅਤੇ ਸਵੀਡਨ ਦੇ ਸਾਬਕਾ ਪ੍ਰਧਾਨ ਮੰਤਰੀਆਂ ਸਮੇਤ ਕਈ ਸੀਨੀਅਰ ਵਿਦੇਸ਼ੀ ਅਧਿਕਾਰੀ ਉੱਥੋਂ ਲੰਘ ਚੁੱਕੇ ਸਨ।

ਰੇਲ ਸੰਚਾਲਕ ਅਨੁਸਾਰ ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜਾਨਸਨ, ਸਵੀਡਨ ਦੇ ਸਾਬਕਾ ਪ੍ਰਧਾਨ ਮੰਤਰੀ ਕਾਰਲ ਬਿਲਟ ਅਤੇ ਯੂਰਪੀਅਨ ਯੂਨੀਅਨ ਦੇ ਕਈ ਦੇਸ਼ਾਂ ਦੇ ਸੁਰੱਖਿਆ ਸਲਾਹਕਾਰਾਂ ਨੂੰ ਲੈ ਕੇ ਜਾ ਰਹੀ ਇੱਕ ਕੂਟਨੀਤਕ ਟ੍ਰੇਨ ਨੇ ਜਾਣਬੁੱਝ ਕੇ ਯਾਹੋਦੀਨ ਸਟੇਸ਼ਨ ਤੋਂ ਨਿਰਧਾਰਿਤ ਸਮੇਂ ਤੋਂ ਪਹਿਲਾਂ ਰਵਾਨਾ ਹੋ ਗਈ ਸੀ। ਇਹ ਵਿਦੇਸ਼ੀ ਅਧਿਕਾਰੀ ਕੀਵ ਵਿੱਚ ਹੋਈ ਇੱਕ ਸੁਰੱਖਿਆ ਕਾਨਫਰੰਸ ਤੋਂ ਵਾਪਸ ਪਰਤ ਰਹੇ ਸਨ।

ਇਸ ਘਟਨਾ ਨੇ ਯੂਕਰੇਨ ਵਿੱਚ ਵਧ ਰਹੀ ਸੁਰੱਖਿਆ ਚਿੰਤਾ ਨੂੰ ਹੋਰ ਗਹਿਰਾ ਕਰ ਦਿੱਤਾ ਹੈ। ਰੂਸ ਵੱਲੋਂ ਲਗਾਤਾਰ ਡਰੋਨ ਅਤੇ ਮਿਜ਼ਾਈਲ ਹਮਲੇ ਕੀਤੇ ਜਾ ਰਹੇ ਹਨ, ਜਿਨ੍ਹਾਂ ਦਾ ਨਿਸ਼ਾਨਾ ਰੇਲਵੇ ਸਟੇਸ਼ਨ, ਬਿਜਲੀ ਸਪਲਾਈ ਅਤੇ ਹੋਰ ਨਾਗਰਿਕ ਢਾਂਚਾ ਬਣ ਰਿਹਾ ਹੈ। ਯੂਕਰੇਨੀ ਅਧਿਕਾਰੀਆਂ ਨੇ ਇਸ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ ਅਤੇ ਅੰਤਰਰਾਸ਼ਟਰੀ ਭਾਈਚਾਰੇ ਤੋਂ ਵੱਧ ਸਹਾਇਤਾ ਦੀ ਮੰਗ ਕੀਤੀ ਹੈ। ਫਿਲਹਾਲ ਇਸ ਹਮਲੇ ਵਿੱਚ ਕਿਸੇ ਜਾਨੀ ਨੁਕਸਾਨ ਦੀ ਜਾਣਕਾਰੀ ਨਹੀਂ ਮਿਲੀ ਹੈ।