ਸਾਵਧਾਨ! ਨੇਸਲੇ ਦੇ ‘ਲੋ-ਫੈਟ ਡੇਅਰੀ ਵ੍ਹਾਈਟਨਰ’ ਦਾ ਨਮੂਨਾ ਫੇਲ੍ਹ

Top Trending News ਰਾਸ਼ਟਰੀ

 

ਸਾਵਧਾਨ! ਨੇਸਲੇ ਦੇ ‘ਲੋ-ਫੈਟ ਡੇਅਰੀ ਵ੍ਹਾਈਟਨਰ’ ਦਾ ਨਮੂਨਾ ਫੇਲ੍ਹ

ਨਵੀਂ ਦਿੱਲੀ 4 ਅਕਤੂਬਰ 2026

ਰਾਸ਼ਟਰੀ ਰਾਜਧਾਨੀ ਨਵੀਂ ਦਿੱਲੀ ਦੇ ਕਨਾਟ ਪਲੇਸ ਸਥਿਤ ਦਿ ਲਲਿਤ ਹੋਟਲ ਤੋਂ ਲਏ ਗਏ ਨੇਸਲੇ ਇੰਡੀਆ ਦੇ ‘ਲੋ-ਫੈਟ ਡੇਅਰੀ ਵ੍ਹਾਈਟਨਰ’ ਦੇ ਇੱਕ ਨਮੂਨੇ ਨੂੰ ਅਸੁਰੱਖਿਅਤ ਅਤੇ ਨਿਰਧਾਰਤ ਮਾਪਦੰਡਾਂ ਦੇ ਅਨੁਕੂਲ ਨਾ ਹੋਣ ਦੀ ਗੱਲ ਸਾਹਮਣੇ ਆਈ ਹੈ। ਇਹ ਜਾਣਕਾਰੀ ਭਾਰਤੀ ਖੁਰਾਕ ਸੁਰੱਖਿਆ ਅਤੇ ਮਿਆਰ ਅਥਾਰਟੀ (FSSAI) ਵੱਲੋਂ ਸਾਂਝੀ ਕੀਤੀ ਗਈ ਹੈ।

ਖੁਰਾਕ ਰੈਗੂਲੇਟਰ ਨੇ ਸੋਸ਼ਲ ਮੀਡੀਆ ਰਾਹੀਂ ਦੱਸਿਆ ਕਿ ਇਹ ਨਮੂਨਾ ਕਨਾਟ ਪਲੇਸ ਸਥਿਤ ਭਾਰਤ ਹੋਟਲਜ਼ ਲਿਮਟਿਡ (ਦ ਲਲਿਤ) ਦੇ ਪਰਿਸਰ ਤੋਂ ਲਿਆ ਗਿਆ ਸੀ। ਜਾਂਚ ਤੋਂ ਬਾਅਦ ਨਮੂਨੇ ਨੂੰ ਸੁਰੱਖਿਆ ਅਤੇ ਨਿਰਧਾਰਤ ਮਾਪਦੰਡਾਂ ਦੇ ਪੱਖੋਂ ਅਨੁਕੂਲ ਨਹੀਂ ਪਾਇਆ ਗਿਆ।

ਹਾਲਾਂਕਿ, ਇਸ ਮਾਮਲੇ ’ਤੇ ਨੇਸਲੇ ਇੰਡੀਆ ਨੇ ਆਪਣਾ ਪੱਖ ਰੱਖਦਿਆਂ ਕਿਹਾ ਹੈ ਕਿ ਉਸ ਦਾ ‘ਲੋ-ਫੈਟ ਡੇਅਰੀ ਵ੍ਹਾਈਟਨਰ’ ਖਪਤ ਲਈ ਸੁਰੱਖਿਅਤ ਹੈ। ਕੰਪਨੀ ਨੇ ਦਾਅਵਾ ਕੀਤਾ ਕਿ ਉਤਪਾਦ ਸਾਰੀਆਂ ਲਾਗੂ ਰੈਗੂਲੇਟਰੀ ਜ਼ਰੂਰਤਾਂ ਦੀ ਪਾਲਣਾ ਕਰਦਾ ਹੈ।

FSSAI ਵੱਲੋਂ ਨਮੂਨੇ ਦੀ ਜਾਂਚ ਦੇ ਨਤੀਜੇ ਸਾਹਮਣੇ ਆਉਣ ਤੋਂ ਬਾਅਦ ਇਹ ਮਾਮਲਾ ਚਰਚਾ ਵਿੱਚ ਆ ਗਿਆ ਹੈ। फिलਹਾਲ, ਰੈਗੂਲੇਟਰ ਦੀ ਰਿਪੋਰਟ ਅਤੇ ਕੰਪਨੀ ਦੇ ਦਾਅਵਿਆਂ ਨੂੰ ਲੈ ਕੇ ਅਗਲੀ ਕਾਰਵਾਈ ’ਤੇ ਨਜ਼ਰ ਬਣੀ ਹੋਈ ਹੈ।