- ਭਾਰਤੀ ਮਹਿਲਾ ਹਾਕੀ ਟੀਮ ਨੇ 44 ਸਾਲ ਬਾਅਦ ਜਿੱਤਿਆ ਏਸ਼ਿਆਈ ਖੇਡਾਂ ‘ਚ ਸੋਨ ਤਮਗਾ
- ਫਾਈਨਲ ’ਚ ਚੀਨ ਨੂੰ 1-0 ਨਾਲ ਹਰਾਇਆ
- ਲਾਲਰੇਮਸਿਆਮੀ ਨੇ ਕੀਤਾ ਫੈਸਲਾਕੁੰਨ ਗੋਲ
- ਲਾਸ ਏਂਜਲਸ ਓਲੰਪਿਕ 2028 ਲਈ ਵੀ ਕੁਆਲੀਫਾਈ
ਚੰਡੀਗੜ੍ਹ, 2 ਅਕਤੂਬਰ (ਦੇਸ਼ ਕਲਿੱਕ ਬਿਊਰੋ): ਭਾਰਤੀ ਮਹਿਲਾ ਹਾਕੀ ਟੀਮ ਨੇ ਏਸ਼ਿਆਈ ਖੇਡਾਂ ਵਿੱਚ 44 ਸਾਲ ਬਾਅਦ ਸੋਨ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਸ਼ੁੱਕਰਵਾਰ ਨੂੰ ਖੇਡੇ ਗਏ ਫਾਈਨਲ ਵਿੱਚ ਭਾਰਤ ਨੇ ਚੀਨ ਨੂੰ 1-0 ਨਾਲ ਹਰਾ ਕੇ ਖਿਤਾਬ ਆਪਣੇ ਨਾਂ ਕੀਤਾ। ਭਾਰਤ ਵੱਲੋਂ ਲਾਲਰੇਮਸਿਆਮੀ ਨੇ ਇਕਲੌਤਾ ਅਤੇ ਫੈਸਲਾਕੁੰਨ ਗੋਲ ਕੀਤਾ।
ਮੈਚ ਦੇ ਪਹਿਲੇ ਅੱਧ ਵਿੱਚ ਗੋਲਕੀਪਰ ਸਵਿਤਾ ਪੂਨੀਆ ਨੇ ਚੀਨ ਦੇ ਪੈਨਲਟੀ ਸਟ੍ਰੋਕ ਨੂੰ ਰੋਕ ਕੇ ਭਾਰਤ ਦੀ ਬੜ੍ਹਤ ਬਰਕਰਾਰ ਰੱਖੀ। ਟੀਮ ਦੀ ਇਸ ਜਿੱਤ ਨਾਲ ਭਾਰਤ ਨੇ ਲਾਸ ਏਂਜਲਸ ਓਲੰਪਿਕ 2028 ਲਈ ਵੀ ਸਿੱਧਾ ਕੁਆਲੀਫਾਈ ਕਰ ਲਿਆ ਹੈ।
ਭਾਰਤੀ ਮਹਿਲਾ ਹਾਕੀ ਟੀਮ ਨੇ ਇਸ ਤੋਂ ਪਹਿਲਾਂ 1982 ਵਿੱਚ ਦੱਖਣੀ ਕੋਰੀਆ ਨੂੰ ਹਰਾ ਕੇ ਸੋਨ ਤਮਗਾ ਜਿੱਤਿਆ ਸੀ। ਹੁਣ 44 ਸਾਲ ਬਾਅਦ ਟੀਮ ਨੇ ਮੁੜ ਇਹ ਉਪਲਬਧੀ ਹਾਸਲ ਕੀਤੀ ਹੈ।
ਇਸ ਸੋਨ ਤਮਗੇ ਨਾਲ ਭਾਰਤ ਦੇ ਏਸ਼ਿਆਈ ਖੇਡਾਂ ਵਿੱਚ ਕੁੱਲ ਸੋਨ ਤਮਗਿਆਂ ਦੀ ਗਿਣਤੀ 16 ਹੋ ਗਈ ਹੈ। ਭਾਰਤ ਤਮਗਾ ਸੂਚੀ ਵਿੱਚ ਪੰਜਵੇਂ ਸਥਾਨ ’ਤੇ ਹੈ।







