ਵੱਡੀ ਖ਼ਬਰ: ਜਹਾਜ਼ ਕ੍ਰੈਸ਼ ਹੋਣ ਕਾਰਨ 17 ਲੋਕਾਂ ਦੀ ਮੌਤ; ਮਰਨ ਵਾਲਿਆਂ ‘ਚ ਕਈ ਫੌਜੀ ਅਧਿਕਾਰੀ ਵੀ ਸ਼ਾਮਲ
ਕਿਨਸ਼ਾਸਾ 26 ਸਤੰਬਰ 2026
ਅਫਰੀਕੀ ਦੇਸ਼ ਡੈਮੋਕ੍ਰੈਟਿਕ ਰਿਪਬਲਿਕ ਆਫ ਕਾਂਗੋ (DRC) ਦੇ ਕਵਾਂਗੋ ਸੂਬੇ ਦੇ ਕੇਂਗੇ ਸ਼ਹਿਰ ਨੇੜੇ ਇੱਕ ਜਹਾਜ਼ ਹਾਦਸੇ ਵਿੱਚ ਮੌਤਾਂ ਦੀ ਗਿਣਤੀ ਨੂੰ ਲੈ ਕੇ ਵੱਖ-ਵੱਖ ਰਿਪੋਰਟਾਂ ਸਾਹਮਣੇ ਆਈਆਂ ਹਨ। ਸ਼ੁਰੂਆਤੀ ਤੌਰ ’ਤੇ 13 ਲੋਕਾਂ ਦੀ ਮੌਤ ਦੀ ਜਾਣਕਾਰੀ ਦਿੱਤੀ ਗਈ ਸੀ, ਜਦਕਿ ਬਾਅਦ ਵਿੱਚ ਸਥਾਨਕ ਅਧਿਕਾਰੀਆਂ ਨੇ ਮਰਨ ਵਾਲਿਆਂ ਦੀ ਗਿਣਤੀ 17 ਦੱਸੀ। ਇਨ੍ਹਾਂ ਵਿੱਚ ਫੌਜੀ ਕਰਮਚਾਰੀ ਅਤੇ ਨਾਗਰਿਕ ਸ਼ਾਮਲ ਹਨ।
ਜਾਣਕਾਰੀ ਮੁਤਾਬਕ ਜਹਾਜ਼ ਕਿਕਵਿਟ ਤੋਂ ਰਾਜਧਾਨੀ ਕਿਨਸ਼ਾਸਾ ਵੱਲ ਜਾ ਰਿਹਾ ਸੀ। ਉਡਾਣ ਦੌਰਾਨ ਤਕਨੀਕੀ ਸਮੱਸਿਆ ਆਉਣ ਤੋਂ ਬਾਅਦ ਪਾਇਲਟ ਨੇ ਕੇਂਗੇ ਵਿੱਚ ਉਤਰਨ ਲਈ ਥਾਂ ਲੱਭਣ ਦੀ ਕੋਸ਼ਿਸ਼ ਕੀਤੀ। ਕੇਂਗੇ ਵਿੱਚ ਹਵਾਈ ਪੱਟੀ ਨਾ ਹੋਣ ਕਾਰਨ ਜਹਾਜ਼ ਨੇ ਸ਼ਹਿਰ ਦੇ ਉੱਪਰ ਕਈ ਚੱਕਰ ਲਗਾਏ ਅਤੇ ਆਖ਼ਰਕਾਰ ਇੱਕ ਰਿਹਾਇਸ਼ੀ ਇਲਾਕੇ ਵਿੱਚ ਜਾ ਡਿੱਗਿਆ।
ਰਿਪੋਰਟਾਂ ਮੁਤਾਬਕ ਹਾਦਸੇ ਵਿੱਚ ਫੌਜ ਦੇ ਸੀਨੀਅਰ ਅਧਿਕਾਰੀ ਵੀ ਮਾਰੇ ਗਏ ਹਨ। ਕਾਂਗੋ ਸਰਕਾਰ ਵੱਲੋਂ ਹਾਦਸੇ ਦੀ ਜਾਂਚ ਦੇ ਹੁਕਮ ਦਿੱਤੇ ਗਏ ਹਨ ਅਤੇ ਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਮਾਹਿਰਾਂ ਦੀ ਟੀਮ ਭੇਜੀ ਜਾ ਰਹੀ ਹੈ। ਅਧਿਕਾਰੀਆਂ ਅਨੁਸਾਰ ਹਾਦਸੇ ਦੀ ਸਹੀ ਵਜ੍ਹਾ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਸਪੱਸ਼ਟ ਹੋਵੇਗੀ।







