ਜਸ਼ਨ -ਏ-ਇਨਕਲਾਬ ਪ੍ਰੋਗਰਾਮ ਵਿੱਚ ਲੱਚਰਤਾ ਪਰੋਸਣ ਦੀ ਨਿਖੇਧੀ

Top Trending News ਪੰਜਾਬ

ਜਸ਼ਨ -ਏ-ਇਨਕਲਾਬ ਪ੍ਰੋਗਰਾਮ ਵਿੱਚ ਲੱਚਰਤਾ ਪਰੋਸਣ ਦੀ ਨਿਖੇਧੀ

ਸੰਗਰੂਰ, 2 ਅਕਤੂਬਰ – ਇਨਕਲਾਬੀ ਵਿਰਾਸਤ ਪ੍ਰਚਾਰ ਮੰਚ ਪੰਜਾਬ ਵੱਲੋਂ ਸਰਕਾਰ ਵੱਲੋਂ ਭਗਤ ਸਿੰਘ ਦੇ ਜਨਮ ਦਿਹਾੜੇ ‘ਤੇ ਲੁਧਿਆਣੇ ਵਿੱਚ ਕਰਵਾਏ ਗਏ ਜਸ਼ਨ -ਏ-ਇਨਕਲਾਬ ਪ੍ਰੋਗਰਾਮ ਵਿੱਚ ਲੱਚਰਤਾ ਭਰੇ ਗੀਤ ਸਟੇਜ ਤੋਂ ਪੇਸ਼ ਕੀਤੇ ਜਾਣ ਦੀ ਨਿਖੇਧੀ ਕੀਤੀ ਹੈ।

ਮੰਚ ਦੇ ਸੂਬਾ ਪ੍ਰਧਾਨ ਬਲਬੀਰ ਲੌਂਗੋਵਾਲ ਤੇ ਜਨਰਲ ਸਕੱਤਰ ਪ੍ਰਸਿੱਧ ਇਤਿਹਾਸਕਾਰ ਰਾਕੇਸ਼ ਕੁਮਾਰ ਨੇ ਕਿਹਾ ਕਿ ਭਗਤ ਸਿੰਘ ਨੇ ਆਪਣੀ ਅਨਮੋਲ ਜ਼ਿੰਦਗੀ ਦੇਸ਼ ਦੀ ਅਜ਼ਾਦੀ ਲਈ ਕੁਰਬਾਨ ਕੀਤੀ ਸੀ ਤੇ ਉਹ ਬਹੁਤ ਉੱਚੀ ਸੁੱਚੀ ਸੋਚ ਦਾ ਮਾਲਕ ਸੀ। ਇਸ ਲਈ ਉਸ ਦੇ ਜਨਮ ਦਿਹਾੜੇ ‘ਤੇ ਉਸ ਦੀ ਸੋਚ ਨੂੰ ਪ੍ਰਣਾਏ ਗੀਤ ਹੋਣੇ ਚਾਹੀਦੇ ਸੀ। ਸਟੇਜ ਤੋਂ ਲੱਚਰ ਗੀਤਾਂ ਦੀ ਪੇਸ਼ਕਾਰੀ ਸ਼ਹੀਦ ਦਾ ਅਪਮਾਨ ਹੈ। ਸ਼ਹੀਦਾਂ ਦੇ ਜਨਮ ਦਿਨ ਮਨਾਉਣ ਦਾ ਪ੍ਰੋਗਰਾਮ ਕੋਈ ਮੰਨੋਰੰਜਨ ਨਹੀਂ ਬਲਕਿ ਉਹਨਾਂ ਦੀ ਕੁਰਬਾਨੀ ਨੂੰ ਸਿਜਦਾ ਕਰਨਾ ਹੁੰਦਾ ਹੈ।

ਮੰਚ ਦੇ ਮੀਤ ਪ੍ਰਧਾਨ ਜੁਝਾਰ ਲੌਂਗੋਵਾਲ,ਵਿੱਤ ਸਕੱਤਰ ਲਾਭ ਸਿੰਘ ਛਾਜਲਾ, ਪ੍ਰੈੱਸ ਸਕੱਤਰ ਜਸਬੀਰ ਨਮੋਲ ਤੇ ਸੀਨੀਅਰ ਆਗੂ ਪਵਨ ਸ਼ਰਮਾ,ਸੁਰਿੰਦਰ ਉੱਪਲੀ, ਦਰਸ਼ਨ ਸਿੰਘ, ਡਾਕਟਰ ਦਰਸ਼ਨ ਖੇੜੀ,ਡਾ. ਹਰਭਗਵਾਨ ਬਰਨਾਲਾ,ਵਕੀਲ ਰਾਜੀਵ ਲੋਹਟਬੱਦੀ, ਸੁਖਜਿੰਦਰ ਸਿੰਘ, ਗੁਰਚਰਨ ਖੋਖਰ ਹਰ ਭਗਵਾਨ ਗੁਰਨੇ , ਪ੍ਰੇਮ ਸਰੂਪ ,ਚਮਕੌਰ ਮਹਿਲਾਂ, ਨਿਰਭੇ ਸੰਗਰੂਰ, ਗੁਰਦੀਪ ਲਹਿਰਾ, ਰਾਮਪਾਲ ਸ਼ਰਮਾ,ਹਰਗੋਬਿੰਦ ਸ਼ੇਰਪੁਰ ਜਗਦੇਵ ਸ਼ਰਮਾ ,ਭੀਮਰਾਜ ,ਤਾਰਾ ਸਿੰਘ ਨੇ ਕਿਹਾ ਕਿ

ਸਰਕਾਰ ਵੱਲੋਂ ਭਗਤ ਸਿੰਘ ਦਾ ਜਨਮ ਮਨਾਉਣਾ ਇੱਕ ਮਹਿਜ ਇੱਕ ਖੇਖਣ ਸਾਬਿਤ ਹੋ ਰਿਹਾ ਹੈ ਜਦੋਂ ਕਿ ਲੋਕ ਲੰਮੇ ਸਮੇਂ ਤੋਂ ਮੰਗ ਕਰ ਰਹੇ ਹਨ ਕਿ ਭਗਤ ਸਿੰਘ ਤੇ ਉਸ ਦੇ ਕ੍ਰਾਂਤੀਕਾਰੀ ਸਾਥੀਆਂ ਦੇ ਫਿਰੋਜਪੁਰ ਦੇ ਤੂੜੀ ਬਾਜ਼ਾਰ ਵਿੱਚ ਗੁਪਤ ਟਿਕਾਣੇ ਨੂੰ ਮਿਊਜ਼ੀਅਮ ਤੇ ਲਾਇਬਰੇਰੀ ਵਿੱਚ ਬਦਲਿਆ ਜਾਵੇ ਪਰ ਸਰਕਾਰ ਉਸ ਵੱਲ ਕੋਈ ਧਿਆਨ ਨਹੀਂ ਦੇ ਰਹੀ।